ਰਸੋਈ ਦੇ ਇਹ ਸਮਾਰਟ ਟਿਪਸ ਤੁਹਾਡਾ ਮੁਸ਼ਕਿਲ ਕੰਮ ਕਰਨਗੇ ਆਸਾਨ
Friday, Aug 31, 2018 - 03:59 PM (IST)

ਮੁੰਬਈ— ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦਾ ਭੋਜਨ ਖਾਣ ਤੱਕ ਲਈ ਘਰ ਦੀਆਂ ਮਹਿਲਾਵਾਂ ਰੋਜ਼ ਆਪਣਾ ਅੱਧੇ ਤੋਂ ਜ਼ਿਆਦਾ ਸਮਾਂ ਰਸੋਈ 'ਚ ਬਿਤਾਉਂਦੀਆਂ ਹਨ, ਜਦਕਿ ਮਹਿਲਾਵਾਂ ਕੰਮ 'ਚ ਮਾਹਿਰ ਹੁੰਦੀਆਂ ਹਨ ਪਰ ਫਿਰ ਵੀ ਕਈ ਵਾਰ ਉਨ੍ਹਾਂ ਨੂੰ ਰਸੋਈ ਦਾ ਕੰਮ ਕਰਦੇ ਹੋਏ ਕਈ ਛੋਟੀਆਂ-ਛੋਟੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਪਰੇਸ਼ਾਨੀਆਂ ਦੇ ਕਾਰਨ ਭੋਜਨ ਬਣਾਉਣ 'ਚ ਦੇਰੀ ਹੋ ਜਾਂਦੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਰਸੋਈ ਨਾਲ ਜੁੜੀਆਂ ਛੋਟੀਆਂ-ਮੋਟੀਆਂ ਗੱਲਾਂ ਦੱਸਾਂਗੇ ਜੋ ਹਰ ਮਹਿਲਾ ਦੇ ਬਹੁਤ ਕੰਮ ਆਉਣਗੀਆਂ।
1. ਕੱਟੇ ਹੋਏ ਸੇਬ ਨੂੰ ਤਾਜ਼ਾ ਰੱਖਣ ਲਈ ਉਸ 'ਚ ਥੋੜ੍ਹਾ ਨਿੰਬੂ ਨਿਚੋੜ ਲਓ। ਅਜਿਹਾ ਕਰਨ ਨਾਲ ਉਹ ਕਾਲਾ ਨਹੀਂ ਪਵੇਗਾ।
2. ਕੁਝ ਲੋਕਾਂ ਨੂੰ ਘਰ 'ਚ ਬਣੀ ਟਿੱਕੀ ਖਾਣ ਦਾ ਬਹੁਤ ਸ਼ੌਕ ਹੁੰਦਾ ਹੈ। ਆਲੂ ਦੀ ਟਿੱਕੀ ਦੇ ਮਸਾਲੇ 'ਚ 1 ਕੱਚੇ ਕੇਲੇ ਨੂੰ ਉਬਾਲ ਕੇ ਉਸ 'ਚ ਮਿਕਸ ਕਰ ਲਓ। ਅਜਿਹਾ ਕਰਨ ਨਾਲ ਟੇਸਟ ਵਧੀਆ ਆਵੇਗਾ।
3. ਜੇਕਰ ਤੁਹਾਨੂੰ ਲੱਗੇ ਕਿ ਦੁੱਧ ਫਟਣ ਵਾਲਾ ਹੈ ਤਾਂ ਇਸ 'ਚ 1 ਚਮਚ ਪਾਣੀ ਅਤੇ ਅੱਧਾ ਚਮਚ ਖਾਣ ਵਾਲਾ ਸੋਡਾ ਮਿਲਾ ਕੇ ਉਬਾਲ ਦਿਓ। ਇਸ ਤਰ੍ਹਾਂ ਕਰਨ 'ਤੇ ਦੁੱਧ ਨਹੀਂ ਫਟੇਗਾ।
4 ਮਿਕਸੀ ਦੀ ਵਰਤੋਂ ਤਾਂ ਹਰ ਘਰ 'ਚ ਕੀਤੀ ਜਾਂਦੀ ਹੈ। ਮਿਕਸੀ ਰਸੋਈ ਦੇ ਕੰਮ ਨੂੰ ਆਸਾਨ ਬਣਾ ਦਿੰਦੀ ਹੈ ਪਰ ਲਗਾਤਾਰ ਵਰਤੋਂ ਕਰਨ ਨਾਲ ਮਿਕਸੀ ਦੇ ਬਲੇਡਾਂ ਦੀ ਸ਼ਾਰਪਨੈÎੱਸ ਘੱਟ ਹੋ ਜਾਂਦੀ ਹੈ। ਅਜਿਹੇ 'ਚ ਮਹੀਨੇ 'ਚ ਇਕ ਵਾਰ ਮਿਕਸੀ 'ਚ ਨਮਕ ਮਿਲਾ ਕੇ ਚਲਾਓ। ਇਸ ਕਾਰਨ ਮਿਕਸੀ ਦੇ ਬਲੇਡ ਤੇਜ਼ ਹੋ ਜਾਣਗੇ।
5 ਰੋਟੀ ਨੂੰ ਨਰਮ ਬਣਾਉਣ ਲਈ ਆਟਾ ਗੁੰਨ੍ਹਣ ਸਮੇਂ ਉਸ 'ਚ ਥੋੜ੍ਹਾ ਤੇਲ ਜਾਂ ਘੀ ਪਾ ਦਿਓ ਫਿਰ ਆਟਾ ਗੁੰਨ੍ਹੋ।
6 ਫਰਿੱਜ 'ਚ ਸਾਮਾਨ ਰੱਖਣ ਜਾਂ ਬਾਹਰ ਕੱਢਦੇ ਸਮੇਂ ਉਹ ਡਿੱਗ ਜਾਂਦਾ ਹੈ। ਡਿੱਗੀ ਹੋਈ ਸਬਜ਼ੀ ਨੂੰ ਅਸੀਂ ਸਾਫ ਕਰ ਦਿੰਦੇ ਹਾਂ ਪਰ ਸਮੈੱਲ ਨਹੀਂ ਜਾਂਦੀ। ਫਰਿੱਜ ਦੀ ਬਦਬੂ ਨੂੰ ਦੂਰ ਕਰਨ ਲਈ ਇਸ ਨੂੰ ਬੇਕਿੰਗ ਸੋਡੇ ਨਾਲ ਸਾਫ ਕਰੋ।
ਅੰਬ ਦਾ ਆਚਾਰ ਬਣਾਉਣ ਸਮੇਂ ਇਸ 'ਤੇ ਨਮਕ, ਹਲਦੀ ਨਾਲ 1-2 ਚਮਚ ਪੀਸੀ ਚੀਨੀ ਪਾ ਦਿਓ। ਇਸ ਨਾਲ ਆਚਾਰ ਦਾ ਵਾਧੂ ਪਾਣੀ ਨਿਕਲ ਜਾਵੇਗਾ ਅਤੇ ਆਚਾਰ ਦੀ ਰੰਗਤ ਵੀ ਖਰਾਬ ਨਹੀਂ ਹੋਵੇਗੀ।
8 ਸਿੰਕ ਕੋਲ ਕਟੋਰੀ ਰੱਖੋ। ਚਾਹ ਬਣਾ ਕੇ ਛਾਣਦੇ ਸਮੇਂ ਪੱਤੀ ਉਸ 'ਚ ਪਾ ਲਓ। ਦਿਨ ਭਰ ਦੀ ਇਕੱਠੀ ਹੋਈ ਚਾਹ ਪੱਤੀ ਪਾਣੀ 'ਚੋਂ ਕੱਢ ਕੇ ਪੌਦਿਆਂ ਦੇ ਗਮਲਿਆਂ 'ਚ ਪਾਓ, ਇਹ ਖਾਦ ਦਾ ਕੰਮ ਕਰੇਗੀ।