ਜਾਣੋ ਛੋਲਿਆ ਦੀ ਦਾਲ ਦੀ ਖਿਚੜੀ ਬਣਾਉਣ ਦੀ ਰੈਸਿਪੀ

Tuesday, Jul 30, 2024 - 05:18 PM (IST)

ਜਾਣੋ ਛੋਲਿਆ ਦੀ ਦਾਲ ਦੀ ਖਿਚੜੀ ਬਣਾਉਣ ਦੀ ਰੈਸਿਪੀ

ਨਵੀਂ ਦਿੱਲੀ : ਛੋਲਿਆਂ ਦੀ ਦਾਲ ਦੀ ਖਿਚੜੀ ਖਾਣ 'ਚ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਛੋਲਿਆਂ ਦੀ ਦਾਲ ਦੀ ਖਿਚੜੀ ਬਣਾਉਣ ਬਾਰੇ। 

ਸਮੱਗਰੀ
ਚੌਲ-1 ਕੱਪ
ਛੋਲਿਆਂ ਦੀ ਦਾਲ-1/2 ਕੱਪ
ਘਿਓ- 2 ਵੱਡੇ ਚਮਚੇ
ਜੀਰਾ- 1 ਛੋਟਾ ਚਮਚਾ
ਕਾਲੀ ਮਿਰਚ ਪਾਊਡਰ-1/2 ਛੋਟਾ ਚਮਚਾ
ਹਿੰਗ-ਚੁਟਕੀਭਰ
ਦਾਲਚੀਨੀ- 1 ਟੁੱਕੜਾ
ਕਾਲੀ ਮਿਰਚ-8-10 
ਲੂਣ ਸੁਆਦ ਅਨੁਸਾਰ
ਪਾਣੀ-2 ਕੱਪ

ਬਣਾਉਣ ਦਾ ਤਰੀਕਾ
1. ਸਭ ਤੋਂ ਪਹਿਲਾਂ ਦਾਲ ਅਤੇ ਚੌਲਾਂ ਨੂੰ ਵੱਖ-ਵੱਖ ਧੋ ਕੇ 1 ਘੰਟੇ ਲਈ ਰੱਖ ਦਿਓ। 
2. ਹੁਣ ਕੁੱਕਰ ’ਚ ਘਿਓ ਗਰਮ ਕਰਕੇ ਉਸ ’ਚ ਜੀਰਾ, ਦਾਲਚੀਨੀ, ਕਾਲੀ ਮਿਰਚ ਅਤੇ ਹਿੰਗ ਭੁੰਨੋ।
3. ਫਿਰ ਦਾਲ ਪਾ ਕੇ 5 ਮਿੰਟ ਤੱਕ ਭੁੰਨੋ।
4. ਹੁਣ ਕੁੱਕਰ ’ਚ ਚੌਲ, ਕਾਲੀ ਮਿਰਚ ਪਾਊਡਰ, ਲੂਣ ਅਤੇ ਪਾਣੀ ਪਾ ਕੇ 2 ਤੋਂ 3 ਸਿਟੀਆਂ ਲਗਵਾਓ। 
5. ਇਸ ਨੂੰ ਥੋੜ੍ਹੀ ਦੇਰ ਭਾਫ਼ ’ਚ ਰਹਿਣ ਦਿਓ। 
6. ਤਿਆਰ ਖ਼ਿਚੜੀ ਦੇ ਉੱਪਰ 1 ਵੱਡਾ ਚਮਚਾ ਘਿਓ ਪਾ ਕੇ ਮਿਲਾਓ ਅਤੇ ਹੁਣ ਇਸ ਨੂੰ ਖਾਣ ਲਈ ਪਲੇਟ ’ਚ ਪਾਓ। 
7. ਲਓ ਜੀ ਤੁਹਾਡੀ ਪੰਜਾਬੀ ਸਟਾਈਲ ਛੋਲਿਆਂ ਦੀ ਦਾਲ ਦੀ ਖ਼ਿਚੜੀ ਬਣ ਕੇ ਤਿਆਰ ਹੈ।  


 


author

Tarsem Singh

Content Editor

Related News