ਜਾਣੋ, ਅਮਰੀਕਾ ਦੀ ''ਰਹੱਸਮਈ ਸੜਕ'' ਬਾਰੇ ਜਿੱਥੇ ਗਾਇਬ ਹੋ ਜਾਂਦੀਆਂ ਸਨ ਗੱਡੀਆਂ

05/26/2017 5:50:26 PM

ਮੁੰਬਈ— ਦੁਨੀਆ ''ਚ ਕਈ ਅਜਿਹੀਆਂ ਰਹੱਸਮਈ ਸੜਕਾਂ ਅਤੇ ਥਾਵਾਂ ਹਨ ਜੋ ਉੱਥੇ ਹੁੰਦੇ ਹਾਦਸਿਆਂ ਨੂੰ ਲੈ ਕੇ ਬਦਨਾਮ ਹਨ। ਪਰ ਅਮਰੀਕਾ ਦੀ ਰੂਟ ਨੰਬਰ 666 ਦਾ ਇਤਿਹਾਸ ਕਾਫੀ ਪੁਰਾਣਾ ਹੈ। ਲੋਕ ਇਸ ਸੜਕ ਨੂੰ ''ਡੈਵਿਲਸ ਹਾਈਵੇ'' ਕਹਿੰਦੇ ਸਨ। ਜਦ ਕਿ ਮਈ 2013 ''ਚ ਇਸ ਦਾ ਨਾਂ ਬਦਲ ਕੇ 491 ਰੱਖ ਦਿੱਤਾ ਗਿਆ ਹੈ। ਅੱਜ ਅਸੀਂ ਤੁਹਾਨੂੰ ਇਸ ਸੰਬੰਧੀ ਪੂਰੇ ਮਾਮਲੇ ਦੀ ਜਾਣਕਾਰੀ ਦੇ ਰਹੇ ਹਾਂ। ਤੁਸੀਂ ਇਸ ਸੰਬੰਧੀ ਕੁਝ ਤਸਵੀਰਾਂ ਵੀ ਦੇਖ ਸਕਦੇ ਹੋ।
1. 193 ਮੀਲ ਲੰਬੀ ਇਸ ਸੜਕ ਨੂੰ ਇਹ ਨੰਬਰ ਸਾਲ 1926 ''ਚ ਦਿੱਤਾ ਗਿਆ ਸੀ। ਪਰ ਇਸ ਸੜਕ ਤੋਂ ਕਈ ਗੱਡੀਆਂ ਗਾਇਬ ਹੋ ਗਈਆਂ ਅਤੇ ਦੁਰਘਟਨਾਵਾਂ ਦਾ ਪ੍ਰਤੀਸ਼ਤ ਵੀ ਬਹੁਤ ਜ਼ਿਆਦਾ ਰਿਹਾ।
2. ਨਿਊ ਮੈਕਸਿਕੋ, ਕੋਲੋਰਾਡੋ, ਯੂਟਾ ਅਤੇ ਐਰੀਜੋਨਾ ਰਾਜਾਂ ਨਾਲ ਜੁੜਨ ਵਾਲੀ ਇਸ ਸੜਕ ਦੇ ਬਾਰੇ ਕਈ ਈਸਾਈ ਧਰਮ ਦੇ ਆਗੂਆਂ ਦਾ ਮੰਨਣਾ ਸੀ ਕਿ ਇਨ੍ਹਾਂ ਹਾਦਸਿਆਂ ਦੇ ਪਿੱਛੇ ਇਹ ਮਨਹੂਸ ਨੰਬਰ ਹੈ। ਕਿਉਂਕਿ ਜਦੋਂ ਇਸ ਦਾ ਨਾਂ ਬਦਲਿਆ ਗਿਆ ਤਾਂ ਇੱਥੇ ਦੁਰਘਟਨਾਵਾਂ ਹੋਣੀਆਂ ਘੱਟ ਹੋ ਗਈਆਂ। ਪਰ ਸਾਲ 1992 ਦੇ ਬਾਅਦ ਇਸ ਐਰੀਜੋਨਾ ਦਾ ਇਸ ਸੜਕ ਨਾਲ ਸੰਪਰਕ ਹੱਟ ਗਿਆ ਸੀ।
3. ਦੱਸਿਆ ਜਾਂਦਾ ਹੈ ਕਿ ਸਾਲ 1930 ''ਚ ਇਕ ਦਿਨ ਇਸ ਸੜਕ ਤੋਂ ਲੰÎਘ ਰਹੀ ਕਾਲੇ ਰੰਗ ਦੀ ਪੀਅਰਸੇ ਏਰੋ ਰੋਡਸਟਰ ਕਾਰ ਗਾਇਬ ਹੋ ਗਈ।
4. ਇਸ ਦੇ ਬਾਅਦ ਇਹ ਕਾਰ ਦੁਬਾਰਾ ਦਿੱਸਣ ''ਤੇ ਦਰਜਨਾਂ ਕਾਰਾਂ, ਟੱਰਕਾਂ ਅਤੇ ਮੋਟਰ ਸਾਇਕਲਾਂ ਦਾ ਐਕਸੀਡੈਂਟ ਹੋਇਆ। ਇਸ ਨੂੰ ''ਸ਼ੈਤਾਨੀ ਕਾਰ'' ਕਿਹਾ ਜਾਣ ਲੱਗਾ।
5. ਫੀਨੀਕਸ ਦੇ ਡਾਕਟਰ ਏਵੇਰੀ ਟੀਚੇਰ ਬੀਤੇ ਕਈ ਸਾਲਾਂ ਤੋਂ ਇਨ੍ਹਾਂ ਦੁਰਘਟਨਾਵਾਂ ''ਤੇ ਰਿਪੋਰਟ ਇੱਕਠੀ ਕਰ ਕੇ ਪੀਅਰਸੇ ਏਰੋ ਕਾਰਾਂ ਨੂੰ ਸ਼ੈਤਾਨੀ ਕਾਰਾਂ ਸਾਬਤ ਕਰਨ ''ਚ ਲੱਗੇ ਹਨ। ਟੀਚੇਰ ਦੱਸਦੇ ਹਨ ਕਿ ਇੱਥੋਂ ਗੱਡੀਆਂ ਰੋਕਣ ਵਾਲਿਆਂ ਨੂੰ ਕਈ ਵਾਰੀ ਸ਼ੈਤਾਨੀ ਸ਼ਕਤੀਆਂ ਨੇ ਡਰਾਇਆ ਹੈ।
6. ਉੱਥੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਕ ਵਾਰੀ ਦੋ ਮੋਟਰ ਸਾਇਕਲ ਸਵਾਰਾਂ ਦੇ ਦੋਹਾਂ ਹੱਥਾਂ ਨੂੰ ਕੁੱਤਿਆਂ ਨੇ ਖਾ ਲਿਆ ਸੀ ਅਤੇ ਉਨ੍ਹਾਂ ਦੇ ਤੀਜੇ ਸਾਥੀ ਦਾ 90% ਚਿਹਰਾ ਚਬਾ ਲਿਆ ਸੀ।
7. ਕੁਝ ਲੋਕਾਂ ਮੁਤਾਬਕ ਇੱਥੇ ਇਕ ਔਰਤ ਘੁੰਮਦੀ ਨਜ਼ਰ ਆਉਂਦੀ ਹੈ। ਕੋਈ ਉਸ ਨੂੰ ਕਾਰ ''ਚ ਲਿਫਟ ਦੇ ਦਿੰਦਾ ਹੈ ਤਾਂ ਉਹ ਰਸਤੇ ''ਚ ਅਚਾਨਕ ਗਾਇਬ ਹੋ ਜਾਂਦੀ ਹੈ। ਰਸਤੇ ''ਚ ਗੱਡੀ ਅਚਾਨਕ ਗਾਇਬ ਹੋ ਕੇ ਮੀਲਾਂ ਦੂਰ ਵਾਪਸ ਦਿੱਸਣ ਲੱਗਦੀ ਹੈ। ਪਰ ਗੱਡੀ ''ਚ ਬੈਠੇ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਲੱਗਦਾ ਕਿ ਇਸ ਦੌਰਾਨ ਕੀ ਹੋਇਆ ਸੀ। 
8. ਬਾਅਦ ''ਚ ਨਿਊ ਮੈਕਸਿਕੋ ਦੇ ਗਵਰਨਰ ਬਿਲ ਰਿਚਡਰਸਨ ਨੇ ਲੋਕਾਂ ਦੀ ਮੰਗ ''ਤੇ ਇਸ ਸੜਕ ਦਾ ਨਾਂ ਬਦਲ ਕੇ 491 ਰੱਖ ਦਿੱਤਾ।

Related News