ਔਰਤਾਂ ਦੇ ਆਊਟਫਿੱਟਸ ’ਚ ਵਧ ਰਿਹੈ ਲੈਦਰ ਸਕਰਟਸ ਦਾ ਟ੍ਰੈਂਡ

Wednesday, Dec 11, 2024 - 05:54 PM (IST)

ਔਰਤਾਂ ਦੇ ਆਊਟਫਿੱਟਸ ’ਚ ਵਧ ਰਿਹੈ ਲੈਦਰ ਸਕਰਟਸ ਦਾ ਟ੍ਰੈਂਡ

ਅੰਮ੍ਰਿਤਸਰ (ਕਵਿਸ਼ਾ)-ਔਰਤਾਂ ਦੇ ਆਊਟਫਿੱਟਸ ਦੀ ਗੱਲ ਕੀਤੀ ਜਾਵੇ ਤਾਂ ਉਹ ਸਿਰਫ਼ ਇਕ ਤਰ੍ਹਾਂ ਦੇ ਆਊਟਫਿੱਟਸ ਤੱਕ ਸੀਮਤ ਨਹੀਂ ਹਨ, ਸਮੇਂ-ਸਮੇਂ ’ਤੇ ਰਿਵਾਜ ਬਦਲਦੇ ਰਹਿੰਦੇ ਹਨ। ਅਜਿਹੇ ਵਿਚ ਅੱਜਕਲ ਔਰਤਾਂ ਦੇ ਆਊਟਫਿੱਟਸ ’ਚ ਲੈਦਰ ਸਕਰਟ ਦਾ ਟ੍ਰੈਂਡ ਵਧ ਰਿਹਾ ਹੈ। ਹਾਲਾਂਕਿ ਔਰਤਾਂ ਵੱਖ-ਵੱਖ ਤਰ੍ਹਾਂ ਦੇ ਆਊਟਫਿੱਟਸ ਪਹਿਨਣਾ ਪਸੰਦ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਪ੍ਰਮੋਟ ਵੀ ਕਰਦੀਆਂ ਹਨ। ਅੱਜਕਲ ਮੌਸਮ ਵਿਚ ਬਦਲਾਅ ਨੂੰ ਦੇਖਦੇ ਹੋਏ ਔਰਤਾਂ ਵਿਚ ਵੈਸਟਰਨ ਪਹਿਰਾਵੇ ਦਾ ਕਾਫੀ ਰੁਝਾਨ ਹੈ, ਜੋ ਕਿ ਆਪਣੇ ਆਪ ਵਿਚ ਕਾਫੀ ਆਰਾਮਦਾਇਕ ਹੋਣ ਦੇ ਬਾਵਜੂਦ ਕਾਫੀ ਮਾਡਰਨ ਅਤੇ ਐਟਰੈਕਿਟਵ ਹੁੰਦੇ ਹਨ। ਅੱਜਕਲ ਔਰਤਾਂ ਵਿਚ ਸਕਰਟਾਂ ਦਾ ਕਾਫੀ ਕ੍ਰੇਜ਼ ਹੈ ਅਤੇ ਲੈਦਰ ਟੱਚ ਸਕਰਟਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਰਿੰਕਲਡ ਲੈਦਰ ਸਕਰਟ ਦਾ ਰੁਝਾਨ ਬਹੁਤ ਜ਼ਿਆਦਾ ਪ੍ਰਚਲਿਤ ਹੈ ਕਿਉਂਕਿ ਅਜਿਹੀਆਂ ਸਕਰਟਾਂ ਬਹੁਤ ਆਕਰਸ਼ਕ ਲੱਗਦੀਆਂ ਹਨ, ਜੋ ਪਹਿਨਣ ਵਾਲੇ ਦੀ ਦਿੱਖ ਨੂੰ ਨਿਖਾਰਦੀਆਂ ਹਨ, ਇਸੇ ਲਈ ਅੱਜਕਲ ਔਰਤਾਂ ’ਚ ਰਿੰਕਲਡ ਲੈਦਰ ਟੱਚ ਸਕਰਟਾਂ ਦਾ ਬਹੁਤ ਰਿਵਾਜ ਚੱਲ ਰਿਹਾ ਹੈ। ਅੰਮ੍ਰਿਤਸਰ ਦੀਆਂ ਔਰਤਾਂ ਵੀ ਅਜਿਹੇ ਟਰੈਂਡ ਨੂੰ ਕਾਫੀ ਫਾਲੋਅ ਕਰ ਰਹੀਆਂ ਹਨ। ਅੰਮ੍ਰਿਤਸਰ ’ਚ ਵੱਖ-ਵੱਖ ਸਮਾਗਮਾਂ ਵਿਚ ਔਰਤਾਂ ਇਕੋ ਜਿਹੀਆਂ ਰਿੰਕਲਡ ਲੈਦਰ ਟੱਚ ਸਕਰਟਾਂ ਪਾ ਕੇ ਪਹੁੰਚ ਰਹੀਆਂ ਹਨ। ‘ਜਗ ਬਾਣੀ’ ਟੀਮ ਨੇ ਵੱਖ-ਵੱਖ ਮੌਕਿਆਂ ’ਤੇ ਪੁੱਜ ਕੇ ਰਿੰਕਲਡ ਲੈਦਰ ਟੱਚਰ ਸਕਰਟਾਂ ਵਿਚ ਔਰਤਾਂ ਦੀਆਂ ਤਸਵੀਰਾਂ ਖਿੱਚੀਆਂ।


author

Aarti dhillon

Content Editor

Related News