Lace Dress ਹੈ ਕੁੜੀਆਂ ਦੀ ਪਹਿਲੀ ਪਸੰਦ

04/24/2017 4:53:09 PM

ਮੁੰਬਈ— ਗਰਮੀਆਂ ''ਚ ਹਰ ਕੋਈ ਹਲਕੇ ਫੈਬਰਿਕ ਪਾਉਣਾ ਜਿਆਦਾ ਪਸੰਦ ਕਰਦਾ ਹੈ। ਇਸ ਲਈ ਅੱਜ-ਕਲ੍ਹ ਕੁੜੀਆਂ ਲੈਸ ਵਾਲੀ ਡਰੈੱਸ ਪਾਉਣਾ ਪਸੰਦ ਕਰਦੀਆਂ ਹਨ। ਟੋਪ, ਕਮੀਜ਼, ਵਨਪੀਸ ''ਚ ਵੀ ਲੈਸ ਦੇ ਟਰੈਂਡ ਨੂੰ ਫੋਲੋ ਕੀਤਾ ਜਾ ਰਿਹਾ ਹੈ। ਸਿੰਗਲ ਕਲਰ ''ਚ ਹੋਣ ਕਾਰਨ ਇਸ ਤਰ੍ਹਾਂ ਦੇ ਕੱਪੜੇ ਬਹੁਤ ਖੂਬਸੂਰਤ ਲੱਗਦੇ ਹਨ। ਤੁਸੀਂ ਵੀ ਇਸ ਸਟਾਈਲ ਨੂੰ ਅਪਣਾ ਕੇ ਗਲੈਮਰਸ ਲੁਕ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਦੀ ਲੈਸ ਡਰੈੱਸ ਕੁੜੀਆਂ ਦੀ ਪਸੰਦ ਬਣੀ ਹੋਈ ਹੈ।
1. ਟੋਪ ਨਾਲ ਸਕਰਟ
ਜਦੋਂ ਸਕਰਟ ਨਾਲ ਕਿਸੇ ਟੋਪ ਨੂੰ ਪਾਉਣ ਦੀ ਗੱਲ ਆਉਂਦੀ ਹੈ ਤਾਂ ਕੁੜੀਆਂ ਦੀ ਪੰਸਦ ਲੈਸ ਵਾਲੇ ਟੋਪ ਹੁੰਦੇ ਹਨ। ਜਿਵੇਂ ਵੇਲ ਆਕਾਰ ਵਾਲਾ ਲੈਸ ਟੋਪ ਹਰ ਕੁੜੀ ਦੀ ਪਸੰਦ ਬਣਦਾ ਜਾ ਰਿਹਾ ਹੈ।
2. ਲੈਸ ਵਾਲੇ ਬਲਾਊਜ਼
ਇਸ ਫੈਬਰਿਕ ''ਚ ਔਰਤਾਂ ਬਲਾਊਜ਼ ਬਣਵਾਉਣਾ ਬਹੁਤ ਪਸੰਦ ਕਰਦੀਆਂ ਹਨ। ਕਈ ਵਾਰੀ ਤਾਂ ਕੁੜੀਆਂ ਆਪਣੇ ਇਸ ਫੈਬਰਿਕ ਵਾਲੇ ਕਰੋਪ ਟੋਪ ਨੂੰ ਸਾੜ੍ਹੀ ਨਾਲ ਬਲਾਊਜ਼ ਵਾਂਗ ਪਾਉਂਦੀਆਂ ਹਨ। ਇਸ ਲਈ ਕਿਸੇ ਖਾਸ ਪ੍ਰਿੰਟ ਦੀ ਜ਼ਰੂਰਤ ਨਹੀਂ ਹੁੰਦੀ ਇਸ ਲਈ ਇਹ ਬਹੁਤ ਸੁੰਦਰ ਲੁਕ ਦਿੰਦੇ ਹਨ।
3. ਹਾਫ ਲੈਸ ਟੋਪ
ਅੱਧੀਆਂ ਬਾਹਵਾਂ ''ਤੇ ਲੈਸ ਦਾ ਕੰਮ ਅਤੇ ਉੱਪਰ ਵੱਲ ਕੋਈ ਦੂਜਾ ਫੈਬਰਿਕ ਜਾਂ ਨੈੱਟ ਵਾਲੇ ਟੋਪ ਅੱਜ-ਕਲ੍ਹ ਕੁੜੀਆਂ ਦੀ ਪਸੰਦ ਬਣੇ ਹੋਏ ਹਨ। ਸ਼ਾਮ ਦੀ ਪਾਰਟੀ ਲਈ ਕੁੜੀਆਂ ਖਾਸ ਤੌਰ ''ਤੇ ਇਹ ਟੋਪ ਪਾ ਰਹੀਆਂ ਹਨ।
4. ਦੁੱਪਟਾ
ਲੈਸ ਵਾਲੀ ਡਰੈੱਸ ਨਾਲ ਇਸੇ ਫੈਬਰਿਕ ਦੇ ਦੁੱਪਟੇ ਵੀ ਬਹੁਤ ਪਸੰਦ ਕੀਤੇ ਜਾ ਰਹੇ ਹਨ। ਇਨ੍ਹਾਂ ਦੁੱਪਟਿਆਂ ਨੂੰ ਕੁੜੀਆਂ ਪਲੇਨ ਸੂਟ ਨਾਲ ਲੈਣਾ ਪਸੰਦ ਕਰਦੀਆਂ ਹਨ। ਇਨ੍ਹਾਂ ''ਚ ਮਲਟੀ ਕਲਰ ਅਤੇ ਸਿੰਗਲ ਕਲਰ ਦੋਹਾਂ ਦੀ ਚੋਣ ਕੁੜੀਆਂ ਫੋਲੋ ਕਰ ਰਹੀਆਂ ਹਨ। ਖਾਸ ਤੌਰ ''ਤੇ ਗੁਲਾਬੀ, ਨੀਲਾ ਅਤੇ ਚਿੱਟੇ ਦਾ ਜਨੂਨ ਹੈ।

Related News