ਆਪਣੇ ਬੱਚਿਆਂ ਨੂੰ ਛੋਟੀ ਉਮਰ 'ਚ ਹੀ ਸਿਖਾਓ ਇਹ ਗੱਲਾਂ, ਹਰ ਖੇਤਰ 'ਚ ਹੋਣਗੇ ਕਾਮਯਾਬ

09/14/2020 12:41:34 PM

ਅੱਜ ਦੇ ਸਮੇਂ ’ਚ ਹਰੇਕ ਬੱਚੇ ਲਈ ਸਕੂਲੀ ਸਿੱਖਿਆ ਬਹੁਤ ਜ਼ਰੂਰੀ ਹੈ। ਇਸ ਸਿੱਖਿਆ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਬੱਚਿਆਂ ਵਿੱਚ ਕੁਝ ਅਜਿਹੇ ਗੁਣ ਪੈਦਾ ਕੀਤੇ ਜਾਣ ਜਿਸ ਨਾਲ ਉਹ ਕਰੀਅਰ ਅਤੇ ਬਾਕੀ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਆਸਾਨੀ ਨਾਲ ਸਾਹਮਣਾ ਕਰ ਸਕਣ। ਬੱਚੇ ’ਚ ਇਸ ਗੱਲ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ ਕਿ ਉਹ ਜੋ ਕਰ ਰਿਹਾ ਹੈ, ਕਿ ਉਹ ਸਹੀ ਹੈ ਜਾਂ ਨਹੀਂ। ਉਸ ਨੂੰ ਆਪਣੇ ਕਰੀਅਰ ਨੂੰ ਲੈ ਕੇ ਜਾਂ ਸਿੱਖਿਆ ਨੂੰ ਲੈ ਕੇ ਕੋਈ ਵੀ ਸਮੱਸਿਆ ਹੈ ਤਾਂ ਉਹ ਆਪਣੇ ਅਧਿਆਪਕ ਜਾਂ ਮਾਂ-ਬਾਪ ਨੂੰ ਦੱਸ ਸਕਦਾ ਹੈ। ਹਰੇਕ ਗੱਲ ਦੱਸਣ ਦੇ ਗੁਣ ਜਾਂ ਆਦਤ ਬੱਚੇ ਨੂੰ ਬਚਪਨ ਵਿੱਚ ਹੀ ਪਾ ਦਿੱਤੀ ਜਾਵੇ ਤਾਂ ਬਹੁਤ ਵਧੀਆ ਹੁੰਦਾ ਹੈ। 
 
ਖੁੱਲ੍ਹ ਕੇ ਗੱਲਬਾਤ ਕਰਨਾ
ਵਿਸ਼ਾ ਕੋਈ ਵੀ ਹੋਵੇ, ਹਰੇਕ ਬੱਚੇ ਨੂੰ ਆਪਣੇ ਮਾਂ-ਬਾਪ ਅਤੇ ਅਧਿਆਪਕਾਂ ਨਾਲ ਖੁੱਲ ਕੇ ਗੱਲਬਾਤ ਕਰਨੀ ਚਾਹੀਦੀ ਹੈ। ਕਿਉਂਕਿ ਕਈ ਵਾਰ ਮਨ 'ਚ ਕਈ ਤਰ੍ਹਾਂ ਦੇ ਸਵਾਲ ਹੁੰਦੇ ਹਨ, ਜਿਸ ਦਾ ਜਵਾਬ ਮਿਲਣ ’ਤੇ ਤੁਸੀਂ ਹਰ ਪਰੇਸ਼ਾਨੀ ਅਤੇ ਹਰੇਕ ਕੰਮ ਸੌਖੇ ਢੰਗ ਨਾਲ ਕਰ ਸਕਦੇ ਹੋ।

ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਵੀ ਇਹ ਚੀਜ਼ਾਂ ਆਪਣੇ ਸਿਰਹਾਣੇ ਕੋਲ ਰੱਖ ਕੇ ਤਾਂ ਨਹੀਂ ਸੌਂਦੇ? ਹੋ ਸਕਦੈ ਬੁਰਾ ਅਸਰ

ਟੀਮਵਰਕ
ਅੱਜ ਦੇ ਸਮੇਂ ਵਿੱਚ ਹਰ ਕੰਪਨੀ ਅਤੇ ਕੰਮ ’ਚ ਟੀਮਵਰਕ ਦੀ ਬੜੀ ਮੰਗ ਹੈ। ਇਸ ਲਈ ਬੱਚਿਆਂ ਵਿੱਚ ਟੀਮਵਰਕ ਦੀ ਆਦਤ ਬਚਪਨ ਵਿੱਚ ਹੀ ਪੈਦਾ ਕਰਨੀ ਚਾਹੀਦੀ ਹੈ। ਸਕੂਲ 'ਚ ਕਈ ਕੰਮ ਟੀਮਵਰਕ ਨਾਲ ਹੁੰਦੇ ਹਨ। ਇਸ ਲਈ ਬੱਚਿਆਂ ਨੂੰ ਇਹ ਕੰਮ ਕਰਨ ਦੀ ਆਦਤ ਘਰ ਵਿੱਚ ਵੀ ਪਾਉਣੀ ਚਾਹੀਦੀ ਹੈ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ 
 

PunjabKesari
ਅਗਵਾਈ ਅਤੇ ਲੀਡਰਸ਼ਿਪ
ਕੁਝ ਵਿਦਿਆਰਥੀ ਬਚਪਨ ਤੋਂ ਹੀ ਵਧੀਆ ਲੀਡਰ ਅਤੇ ਅਗਵਾਈ ਕਰਨ ਵਾਲੇ ਹੁੰਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਅੰਦਰ ਇਹ ਗੁਣ ਪੈਦਾ ਨਹੀਂ ਕਰ ਸਕਦੇ। ਅਗਵਾਈ ਦੀ ਸਮਰਥਾ ਦਾ ਮਤਲਬ ਹੈ ਉਸਾਰੂ ਹੋਣਾ, ਟੀਮ ਨਾਲ ਮਿਲ ਕੇ ਕੰਮ ਕਰਨਾ ਅਤੇ ਦੂਸਰਿਆਂ ਦਾ ਸਹਿਯੋਗ ਕਰਨਾ।

ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
 
ਦੂਸਰਿਆਂ ਨੂੰ ਸਮਝਣਾ ਅਤੇ ਸੁਣਨਾ
ਦੂਜਿਆਂ ਨੂੰ ਆਪਣੀ ਗੱਲ ਦੱਸਣ ਅਤੇ ਸਮਝਾਉਣ ਦੇ ਨਾਲ ਜ਼ਰੂਰੀ ਹੈ ਕਿ ਦੂਜਿਆਂ ਦੀ ਗੱਲ ਸਮਝਣ ਅਤੇ ਸੁਣਨ ਦਾ ਹੌਸਲਾਂ ਤੁਹਾਡੇ ਵਿੱਚ ਹੋਵੇ। ਅੱਜ ਦੇ ਸਮੇਂ ਵਿੱਚ ਹਰ ਆਦਮੀ ਪਿਆਰ ਅਤੇ ਇੱਜ਼ਤ ਦੇ ਨਾਲ ਕੰਮ ਕਰਦਾ ਹੈ।
 
ਕ੍ਰਿਏਟੀਵਿਟੀ
ਕ੍ਰਿਏਟਿਵ ਦਾ ਅਰਥ ਹਰ ਕੰਮ ਨੂੰ ਇਕ ਰਚਨਾਤਮਕ ਤਰੀਕੇ ਨਾਲ ਕਰਨਾ। ਇਹ ਗੁਣ ਹਰ ਬੱਚੇ ਵਿੱਚ ਹੁੰਦਾ ਹੈ ਪਰ ਤੁਹਾਨੂੰ ਇਸ ਨੂੰ ਤਲਾਸ਼ ਕਰਨ ਦੀ ਲੋੜ ਹੁੰਦੀ ਹੈ। ਇਸ ਨਾਲ ਤੁਸੀਂ ਆਪਣੇ ਰੋਜਮਰਾਂ ਦੇ ਕੰਮਾਂ ਨੂੰ ਬਹੁਤ ਹੀ ਰਚਨਾਤਮਕ ਬਣਾ ਸਕਦੇ ਹੋ।

ਪੜ੍ਹੋ ਇਹ ਵੀ ਖਬਰ - ਖੁਸ਼ਖਬਰੀ : ਜਨਰਲ ਆਇਲਟਸ ਨਾਲ ਵੀ ਲਵਾ ਸਕਦੇ ਹੋ ਹੁਣ ਕੈਨੇਡਾ ਦਾ ਸਟੂਡੈਂਟ ਵੀਜ਼ਾ

PunjabKesari


rajwinder kaur

Content Editor

Related News