ਜਾਣੋ ਕਿਉਂ ਆਉਂਦਾ ਹੈ ਬਾਰ-ਬਾਰ ਬਾਥਰੂਮ
Monday, May 08, 2017 - 12:17 PM (IST)

ਨਵੀਂ ਦਿੱਲੀ— ਜੇ ਤੁਹਾਨੂੰ ਬਾਰ-ਬਾਰ ਬਾਥਰੂਮ ਆਉਂਦਾ ਹੈ ਤਾਂ ਤੁਹਾਨੂੰ ਇਸ ਸਮੱਸਿਆ ਨੂੰ ਨਜ਼ਰ ਅੰਦਾਜ਼ ਨਹੀ ਕਰਨਾ ਚਾਹੀਦਾ। ਇਹ ਤੁਹਾਡੇ ਸਰੀਰ ''ਚ ਕਿਸੇ ਵੱਡੀ ਬੀਮਾਰੀ ਦੇ ਹੋਣ ਦਾ ਸੰਕੇਤ ਹੈ। ਬਲੈਡਰ ਛੋਟਾ ਹੋਣਾ ਜਾਂ ਪੇਲਵਿਕ ਪੱਠਿਆਂ ਦੇ ਕਮਜ਼ੋਰ ਹੋਣ ਕਾਰਨ ਬਾਰ-ਬਾਰ ਯੂਰਿਨ ਆ ਸਕਦਾ ਹੈ। ਕਸਰਤ ਕਰ ਕੇ ਅਜਿਹੀ ਸਮੱਸਿਆ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬਾਰ-ਬਾਰ ਬਾਥਰੂਮ ਕਿਉਂ ਆਉਂਦਾ ਹੈ।
1. ਖੂਨ ''ਚ ਸ਼ੂਗਰ ਦਾ ਪੱਧਰ ਵੱਧਣ ਕਾਰਨ ਬਾਰ-ਬਾਰ ਬਾਥਰੂਮ ਜਾਣਾ ਪੈਂਦਾ ਹੈ।
2. ਯੂਰੀਨਰੀ ਟ੍ਰੈਕਟ ਇਨਫੈਕਸ਼ਨ ਦੀ ਸਮੱਸਿਆ ਹੋਣ ''ਤੇ ਨਿੱਜੀ ਭਾਗਾਂ ''ਚ ਜਲਣ ਹੁੰਦੀ ਹੈ ਅਤੇ ਬਾਰ-ਬਾਰ ਯੂਰਿਨ ਜਾਣ ਦੀ ਲੋੜ ਪੈਂਦੀ ਹੈ। ਯੂਰਿਨ ''ਤੇ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ।
3. ਯੂਰੀਨਰੀ ਟ੍ਰੈਕਟ ''ਚ ਕੈਂਸਰ ਹੋਣ ''ਤੇ ਵੀ ਬਾਰ-ਬਾਰ ਬਾਥਰੂਮ ਆਉਂਦਾ ਹੈ।
4. ਕੁਝ ਲੋਕਾਂ ਦੀ ਪੇਲਵਿਕ ਪੱਠੇ ਮਜ਼ਬੂਤ ਨਹੀਂ ਹੁੰਦੇ। ਇਸ ਸਥਿਤੀ ''ਚ ਉਹ ਮੂਤਰ ਮਾਰਗ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕਰ ਪਾਉਂਦੇ, ਜਿਸ ਕਾਰਨ ਯੂਰਿਨ ''ਤੇ ਕੰਟਰੋਲ ਨਹੀਂ ਹੁੰਦਾ।
5. ਕੁਝ ਲੋਕਾਂ ਦਾ ਬਲੈਡਰ ਛੋਟਾ ਹੁੰਦਾ ਹੈ। ਇਸ ਲਈ ਉਹ ਜਲਦੀ ਭਰ ਜਾਂਦਾ ਹੈ ਅਤੇ ਬਾਰ-ਬਾਰ ਬਾਥਰੂਮ ਜਾਣਾ ਪੈਂਦਾ ਹੈ।
6. ਵੱਧਦੀ ਉਮਰ ਕਾਰਨ ਬਲੈਡਰ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਵੀ ਬਾਰ-ਬਾਰ ਬਾਥਰੂਮ ਜਾਣਾ ਪੈਂਦਾ ਹੈ।
7. ਗੁਰਦੇ ''ਚ ਪੱਥਰੀ ਹੋਣ ਕਾਰਨ ਵੀ ਬਾਰ-ਬਾਰ ਯੂਰਿਨ ਕਰਨ ਦਾ ਮਨ ਕਰਦਾ ਹੈ।