Beauty Tips : ਕਰਵਾਚੌਥ ਦੇ ਮੌਕੇ ਘਰ 'ਚ ਇਸ ਤਰ੍ਹਾਂ ਕਰੋ ‘ਫੇਸ਼ੀਅਲ’, ਚਿਹਰੇ 'ਤੇ ਆਵੇਗੀ ਕੁਦਰਤੀ ਚਮਕ

11/02/2020 4:50:17 PM

ਜਲੰਧਰ (ਬਿਊਟੀ) - ਚਿਹਰੇ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਪੈਂਦੀ ਹੈ। ਇਸ ਲਈ ਆਪਣੀ ਕਲੀਜਿੰਗ, ਟੋਨਰ ਅਤੇ ਸੀਰਮ ਆਦਿ ਚੀਜ਼ਾਂ ਦੀ ਵਰਤੋਂ ਕਰਨ ਦੇ ਨਾਲ-ਨਾਲ ਮਹੀਨੇ 'ਚ ਇਕ ਵਾਰ ਫੇਸ਼ੀਅਲ ਜ਼ਰੂਰ ਕਰਵਾਉਣਾ ਚਾਹੀਦਾ ਹੈ। ਇਸ ਨਾਲ ਖ਼ੁਸ਼ਕ ਚਮੜੀ ਦੂਰ ਅਤੇ ਨਵੀਂ ਚਮੜੀ ਬਣਨ 'ਚ ਮਦਦ ਮਿਲਦੀ ਹੈ। ਚਿਹਰੇ ਦੀ ਮਾਲਿਸ਼ ਹੋਣ ਨਾਲ ਬਲੱਡ ਸਰਕੁਲੇਸ਼ਨ ਵਧੀਆ ਹੁੰਦਾ ਹੈ ਅਤੇ ਕੁਦਰਤੀ ਨਿਖ਼ਾਰ ਆਉਂਦਾ ਹੈ। ਪਾਰਲਰ 'ਚ ਫ਼ੇਸ਼ੀਅਲ ਕਰਨ ਲਈ ਕੈਮੀਕਲਸ ਪ੍ਰੋਡੈਕਟਸ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸੈਂਸਟਿਵ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਜੇਕਰ ਤੁਸੀਂ ਫੇਸ਼ੀਅਲ ਕਰਨ ਦਾ ਸੋਚ ਰਹੇ ਹੋ ਤਾਂ ਤੁਸੀਂ ਘਰ 'ਚ ਇਸ ਤਰ੍ਹਾਂ ਸੌਖ਼ੇ ਤਰੀਕੇ ਨਾਲ ਫਰੂਟਸ ਫੇਸ਼ੀਅਲ ਕਰ ਸਕਦੇ ਹੋ...

ਸਟੈੱਪ-1 ਕਲੀਜ਼ਿੰਗ
ਫੇਸ਼ੀਅਲ ਦੇ ਸਭ ਤੋਂ ਪਹਿਲੇ ਸਟੈੱਪ ਕਲੀਜ਼ਿੰਗ ਨੂੰ ਤੁਸੀਂ ਕੱਚੇ ਦੁੱਧ ਨਾਲ ਕਰ ਸਕਦੇ ਹੋ। ਇਸ ਨਾਲ ਚਮੜੀ ਡੂੰਘਾਈ ਤੋਂ ਸਾਫ ਹੋ ਕੇ ਪੋਸ਼ਿਤ ਹੁੰਦੀ ਹੈ। ਇਸ ਲਈ 1 ਕੌਲੀ 'ਚ 2 ਚਮਚ ਦੁੱਧ ਲਓ। ਫਿਰ ਉਸ ਨੂੰ ਹਲਕੇ ਹੱਥਾਂ ਜਾਂ ਰੂੰ ਦੀ ਮਦਦ ਨਾਲ ਚਿਹਰੇ ਅਤੇ ਗਰਦਨ 'ਤੇ ਲਗਾਓ। ਫਿਰ ਦੁੱਧ ਨੂੰ ਚਮੜੀ 'ਚ ਰਚਣ ਤੱਕ ਮਾਲਿਸ਼ ਕਰੋ। 

ਸਟੈੱਪ 2-ਸਕਰਬਿੰਗ
ਸਕਰਬਿੰਗ ਨਾਲ ਖੁਸ਼ਕ ਚਮੜੀ ਦੀ ਥਾਂ ਨਵੀਂ ਚਮੜੀ ਬਣਨ ’ਚ ਮਦਦ ਮਿਲਦੀ ਹੈ। ਪਿੰਪਲਸ, ਦਾਗ-ਧੱਬੇ, ਛਾਈਆਂ ਅਤੇ ਝੁਰੜੀਆਂ ਦੀ ਪ੍ਰੇਸ਼ਾਨੀ ਦੂਰ ਹੋ ਕੇ ਚਿਹਰਾ ਚਮਕ ਪੈਂਦਾ ਹੈ। ਸਕਰੱਬ ਬਣਾਉਣ ਲਈ 1 ਕੌਲੀ 'ਚ 1 ਟੀ ਸਪੂਨ ਨਿੰਬੂ ਦੇ ਛਿਲਕੇ ਦਾ ਪਾਊਡਰ ਚੁਟਕੀ ਭਰ ਬੇਕਿੰਗ ਸੋਡਾ ਅਤੇ ਗੁਲਾਬ ਜਲ ਦੀਆਂ ਕੁਝ ਬੂੰਦਾਂ ਮਿਕਸ ਕਰੋ। ਤਿਆਰ ਸਕਰੱਬ ਨੂੰ ਚਿਹਰੇ 'ਤੇ ਗਰਦਨ 'ਤੇ ਲਗਾ ਕੇ 2 ਤੋਂ 5 ਮਿੰਟ ਤੱਕ ਹਲਕੇ ਹੱਥਾਂ ਨਾਲ ਸਕਰੱਬ ਕਰੋ। ਤੁਸੀਂ ਇਸ ਦੀ ਥਾਂ ਕੌਫੀ ਪਾਊਡਰ 'ਚ ਗੁਲਾਬ ਜਲ ਮਿਲਾ ਕੇ ਵਰਤੋਂ ਕਰ ਸਕਦੇ ਹੋ। 

ਪੜ੍ਹੋ ਇਹ ਵੀ ਖਬਰ - karva chauth 2020 : ਵਰਤ ਵਾਲੇ ਦਿਨ ਜਨਾਨੀਆਂ ਕਦੇ ਨਾ ਕਰਨ ਇਹ ਗ਼ਲਤੀਆਂ, ਪੈ ਸਕਦੀਆਂ ਨੇ ਭਾਰੀ

ਸਟੈੱਪ 3- ਮਾਲਿਸ਼
ਤੀਜੇ ਸਟੈੱਪ 'ਚ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ। ਔਸ਼ਦੀ ਦੇ ਗੁਣਾਂ ਨਾਲ ਭਰਪੂਰ ਸ਼ਹਿਦ ਨਾਲ ਚਮੜੀ ਨੂੰ ਨਮੀ ਮਿਲਣ ਦੇ ਨਾਲ ਬਲੀਚ ਵੀ ਹੋਵੇਗੀ। ਇਸ ਨੂੰ ਲਗਾਉਣ ਲਈ ਥੋੜ੍ਹੇ ਜਿਹੇ ਸ਼ਹਿਦ ਨੂੰ ਚਿਹਰੇ ਅਤੇ ਗਰਦਨ 'ਤੇ ਮਾਲਿਸ਼ ਕਰਦੇ ਹੋਏ ਲਗਾਓ। ਫਿਰ ਇਸ ਨੂੰ ਕਰੀਬ 10 ਮਿੰਟ ਤੱਕ ਲੱਗਿਆ ਰਹਿਣ ਦਿਓ। ਬਾਅਦ 'ਚ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ। 

ਪੜ੍ਹੋ ਇਹ ਵੀ ਖਬਰ - ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ

ਸਟੈੱਪ 4- ਸਟੀਮ 
ਸਟੀਮ ਲੈਣ ਨਾਲ ਚਮੜੀ ਦੇ ਪੋਰਸ ਖੁੱਲ੍ਹਦੇ ਹਨ। ਅਜਿਹੇ 'ਚ ਚਿਹਰੇ 'ਤੇ ਨੈਚੁਰਲੀ ਗਲੋਅ ਆਉਂਦਾ ਹੈ। ਸਟੀਮ ਲੈਣ ਲਈ ਇਕ ਪੈਨ 'ਚ ਉਬਲਿਆ ਪਾਣੀ ਭਰੋ। ਫਿਰ ਚਿਹਰੇ ਨੂੰ ਪੈਨ ਦੇ ਉੱਪਰ ਰੱਖ ਕੇ ਪੈਨ ਅਤੇ ਚਿਹਰੇ ਨੂੰ ਤੌਲੀਏ ਨਾਲ ਇਸ ਤਰ੍ਹਾਂ ਢੱਕ ਕੇ ਰੱਖੋ ਕਿ ਸਾਰੀ ਭਾਫ ਫੇਸ 'ਤੇ ਪਵੇ। ਕਰੀਬ 3-5 ਮਿੰਟ ਭਾਫ ਲਓ। 

ਪੜ੍ਹੋ ਇਹ ਵੀ ਖਬਰ - ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਖਾਓ 2 ‘ਲੌਂਗ’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਹਮੇਸ਼ਾ ਲਈ ਮੁਕਤੀ

ਸਟੈੱਪ 5- ਫੇਸਪੈਕ
ਵੱਖ-ਵੱਖ ਫ਼ਲਾਂ ਨੂੰ ਮੈਸ਼ ਕਰਕੇ ਤੁਸੀਂ ਨੈਚੁਰਲ ਫ਼ੇਸਪੈਕ ਬਣਾ ਸਕਦੇ ਹਨ। ਇਸ ਨਾਲ ਚਿਹਰਾ ਸਾਫ਼ ਹੋ ਕੇ ਮੁਲਾਇਮ ਅਤੇ ਗਲੋਇੰਗ ਨਜ਼ਰ ਆਵੇਗਾ। ਫ਼ਰੂਟ ਫੇਸਪੈਕ ਨੂੰ ਬਣਾਉਣ ਲਈ ਕੇਲਾ, ਖੀਰਾ, ਨਿੰਮ ਦੇ ਪੱਤੇ, ਮੁਲਤਾਨੀ ਮਿੱਟੀ, ਦਹੀ, ਸ਼ਹਿਦ ਆਦਿ ਚੀਜ਼ਾਂ ਨੂੰ ਮਿਕਸੀ 'ਚ ਪਾ ਕੇ ਸਮੂਦ ਜਿਹਾ ਪੇਸਟ ਤਿਆਰ ਕਰੋ। ਤਿਆਰ ਮਿਸ਼ਰਨ ਨੂੰ ਠੰਡਾ ਹੋਣ ਲਈ ਥੋੜ੍ਹੀ ਦੇਰ ਫਰਿੱਜ਼ 'ਚ ਰੱਖ ਦਿਓ। ਤੈਅ ਸਮੇਂ ਬਾਅਦ ਫੇਸਪੈਕ ਨੂੰ ਫਰਿੱਜ਼ 'ਚੋਂ ਕੱਢ ਕੇ 15 ਮਿੰਟ ਜਾਂ ਸੁੱਕਣ ਤੱਕ ਲਗਾਓ। ਬਾਅਦ 'ਚ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਸਾਫ ਕਰ ਲਓ।

ਪੜ੍ਹੋ ਇਹ ਵੀ ਖਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ

ਪੜ੍ਹੋ ਇਹ ਵੀ ਖਬਰ - ਨਵੰਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ

ਫੇਸ਼ੀਅਲ ਕਰਨ ਨਾਲ ਹੋਣ ਵਾਲੇ ਫ਼ਾਇਦੇ
1.ਚਮੜੀ ਡੂੰਘਾਈ ਨਾਲ ਸਾਫ ਹੋ ਕੇ ਗਲੋਅ ਕਰਦੀ ਹੈ।
2. ਡੈੱਡ ਚਮੜੀ ਸੈਲਸ ਸਾਫ ਹੋ ਕੇ ਨਵੀਂ ਚਮੜੀ ਆਉਣ 'ਚ ਮਦਦ ਮਿਲਦੀ ਹੈ।
3. ਚਮੜੀ 'ਚ ਕਸਾਅ ਆਉਣ ਨਾਲ ਚਿਹਰੇ 'ਤੇ ਛੇਤੀ ਝੁਰੜੀਆਂ ਨਹੀਂ ਪੈਂਦੀਆਂ ਹਨ।
4. ਚਿਹਰਾ ਨੈਚੁਰਲੀ ਗਲੋਅ ਕਰਦਾ ਹੈ।
5. ਡਲ ਅਤੇ ਡਰਾਈ ਚਮੜੀ ਦੀ ਪ੍ਰੇਸ਼ਾਨੀ ਦੂਰ ਹੋ ਕੇ ਚਮੜੀ 'ਚ ਨਮੀ ਬਰਕਰਾਰ ਰਹਿੰਦੀ ਹੈ।
6. ਸਭ ਚੀਜ਼ਾਂ ਨੈਚੁਲਰ ਹੋਣ ਕਰਕੇ ਸਾਈਡ ਇਫੈਕਟ ਹੋਣ ਦਾ ਖਤਰਾ ਨਹੀਂ ਹੁੰਦਾ ਹੈ।


rajwinder kaur

Content Editor

Related News