ਜਾਣੋ, ਨੀਂਦ ''ਚ ਚੱਲਣਾ ਕੀ ਹੈ? (What is sleepwalking ?)

Wednesday, May 10, 2017 - 01:02 PM (IST)

 ਜਾਣੋ, ਨੀਂਦ ''ਚ ਚੱਲਣਾ ਕੀ ਹੈ? (What is sleepwalking ?)
ਨਵੀਂ ਦਿੱਲੀ— ਨੀਂਦ ''ਚ ਚੱਲਣ ਦੀ ਬੀਮਾਰੀ ਇਕ ਵਿਹਾਰਕ ਵਿਕਾਰ ਹੈ। ਇਸ ਨਾਲ ਪ੍ਰਭਾਵਿਤ ਵਿਅਕਤੀ ਨੀਂਦ ਦੌਰਾਨ ਚੱਲਦਾ ਅਤੇ ਜਟਿਲ ਕਿਰਿਆਵਾਂ ਕਰਦਾ ਹੈ। ਇਸ ਨੂੰ ਨੀਂਦ ''ਚ ਚੱਲਣਾ ਵੀ ਮੰਨਿਆ ਜਾਂਦਾ ਹੈ। ਇਹ ਬਾਲਗਾਂ ''ਚ ਅਸਧਾਰਨ ਹੈ ਅਤੇ ਬੱਚਿਆਂ ''ਚ ਜ਼ਿਆਦਾ ਹੁੰਦੀ ਹੈ। ਨੀਂਦ ''ਚ ਚੱਲਣਾ ਸਧਾਰਨ ਤੌਰ ''ਤੇ ਉਨ੍ਹਾਂ ਵਿਅਕਤੀਆਂ ''ਚ ਹੁੰਦਾ ਹੈ ਜਿਨ੍ਹਾਂ ਦੀ ਨੀਂਦ ਪੂਰੀ ਨਹੀਂ ਹੁੰਦੀ ਹੈ।
ਇਸ ਦੇ ਇਲਾਵਾ ਹੋਰ ਵੀ ਕਾਰਨ ਹੋ ਸਕਦੇ ਹਨ ਜਿਵੇਂ ਚਿੜਚਿੜਾਪਨ, ਅਵਸਾਦ, ਖਾਸ ਦਵਾਈਆਂ। ਬਾਲਗਾਂ ''ਚ ਨੀਂਦ ''ਚ ਚੱਲਣ ਦੇ ਕਾਰਨ-ਸ਼ਰਾਬ ਪੀਣਾ, ਚਿਕਿਤਸਤ ਹਾਲਤਾਂ, ਮਾਨਸਿਕ ਰੋਗ ਆਦਿ ਹੋ ਸਕਦੇ ਹਨ।
ਨੀਂਦ ''ਚ ਚੱਲਣ ਦੌਰਾਨ ਵਿਅਕਤੀ ਨੂੰ ਘਟਨਾ ਦੀ ਯਾਦ ਨਹੀਂ ਰਹਿੰਦੀ ਹੈ ਅਤੇ ਆਮ ਤੌਰ ''ਤੇ ਜਦੋਂ ਉਹ ਡੂੰਘੀ ਨੀਂਦ ''ਚ ਹੁੰਦਾ ਹੈ ਉਸ ਨੂੰ ਜਗਾਉਣਾ ਮੁਸ਼ਕਲ ਹੁੰਦਾ ਹੈ। ਨੀਂਦ ''ਚ ਚੱਲਣ ਵਾਲਾ ਵਿਅਕਤੀ ਇਹ ਦਿਖਾਉਂਦਾ ਹੈ ਕਿ ਉਹ ਜਾਗ ਰਿਹਾ ਹੈ ਪਰ ਅਸਲ ''ਚ ਉਹ ਸੁੱਤਾ ਹੁੰਦਾ ਹੈ। ਉਹ ਨੀਂਦ ''ਚ ਕਿਤੇ ਵੀ ਜਾ ਸਕਦਾ ਹੈ ਅਤੇ ਕਈ ਵਾਰੀ ਉਹ ਵਾਪਿਸ ਉਸੇ ਥਾਂ ''ਤੇ ਆ ਜਾਂਦਾ ਹੈ ਜਿੱਥੇ ਉਹ ਅਸਲ ''ਚ ਸੁੱਤਾ ਸੀ
ਬਹੁਤ ਘੱਟ ਮੌਕਿਆਂ ''ਤੇ ਨੀਂਦ ''ਚ ਚੱਲਣ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹੁੰਦੀਆਂ ਹਨ ਅਤੇ ਚਿਕਿਤਸਕ ਇਲਾਜ ਦੀ ਲੋੜ ਹੁੰਦੀ ਹੈ ਪਰ ਬਾਰ-ਬਾਰ ਹੋਣ ਵਾਲੀਆਂ ਨੀਂਦ ''ਚ ਚੱਲਣ ਦੀਆਂ ਘਟਨਾਵਾਂ ਕਿਸੇ ਖਾਸ ਵਿਕਾਰ ਵੱਲ ਇਸ਼ਾਰਾ ਕਰਦੀਆਂ ਹਨ। ਵਿਅਕਤੀ ਦੇ ਨੀਂਦ ''ਚ ਚੱਲਣ ਦੌਰਾਨ ਉਸ ਨੂੰ ਕੋਈ ਦੁਰਘਟਨਾ ਕਰਨ ਤੋਂ ਬਚਾਉਣਾ ਜ਼ਰੂਰੀ ਹੈ।

Related News