ਸਿੱਖਣ ਸਿਖਾਉਣ ਦਾ ਤਾਹੀਂ ਆਨੰਦ, ਬੋਝਲ ਸਿਖਲਾਈ ਜੇ ਕਰੇ ਨਾ ਮਨ ਨੂੰ ਤੰਗ

Thursday, Apr 30, 2020 - 10:44 AM (IST)

ਸਿੱਖਣ ਸਿਖਾਉਣ ਦਾ ਤਾਹੀਂ ਆਨੰਦ, ਬੋਝਲ ਸਿਖਲਾਈ ਜੇ ਕਰੇ ਨਾ ਮਨ ਨੂੰ ਤੰਗ

ਡਾ. ਪਿਆਰਾ ਲਾਲ ਗਰਗ   
9914505009

ਸਰੀਰ ਦਾ ਮਨ ਨਾਲ ਗਹਿਰਾ ਸਬੰਧ ਹੈ, ਸਰੀਰ ਅਤੇ ਮਨ ਇਕ ਦੂਜੇ ਦੇ ਪੂਰਕ ਹਨ। ਸਿੱਖਣ ਸਿਖਾਉਣ ਦੇ ਅਮਲ ਦੀ ਸਫਲਤਾ ਵਾਸਤੇ, ਜਿਥੇ ਇਕ ਪਾਸੇ ਜਰੂਰੀ ਹੈ ਕਿ ਸਿਖਿਲਾਈ ਬੋਝਲ ਅਤੇ ਅਕਾਊ ਨਾ ਹੋਵੇ। ਉਥੇ ਹੀ ਦੂਜੇ ਪਾਸੇ ਜਰੂਰੀ ਹੈ ਕਿ ਸਖਾਂਦਰੂ ਦਾ ਮਨ ਵੀ ਤੰਦਰੁਸਤ ਹੋਵੇ। ਮਨ ਦੀ ਤੰਦਰੁਸਤੀ ਵਾਸਤੇ ਸਿੱਖਿਆ ਦੇ ਮਾਹੌਲ ਦਾ ਭੈਅ ਮੁਕਤ ਹੋਣਾ ਜਰੂਰੀ ਹੈ। ਇਸਦੇ ਨਾਲ ਹੀ ਸਖਾਂਦਰੂ ਦਾ ਖੁਸ਼ ਰਹਿਣਾ ਅਤੇ ਹੱਸਣ, ਖੇਡਣ, ਨੱਚਣ, ਗਾਉਣ ਦੇ ਵਿਚ ਹੀ ਪੜ੍ਹ ਜਾਣਾ ਇਕ ਵਧੀਆ ਤਰੀਕਾ ਹੈ। ਸਵੇਰ ਦੀ ਸਭਾ ਵਿਚ ਉਸਾਰੂ ਵਿਚਾਰ, ਅੱਜ ਦੇ ਵਿਚਾਰ ਦੇ ਰਾਹੀਂ ਉਤਸ਼ਾਹ, ਉਤਸੁਕਤਾ ਤੇ ਉਮੀਦ ਦੀ ਕਿਰਨ ਜਗਾ ਕੇ ਰੱਖਣਾ ਵੀ ਮਨ ਨੂੰ ਤਕੜਾ ਤੇ ਕਿਰਿਆਸ਼ੀਲ ਬਣਾਉਂਦਾ ਹੈ।

ਹਰ ਗੁੰਝਲਦਾਰ ਵਿਸ਼ੇ ਨੂੰ ਪਹਿਲਾਂ ਸੌਖੇ ਤਰੀਕੇ ਨਾਲ ਕਹਾਣੀ ਦੇ ਰੂਪ ਵਿਚ ਪੇਸ਼ ਕਰਕੇ, ਸਿਖਿਆਰਥੀ ਦਾ ਸਵੈ ਭਰੋਸਾ ਜਗਾ ਕੇ ਸਰਲ ਅਤੇ ਸਹਿਜ ਬਣਾਇਆ ਜਾ ਸਕਦਾ ਹੈ। 

ਪਾਠ ਕਰਮ ਤੋਂ ਇਲਾਵਾ ਕਹਾਣੀਆਂ, ਨਾਵਲ, ਬੁਝਾਰਤਾਂ, ਗੀਤ ਤੇ ਕਵਿਤਾਵਾਂ ਮਨ ਦੀਆਂ ਰਚਨਾਤਮਕ ਸ਼ਕਤੀਆਂ ਨੂੰ ਜਗਾ ਕੇ ਜੀਵਨ ਵਿਚ ਸਿੱਖਣ ਲਈ ਪ੍ਰੇਰਨਾ ਸਰੋਤ ਬਣਦੀਆਂ ਹਨ।

ਸਿੱਖਣ ਸਿਖਾਉਣ ਦੇ ਅਮਲ ਨੂੰ ਵਿਅਕਤੀ ਦੇ ਨਿੱਜੀ ਵਿਕਾਸ ਦੇ ਨਾਲ-ਨਾਲ ਸਮਾਜ ਦੇ ਵਿਕਾਸ ਨਾਲ ਜੋੜ ਕੇ ਸਮੂਹਿਕ ਗਤੀਵਿਧੀਆਂ ਵੱਲ ਲਿਜਾਣਾ ਮਨੋਬਲ ਨੂੰ ਉਚਾ ਚੁੱਕਣ ਦੇ ਨਾਲ-ਨਾਲ ਵੱਡੇ ਉਦੇਸ਼ਾਂ ਦੀ ਪੂਰਤੀ ਵਾਸਤੇ ਉਡਾਰੀ ਮਾਰਨ ਦਾ ਹੌਂਸਲਾ ਅਤੇ ਬਲ ਪ੍ਰਦਾਨ ਕਰਦਾ ਹੈ। ਇਕ ਦੂਜੇ ਦੀ ਮਦਦ, ਹਫਤਾਵਾਰੀ ਬਾਲ ਸਭਾਵਾਂ ਅਤੇ ਵਿਸ਼ੇ ਦੇ ਬਹੁਤੇ ਪੱਖਾਂ ਬਾਬਤ ਸੋਚ ਨੂੰ ਟੁੰਬਣ ਨਾਲ ਪਹਿਲ ਕਦਮੀ ਦੀ ਇੱਛਾ ਜਾਗਦੀ ਹੈ, ਜੋ ਮਨ ਨੂੰ ਤੰਦਰੁਸਤ ਅਤੇ ਕਿਰਿਆਸ਼ੀਲ ਰੱਖਣ ਵਿਚ ਸਹਾਈ ਹੁੰਦੀ ਹੈ।

ਪੜ੍ਹੋ ਇਹ ਵੀ ਖਬਰ - ਚਾਹ ਮਾਰਕੀਟ 'ਤੇ ਵੀ ਮੰਡਰਾ ਰਿਹਾ ਹੈ ਕੋਰੋਨਾ ਕਾਰਨ ਲੱਗੇ ‘ਲਾਕਡਾਊਨ’ ਦਾ ਅਸਰ (ਵੀਡੀਓ)

ਪੜ੍ਹੋ ਇਹ ਵੀ ਖਬਰ - ਜ਼ਮੀਨੀ ਪੱਧਰ 'ਤੇ ਸੇਵਾ ਕਰਦੀਆਂ ਪੰਜਾਬ ਦੀਆਂ 28000 ਆਸ਼ਾ ਵਰਕਰ, ਬਿਨਾਂ PPE-ਘੱਟ ਮਾਸਕ-ਤਨਖ਼ਾਹ 2000

ਪੜ੍ਹੋ ਇਹ ਵੀ ਖਬਰ - ਕੋਰੋਨਾ-ਸੰਕਟ 'ਚ ਫਸੀ ਕਿਸਾਨੀ ਦੀ ਬਾਂਹ ਫੜ੍ਹਨ ਸਰਕਾਰਾਂ : ਭਾਕਿਯੂ
 


author

rajwinder kaur

Content Editor

Related News