ਬੱਚਿਆਂ ਨੂੰ ਖਾਣੇ ''ਚ ਬਹੁਤ ਪਸੰਦ ਆਵੇਗੀ ਪਨੀਰ ਮਖਮਲੀ, ਬਣਾਓ ਇਸ ਵਿਧੀ ਨਾਲ
Friday, Nov 06, 2020 - 09:53 AM (IST)
ਜਲੰਧਰ: ਜੇਕਰ ਤੁਸੀਂ ਵੀ ਰੋਜ਼ ਡਿਨਰ 'ਚ ਦਾਲ ਖਾ ਕੇ ਬੋਰ ਹੋ ਗਏ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਪਨੀਰ ਮਖਮਲੀ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਮਿੰਟਾਂ 'ਚ ਤਿਆਰ ਹੋਣ ਵਾਲੀ ਡਿਸ਼ ਖਾਣ 'ਚ ਬਹੁਤ ਸੁਆਦ ਲੱਗਦੀ ਹੈ ਜੋ ਇਕ ਵਾਰ ਖਾਣ ਤੋਂ ਬਾਅਦ ਤੁਹਾਡੇ ਬੱਚਿਆਂ ਦੀ ਪਸੰਦੀਦਾ ਬਣ ਜਾਵੇਗੀ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ...
ਸਮੱਗਰੀ
ਪਨੀਰ- 2 ਕੱਪ (ਚੌਕੋਰ ਕੱਟੇ ਹੋਏ)
ਮੱਖਣ-1 ਵੱਡਾ ਚਮਚ
ਤੇਲ-1 ਛੋਟਾ ਚਮਚ
ਦੁੱਧ-1/2 ਕੱਪ
ਪਿਆਜ਼-3 (ਕੱਟੇ ਹੋਏ)
ਗਰਮ ਮਸਾਲਾ ਪਾਊਡਰ-1+1/2 ਛੋਟਾ ਚਮਚ
ਨਮਕ ਸੁਆਦ ਅਨੁਸਾਰ
ਇਹ ਵੀ ਪੜ੍ਹੋ:ਇਮਿਊਨਿਟੀ ਵਧਾਉਣ 'ਚ ਲਾਹੇਵੰਦ ਹਨ ਇਹ ਚੀਜ਼ਾਂ, ਡਾਈਟ 'ਚ ਜ਼ਰੂਰ ਕਰੋ ਸ਼ਾਮਲ
ਗ੍ਰੀਨ ਪੇਸਟ ਬਣਾਉਣ ਲਈ...
ਦਹੀਂ-1/2 ਕੱਪ
ਹਰਾ ਧਨੀਆ-2 ਕੱਪ (ਬਾਰੀਕ ਕੱਟਿਆ)
ਪੁਦੀਨੇ ਦੇ ਪੱਤੇ-1/2 ਕੱਪ
ਹਰੀ ਮਿਰਚ-3-4
ਕਾਜੂ-1/2 ਕੱਪ
ਲਸਣ-3-7 ਕਲੀਆਂ
ਅਦਰਕ-1 ਇੰਚ ਟੁੱਕੜਾ
ਨਮਕ ਸੁਆਦ ਅਨੁਸਾਰ
ਇਹ ਵੀ ਪੜ੍ਹੋ:ਘਰ 'ਚ ਇਸ ਵਿਧੀ ਨਾਲ ਬਣਾਓ ਗ੍ਰਿਲਡ ਆਲੂ ਕਬਾਬ
ਬਣਾਉਣ ਦੀ ਵਿਧੀ...
1. ਸਭ ਤੋਂ ਪਹਿਲਾਂ ਗ੍ਰੀਨ ਪੇਸਟ ਦੀ ਸਮੱਗਰੀ ਨੂੰ ਮਿਕਸੀ 'ਚ ਪੀਸ ਲਓ।
2. ਤਿਆਰ ਪੇਸਟ 'ਚ ਪਨੀਰ ਨੂੰ ਮੈਰੀਨੇਟ ਕਰਕੇ 20 ਮਿੰਟ ਤੱਕ ਵੱਖਰਾ ਰੱਖੋ
3. ਹੁਣ ਪੈਨ 'ਚ ਤੇਲ ਅਤੇ ਮੱਖਣ ਗਰਮ ਕਰਕੇ ਪਿਆਜ਼ ਭੁੰਨ੍ਹੋ।
4. ਇਸ 'ਚ ਮੈਰੀਨੇਟ ਪਨੀਰ, ਗਰਮ ਮਸਾਲਾ, ਦੁੱਧ, ਨਮਕ ਪਾ ਕੇ 2-3 ਮਿੰਟ ਤੱਕ ਪਕਾਓ।
5. ਲਓ ਜੀ ਤੁਹਾਡੀ ਪਨੀਰ ਮਖਮਲੀ ਬਣ ਕੇ ਤਿਆਰ ਹੈ।
6. ਇਸ ਨੂੰ ਕੌਲੀ 'ਚ ਕੱਢ ਕੇ ਪਰਾਂਠੇ ਜਾਂ ਬਟਰ ਨਾਨ ਦੇ ਨਾਲ ਖਾਓ।