ਮੁਟਿਆਰਾਂ ਨੂੰ ਸਟਾਈਲਿਸ਼ ਲੁੱਕ ਦੇ ਰਹੇ ਹਨ ਲੇਅਰਡ ਹੇਅਰਕੱਟ

Tuesday, Nov 05, 2024 - 05:25 AM (IST)

ਮੁਟਿਆਰਾਂ ਨੂੰ ਸਟਾਈਲਿਸ਼ ਲੁੱਕ ਦੇ ਰਹੇ ਹਨ ਲੇਅਰਡ ਹੇਅਰਕੱਟ

ਵੈੱਬ ਡੈਸਕ- ਸਟਾਈਲਿਸ਼ ਅਤੇ ਟਰੈਡਿੰਗ ਹੇਅਰਕੱਟ ਹਰ ਮੁਟਿਆਰ ਨੂੰ ਬੈਸਟ ਲੁੱਕ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਦਾ ਕਾਨਫੀਡੈਂਸ ਲੈਵਲ ਵੀ ਵਧਾਉਂਦੇ ਹਨ। ਉਂਝ ਵੀ ਲੁੱਕ ਚੇਂਜਿੰਗ ਲਈ ਹੇਅਰਕੱਟ ਬਹੁਤ ਜ਼ਰੂਰੀ ਹੈ। ਜੋ ਮੁਟਿਆਰਾਂ ਅਤੇ ਔਰਤਾਂ ਆਪਣੀ ਰੋਜ਼ ਦੀ ਲੁੱਕ ਤੋਂ ਬੋਰ ਹੋ ਚੁੱਕੀਆਂ ਹੁੰਦੀਆਂ ਹਨ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਹੇਅਰਕੱਟ ਟਰਾਈ ਕਰਦੇ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਜ਼ੁਕਾਮ 'ਚ ਲਾਹੇਵੰਦ ਹੈ 'ਸੁੰਢ' ਦੀ ਵਰਤੋਂ, ਜਾਣੋ ਵਰਤੋਂ ਦੇ ਢੰਗ
ਹੇਅਰਕੱਟ ਵਿਚ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਲੇਅਰਡ ਹੇਅਰਕੱਟ ਕਰਵਾਏ ਦੇਖਿਆ ਜਾ ਸਕਦਾ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਵਾਲਾਂ ਦੀ ਲੰਬਾਈ ਘੱਟ ਨਹੀਂ ਹੁੰਦੀ, ਇਸ ਲਈ ਇਸ ਨੂੰ ਲੰਬੇ ਅਤੇ ਛੋਟੇ ਵਾਲਾਂ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਵੀ ਆਸਾਨੀ ਨਾਲ ਕਰਵਾ ਰਹੀਆਂ ਹਨ। ਹਾਲਾਂਕਿ, ਜਿਹੜੀਆਂ ਮੁਟਿਆਰਾਂ ਨੂੰ ਲੰਬੇ ਵਾਲ ਰੱਖਣਾ ਪਸੰਦ ਹੁੰਦਾ ਹੈ ਅਤੇ ਜੋ ਹੇਅਰਕੱਟ ਕਰਵਾਉਣ ਤੋਂ ਦੂਰੀ ਬਣਾ ਕੇ ਰੱਖਦੀਆਂ ਸਨ ਉਨ੍ਹਾਂ ਨੂੰ ਵੀ ਲੇਅਰਡ ਹੇਅਰਕੱਟ ਕਰਵਾਏ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਅੱਖਾਂ ਲਈ ਖਤਰਨਾਕ ਹੈ ਪਟਾਕਿਆਂ ਦਾ ਧੂੰਆਂ,ਜਲਨ ਹੋਣ 'ਤੇ ਤੁਰੰਤ ਕਰੋ ਇਹ ਕੰਮ
ਲੇਅਰਡ ਹੇਅਰਕੱਟ ਹਮੇਸ਼ਾ ਟਰੈਂਡ ਵਿਚ ਰਹਿੰਦੇ ਹਨ। ਇਹ ਮੁਟਿਆਰਾਂ ਦੇ ਹਰ ਡਰੈੱਸ ਨਾਲ ਜੱਚਦੇ ਹਨ। ਸੂਟ ਦੇ ਨਾਲ ਇਥੇ ਇਹ ਮੁਟਿਆਰਾਂ ਨੂੰ ਸਿੰਪਲ ਅਤੇ ਸਟਾਈਲਿਸ਼ ਲੁੱਕ ਦਿੰਦੇ ਹਨ, ਉਥੇ ਜੀਨਸ-ਟਾਪ ’ਚ ਮੁਟਿਆਰਾਂ ਕੂਲ ਅਤੇ ਅਟ੍ਰੈਕਟਿਵ ਦਿਖਦੀਆਂ ਹਨ। ਇਸ ਵਿਚ ਮੁਟਿਆਰਾਂ ਜ਼ਿਆਦਾਤਰ ਆਪਣੇ ਵਾਲਾਂ ਨੂੰ ਖੁੱਲ੍ਹੇ ਰੱਖਣਾ ਪਸੰਦ ਕਰਦੀਆਂ ਹਨ। ਕਈ ਕਾਲਜ ਅਤੇ ਸਕੂਲ ਜਾਣ ਵਾਲੀਆਂ ਕੁੜੀਆਂ ਨੂੰ ਹਾਫ ਹੇਅਰ ’ਚ ਰਬੜ ਲਗਾਏ ਵੀ ਦੇਖਿਆ ਜਾ ਸਕਦਾ ਹੈ। ਔਰਤਾਂ ਨੂੰ ਸਾੜ੍ਹੀ ਨਾਲ ਲੇਅਰਡ ਹੇਅਰਕੱਟ ਕਲਾਸੀ ਅਤੇ ਰਾਇਲ ਲੁੱਕ ਦਿੰਦੇ ਹਨ। ਕਈ ਮੁਟਿਆਰਾਂ ਆਪਣੇ ਵਾਲਾਂ ਦੀ ਲੰਬਾਈ ਨੂੰ ਬਣਾਏ ਰੱਖਣ ਦੇ ਨਾਲ-ਨਾਲ ਵਾਲਾਂ ਦੀ ਵਾਲਿਊਮ ਵਧਾਉਣ ਲਈ ਹੇਅਰਕੱਟ ਕਰਵਾ ਰਹੀਆਂ ਹਨ। ਇਸ ਵਿਚ ਵਾਲਾਂ ਨੂੰ ਇਕ ਲੇਅਰ ਵਿਚ ਕੱਟਿਆ ਜਾਂਦਾ ਹੈ। ਜਿਨ੍ਹਾਂ ਮੁਟਿਆਰਾਂ ਦੇ ਸਿੱਧੇ ਵਾਲ ਹੁੰਦੇ ਹਨ ਇਹ ਉਨ੍ਹਾਂ ਨੂੰ ਬਹੁਤ ਜੱਚਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

Aarti dhillon

Content Editor

Related News