ਬੀਮਾਰੀਆਂ ਤੋਂ ਦੂਰ ਰੱਖਦੀ ਹੈ ਕਾਲੀ ਚਾਹ

01/10/2017 5:19:51 PM

ਜਲੰਧਰ-ਦੁਨੀਆ ਭਰ ''ਚ ਚਾਹ ਨੂੰ ਤਾਂ ਲੋਕ ਬਹੁਤ ਸ਼ੌਕ ਨਾਲ ਪੀਂਦੇ ਹਨ। ਚਾਹ ਵੀ ਵੱਖ-ਵੱਖ ਸੁਆਦ ਦੀ ਤੇ ਵੱਖ-ਵੱਖ ਪ੍ਰਕਾਰ ਦੀ ਹੁੰਦੀ ਹੈ। ਜੋ ਵੱਖ-ਵੱਖ ਲਾਭਾਂ ਦੇ ਲਈ ਜਾਣੀ ਜਾਂਦੀ ਹੈ।  ਪਰ ਕੀ ਤੁਸੀਂ ਕਾਲੀ ਚਾਹ ਦਾ ਲਾਭਾਂ ਬਾਰੇ ਜਾਣਦੇ ਹੋ। ਕਾਲੀ ਚਾਹ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾਉਣ ਵਿੱਚ ਫਾਇਦੇਮੰਦ ਹੋ ਸਕਦੀ ਹੈ। ਆਓ ਜਾਣਦੇ ਹਾਂ ਕਾਲੀ ਦੇ ਕਿਹੜੇ-ਕਿਹੜੇ ਲਾਭ ਹਨ
1. ਦਿਲ ਲਈ ਲਾਭਦਾਇਕ
ਕਾਲੀ ਚਾਹ ਦਿਲ ਦੇ ਲਈ ਬਹੁਤ ਫਾਇਦੇਮੰਦ ਹੋ ਸਕਦੀ ਹੈ। ਇਸ ''ਚ ਮੌਜੂਦ ਫਲੇਵੇਨਾਇਡ੍ਰਸ ਐਲਡੀਐਲ ਹੁੰਦਾ ਹੈ। ਜਿਹੜਾ ਦਿਲ ਦੀਆਂ ਧਾਮਣੀਆਂ ਨੂੰ ਠੀਕ ਰੱਖਣ ''ਚ ਮਦਦਗਾਰ ਹੁੰਦਾ ਹੈ। 
2. ਕੈਂਸਰ 
ਜੇਕਰ ਤੁਸੀਂ ਕਾਲੀ ਚਾਹ ਨੂੰ ਆਪਣੀ ਡਾਈਟ ''ਚ ਸ਼ਾਮਿਲ ਕਰਦੇ ਹੋ ਤਾਂ ਤੁਸੀਂ ਕੈਂਸਰ ਵਰਗੀ ਖਤਰਨਾਕ ਬੀਮਾਰੀ ਤੋਂ ਬਚ ਸਕਦੇ ਹੋ। ਕਾਲੀ ਚਾਹ ਸਰੀਰ ''ਚ ਕੈਂਸਰ ਕੋਸ਼ਿਕਾਵਾਂ ਨੂੰ ਖਤਮ ਕਰ ਦਿੰਦੀ ਹੈ। 
3. ਮੋਟਾਪਾ ਘਟਾਵੇ
ਇਹ ਤੁਹਾਡੇ ਸਰੀਰ ਕੋਲੈਸਟਰੌਲ ਦੀ ਮਾਤਰਾ ਨੂੰ ਘੱਟ ਕਰਦੀ ਹੈ ਜਿਸ ਨਾਲ ਤੁਹਾਡਾ ਭਾਰ ਹੌਲੀ-ਹੌਲੀ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਇਸ ''ਚ ਚਰਬੀ ਘੱਟ ਹੁੰਦੀ ਹੈ। ਜਿਸ ਨਾਲ ਮੋਟਾਪਾ ਨਹੀਂ ਵੱਧਦਾ ਅਤੇ ਭਾਰ ਨੂੰ ਘੱਟ ਕਨ ''ਚ ਮਦਦਗਾਰ ਹੁੰਦੀ ਹੈ। 
4. ਚਮੜੀ 
ਕਾਲੀ ਚਾਹ ਸਾਡੇ ਚਮੜੀ ਨੂੰ ਸੰਕਰਮਣ ਤੋਂ ਬਚਾਉਦੀ ਹੈ। ਚਿਹਰੇ ਦੀਆਂ ਝੁਰੜੀਆਂ ਨੂੰ ਵੀ ਦੂਰ ਕਰਦੀ ਹੈ। 
5. ਦਿਮਾਗ ਲਈ
ਦਿਨ ''ਚ ਕਾਲੀ ਚਾਹ ਦੇ 4 ਕੱਪ ਪੀਣ ਨਾਲ ਤਨਾਅ ਨੂੰ ਘੱਟ ਹੁੰਦਾ ਹੈ ਅਤੇ ਸੋਚਣ ਦੀ ਸ਼ਕਤੀ ਨੂੰ ਵੀ ਵਧਦੀ ਹੈ। 
6. ਤਾਕਤ
ਰੋਜ਼ਾਨਾ ਕਾਲੀ ਚਾਹ ਪੀਣੀ ਦਾ ਇੱਕ ਬਹੁਤ ਵਧੀਆ ਫਾਇਦਾ ਇਹ ਵੀ ਹੈ ਕਿ ਇਸ ਨੂੰ ਪੀਣ ਨਾਲ ਸਰੀਰ ''ਚ ਤਾਕਤ ਮਿਲਦੀ ਹੈ।


Related News