ਗਰਭ ਅਵਸਥਾ ਦੌਰਾਨ ਕਰ ਰਹੀ ਹੋ ਸਫਰ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

06/23/2017 5:31:49 PM

ਨਵੀਂ ਦਿੱਲੀ— ਗਰਭ ਅਵਸਥਾ 'ਚ ਔਰਤਾਂ ਦਾ ਖਾਸ ਖਿਆਲ ਰੱਖਿਆਂ ਜਾਂਦਾ ਹੈ ਸਹੀ ਤਰੀਕੇ ਨਾਲ ਉਠਣਾ ਬੈਠਣਾ , ਹੋਲੀ-ਹੋਲੀ ਚਲਣਾ, ਸਮੇਂ 'ਤੇ ਖਾਣਾ ,ਘਰ ਤੋਂ ਜ਼ਿਆਦਾ ਬਾਹਰ ਨਾ ਨਿਕਲਣਾ ਵਰਗੀਆਂ ਬਹੁਤ ਸਾਰੀਆਂ ਗਰਭਵਤੀ ਔਰਤਾਂ 'ਕੇ ਲਗਾ ਦਿੱਤੀਆਂ ਜਾਂਦੀਆਂ ਹਨ ਇਸ ਦੇ ਪਿੱਛੇ ਦੀਆਂ ਖਾਸ ਵਜ੍ਹਾ ਇਹ ਹੁੰਦੀ ਹੈ ਕਿ ਬੱਚਾ ਅਤੇ ਮਾਂ ਦੋਹੇ ਹੀ ਸਿਹਤਮੰਦ ਰਹਿਣ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਅਜਿਹੇ 'ਚ ਕਈ ਵਾਰ ਕਿਸੇ ਜ਼ਰੂਰੀ ਕੰਮ ਨਾਲ ਸਫਰ ਵੀ ਕਰਨਾ ਪੈ ਜਾਂਦਾ ਹੈ ਤਾਂ ਇਸ ਸਮੇਂ ਕੁਝ ਸਾਵਧਾਨੀਆਂ ਵਰਤ ਲੈਣਾ ਬਹਿਤਰ ਹੈ। ਜੋ ਤੁਹਾਨੂੰ ਅਤੇ ਹੋਣ ਵਾਲੇ ਬੱਚਿਆਂ ਦੇ ਲਈ ਬਹੁਤ ਜ਼ਰੂਰੀ ਹੈ।
ਇਨ੍ਹਾਂ ਖਾਸ ਗੱਲਾਂ ਦਾ ਰੱਖੋ ਧਿਆਨ
1. ਥਾਂ ਦੇ ਬਾਰੇ ਲਓ ਜਾਣਕਾਰੀ
ਤੁਸੀਂ ਜਿਸ ਥਾਂ 'ਤੇ ਜਾ ਰਹੀ ਹੋ ਉੱਥੇ ਦੀ ਜਾਣਕਾਰੀ ਲੈਣਾ ਬਹੁਤ ਜ਼ਰੂਰੀ ਹੈ ਉੱਥੋਂ ਦਾ ਵਾਤਾਵਰਣ ਕਿਹੋ ਜਿਹਾ ਹੈ ਸਹੀ ਥਾਂ ਤੱਕ ਪਹੁੰਚਣ 'ਚ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
2. ਕਰੋ ਸਹੀ ਪਲੈਨਿੰਗ 
ਸਫਰ 'ਤੇ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਪਲੈਨਿੰਗ ਕਰ ਲਓ। ਕਿੰਨੇ ਦਿਨਾਂ ਤੱਕ ਜਾਣਾ ਹੈ ਕਿਸ ਥਾਂ 'ਤੇ ਰੁੱਕ ਰਹੇ ਹੋ। ਸਫਰ ਜ਼ਿਆਦਾ ਲੰਬਾ ਤਾਂ ਨਹੀਂ ਹੈ। ਇਨ੍ਹਾਂ ਗੱਲਾਂ ਗਾ ਧਿਆਨ ਰੱਖੋ ਕੇ ਹੀ ਘਰੋ ਨਿਕਲੋ।
3. ਦਵਾਈਆਂ ਵੀ ਲੈ ਜਾਓ ਨਾਲ 
ਘਰ ਤੋਂ ਬਾਹਰ ਜਾਂਦੇ ਸਮੇਂ ਆਪਣੀ ਜ਼ਰੂਰਤ ਦਾ ਸਾਰਾ ਸਮਾਨ ਨਾਲ ਲੈ ਕੇ ਜਾਣਾ ਨਾ ਭੁੱਲੋ। ਖਾਸ ਕਰਕੇ ਖਾਣ-ਪੀਣ ਦੀਆਂ ਚੀਜ਼ਾਂ ਅਤੇ ਦਵਾਈਆਂ।
4. ਪਹਿਲਾਂ ਹੀ ਕਰ ਲਓ ਪੈਕਿੰਗ
ਆਪਣੇ ਕੱਪੜਿਆਂ, ਫੁੱਟਵਿਅਰ ਅਤੇ ਜ਼ਰੂਰਤ ਦੀ ਬਾਕੀ ਸਾਮਾਨ ਰੱਖਣਾ ਨਾ ਭੁੱਲੋ। ਟਾਈਟ ਕੱਪੜਿਆਂ ਦੀ ਬਜਾਏ ਹਲਕੇ ਫੁੱਲਕੇ ਅਤੇ ਖੁੱਲੇ ਕੱਪੜੇ ਹੀ ਪਾਓ। ਇਸ ਤੋਂ ਇਲਾਵਾ ਇਕ ਥਾਂ ਬੈਠੇ ਰਹਿਣ ਦੀ ਬਜਾਏ ਸਰੀਰ ਨੂੰ ਥੋੜ੍ਹਾ ਬਹੁਤ ਹਿਲਾਉਂਦੇ ਵੀ ਰਹੋ ।


Related News