ਗਰਭ ਅਵਸਥਾ ਦੇ ਦੌਰਾਨ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

02/03/2017 5:00:18 PM

ਮੁੰਬਈ— ਹੋਣ ਵਾਲੇ ਬੱਚੇ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ ਕਿ ਗਰਭ ਅਵਸਥਾ ਦੇ ਦੌਰਾਨ ਕੁਝ ਜਰੂਰੀ ਗੱਲਾਂ ਦਾ ਧਿਆਨ ਰੱਖਿਆ ਜਾਵੇ। ਇਸ ''ਚ ਮਾਂ ਅਤੇ ਬੱਚੇ ਦੋਵਾਂ ਦਾ ਫਾਇਦਾ ਹੁੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਗੱਲਾਂ ਬਾਰੇ। 
1. ਗਰਭ ਅਵਸਥਾ ਦੇ ਦੌਰਾਨ ਮਾਂ ਕਿਸ ਤਰਾਂ ਦਾ ਮਹਿਸੂਸ ਕਰ ਰਹੀ ਹੈ ਇਹ ਬਹੁਤ ਜਰੂਰੀ ਹੈ। ਇਸ ਨਾਲ ਹੋਣ ਵਾਲੇ ਬੱਚੇ ਦੀ ਸਿਹਤ ਤੇ ਵੀ ਅਸਰ ਪੈਂਦਾ ਹੈ। ਮਾਂ ਦੇ ਲਈ ਉਸਦਾ ਬੱਚਾ ਦੁਨੀਆਂ ਦੀ ਸਭ ਤੋਂ ਵੱਡੀ ਖੁਸ਼ੀਆਂ ਚੋਂ ਇੱਕ ਹੁੰਦਾ ਹੈ। 
2. ਮਾਂ ਅਤੇ ਬੱਚੇ ਦੀ ਸਿਹਤ ਦੀ ਜਿੰਮੇਵਾਰੀ ਘਰ ਦੇ ਦੂਸਰੇ ਮੈਬਰਾਂ ਤੇ ਵੀ ਹੁੰਦੀ ਹੈ। ਸਰੀਰ ''ਚ ਹਾਰਮੋਨ ਪਰਿਵਰਤਨ ਦੇ ਕਾਰਨ ਮਾਂ ਦਾ ਸੁਭਾਅ ਪਲ ''ਚ ਬਦਲ ਸਕਦਾ ਹੈ। ਅਜਿਹੇ ''ਚ ਬਾਕੀਆਂ ਦਾ ਸਹਿਯੋਗ ਜ਼ਰੂਰੀ ਹੈ, ਖਾਸ ਤੌਰ ਤੇ ਪਤੀ ਦਾ। 
3. ਮਾਂ ਦੇ ਸਰੀਰ ''ਚ ਹੋ ਰਹੇ ਹਾਰਮੋਨ ਪਰਿਵਰਤਨ ਦੇ ਕਾਰਨ ਚਮੜੀ ਸੰਬੰਧੀ ਸਮੱਸਿਆ ਵੀ ਹੋ ਸਕਦੀ ਹੈ। ਇਕ ਚਮਚ ਦਹੀਂ ''ਚ ਕੱਚਾ ਐਵੋਕਾਡੋ ਮਿਲਾ ਕੇ ਲਗਾਓ ਅਤੇ 10 ਮਿੰਟ ਬਾਅਦ ਧੋ ਲਵੋ।ਇਸ ਨਾਲ ਚਮੜੀ ਸੰਬੰਧੀ ਸਮੱਸਿਆਵਾਂ ਤੋਂ ਬੱਚਿਆ ਜਾ ਸਕਦਾ ਹੈ।
4. ਗਰਭ ਅਵਸਥਾ ਦੇ ਦੌਰਾਨ ਕਸਰਤ ਜਰੂਰੀ ਹੈ। ਬੈਠ ਕੇ ਪੇਟ ਦੇ ਥੱਲੇ ਵਾਲੇ ਹਿੱਸੇ ਤੋਂ ਸਾਹ ਖਿੱਚ ਕੇ ਛੱਡਣ ਨਾਲ ਤਨਾਅ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 
5. ਗਰਭ ਅਵਸਥਾ ਦੇ ਦੌਰਾਨ ਅਕਸਰ ਸਵੇਰੇ ਦੇ ਸਮੇਂ ਮਾਂ ਨੂੰ ਉਲਟੀ ਦੀ ਸ਼ਿਕਾਇਤ ਰਹਿੰਦੀ ਹੈ। ਹਰਬਲ ਚਾਹ ਜਾਂ ਫਿਰ ਹਲਕਾ-
ਫੁਲਕਾ ਬਿਸਕੁਟ ਜਾਂ ਟੋਸਟ ਖਾਣਾ ਚਾਹੀਦਾ ਹੈ। ਨਾਸ਼ਤੇ ''ਚ ਇਸ ਗੱਲ ਦਾ ਧਿਆਨ ਰੱਖੋ ਕਿ ਉਹ ਫਾਈਬਰ ਵਾਲਾ ਖਾਣਾ ਹੋਵੇ। ਫਲ ਖਾਣਾ ਹੋਰ ਵੀ ਵਧੀਆ ਹੈ।
6. ਅਕਸਰ ਗਰਭ ਅਵਸਥਾ ਦੇ ਦੌਰਾਨ ਵਾਲ ਰੁੱਖੇ ਅਤੇ ਬੇਜਾਨ ਹੋ ਜਾਂਦੇ ਹਨ, ਵਾਲਾਂ ਦੇ ਲਈ ਇਸ ਦੌਰਾਨ ਹਲਕੇ ਕੈਮੀਕਲ ਵਾਲੇ ਸ਼ੈਂਪੂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਹਫਤੇ ''ਚ ਇੱਕ ਵਾਰ 1 ਚਮਚ ਜੈਤੂਨ ਦੇ ਤੇਲ ''ਚ ਦਹੀਂ ਅਤੇ ਅੰਡੇ ਦਾ ਪੀਲਾ ਭਾਗ ਮਿਲਾ ਕੇ ਲਗਾਉਣ ਨਾਲ ਵਾਲਾਂ ਦੀ ਨਮੀ ਵਾਪਿਸ ਆ ਜਾਂਦੀ ਹੈ। ਗਰਭ ਅਵਸਥਾ ''ਚ ਹੇਅਰ ਕਲਰ ਦਾ ਇਸਤੇਮਾਲ ਨਾ ਕਰੋ। 
7. ਮਾਂ ਦੇ ਲਈ ਦੰਦਾਂ ਨੂੰ ਸਾਫ ਰੱਖਣਾ ਬਹੁਤ ਜ਼ਰੂਰੀ ਹੈ। ਦਿਨ ''ਚ 2 ਵਾਰ ਬਰੱਸ਼ ਕਰੋ ਪਰ ਨਰਮ ਬਰੱਸ਼ ਕਰੋ। .
8. ਬੱਚੇ ਦੇ ਲਈ ਹਰੀ ਸਬਜੀਆਂ ਅਤੇ ਆਇਓਡੀਨ ਯੁਕਤ ਭੋਜਨ ਫਾਇਦੇਮੰਦ ਹੈ। ਬੱਚੇ ਨੂੰ ਆਇਰਨ ਅਤੇ ਕੈਲਸ਼ੀਅਮ ਦੀ ਵੀ 
ਬਹੁਤ ਜ਼ਰੂਰਤ ਹੁੰਦੀ ਹੈ ਧਿਆਨ ਰਹੇ ਕਿ ਖਾਣ-ਪੀਣ ''ਚ ਇਨ੍ਹਾਂ ਚੀਜ਼ਾਂ ਦੀ ਕਮੀ ਨਹੀਂ ਹੋਣੀ ਚਾਹੀਦੀ। ਗਰਭ ਅਵਸਥਾ ਦੇ ਦੌਰਾਨ ਡਾਕਟਰ ਦੀ ਸਲਾਹ ਵੀ ਬਹੁਤ ਜ਼ਰੂਰੀ ਹੈ।


Related News