ਕਾਰਾ ਬੂੰਦੀ ਨਾਲ ਟਰਿੱਪ ਨੂੰ ਬਣਾਓ ਮਜ਼ੇਦਾਰ

06/22/2018 4:42:33 PM

ਜਲੰਧਰ— ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ। ਇਸ ਲਈ ਸਾਰੇ ਘੁੰਮਣ-ਫਿਰਣ ਦਾ ਪ੍ਰੋਗ੍ਰਾਮ ਤਾਂ ਬਣਾ ਹੀ ਰਹੇ ਹੋਣਗੇ। ਹੋਵੇ ਵੀ ਕਿਉਂ ਨਾ। ਪੂਰੇ ਇਕ ਸਾਲ ਬਾਅਦ ਤਾਂ ਔਰਤਾਂ ਨੂੰ ਘਰ ਦੇ ਕੰਮ ਕਾਜ ਤੋਂ ਹਲਕੀ ਫੁਰਸਤ ਮਿਲਦੀ ਹੈ। ਛੁੱਟੀਆਂ 'ਤੇ ਜਾਣ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਟਰਿਪ ਦੌਰਾਨ ਖਾਣ-ਪੀਣ ਦਾ ਧਿਆਨ ਰੱਖਣਾ ਪੈਂਦਾ ਹੈ। ਇਸ ਲਈ ਤੁਸੀਂ ਆਪਣੇ ਟਰਿੱਪ ਦੌਰਾਨ ਨਾਲ ਲੈ ਕੇ ਜਾਣ ਵਾਲੇ ਪਦਾਰਥਾ 'ਚ ਜੋੜ ਸਕਦੇ ਹੋ Kara Boondi। ਇਸ ਕੁਰਕੁਰੀ ਬੂੰਦੀ ਨਾਲ ਤੁਹਾਡਾ ਟਰਿੱਪ ਮਜ਼ੇਦਾਰ ਹੋ ਜਾਵੇਗਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਆਸਾਨ ਤਰੀਕੇ ਬਾਰੇ।
ਸਮੱਗਰੀ—
ਗ੍ਰਾਮ ਫਲੌਰ - 200 ਗ੍ਰਾਮ
ਰਾਈਸ ਫਲੌਰ - 35 ਗ੍ਰਾਮ
ਹਲਦੀ - 1/2 ਚੱਮਚ
ਲਾਲਾ ਮਿਰਚ - 1 ਚੱਮਚ
ਹਿੰਗ - 1/4 ਚੱਮਚ
ਬੇਕਿੰਗ ਸੋਡਾ - 1/2 ਚੱਮਚ
ਨਮਕ - 1 ਚੱਮਚ
ਪਾਣੀ - 320 ਮਿਲੀਲੀਟਰ
ਤਲਣ ਲਈ ਤੇਲ
ਕਾਜੂ - 70 ਗ੍ਰਾਮ
ਮੂੰਗਫਲੀ ਗਿਰੀ - 70 ਗ੍ਰਾਮ
ਕਰੀ ਪੱਤੇ - 1 ਚੱਮਚ
ਵਿਧੀ—
1. ਇਕ ਕਟੋਰੀ ਵਿਚ, 200 ਗ੍ਰਾਮ ਫਲੌਰ, 35 ਗ੍ਰਾਮ ਰਾਈਸ ਫਲੌਰ, 1/2 ਚੱਮਚ ਹਲਦੀ, 1 ਚੱਮਚ ਲਾਲ ਮਿਰਚ ਪਾਊਡਰ,  1/4 ਚੱਮਚ ਹਿੰਗ, 1/2 ਚੱਮਚ ਬੇਕਿੰਗ ਸੋਡਾ, 1 ਚੱਮਚ ਨਮਕ, 320 ਮਿਲੀਲੀਟਰ ਪਾਣੀ ਪਾ ਕੇ ਚੰਗਾ ਮਿਸ਼ਰਣ ਤਿਆਰ ਕਰੋ।
2. ਤੇਲ ਗਰਮ ਕਰੋ, ਛੋਟੇ ਛੇਕ ਵਾਲਾ ਚੱਮਚ ਲਓ ਅਤੇ ਹੌਲੀ ਗੈਸ 'ਤੇ ਬੂੰਦੀ ਤਿਆਰ ਕਰੋ ਜਿਵੇਂ ਵੀਡੀਓ ਵਿਚ ਦਿਖਾਇਆ ਗਿਆ ਹੈ।
3. ਬਰਾਊਨ ਅਤੇ ਕੁਰਕੁਰਾ ਹੋਣ ਤੱਕ ਫਰਾਈ ਕਰੋ ਅਤੇ ਟਿਸ਼ੂ ਪੇਪਰ 'ਤੇ ਕੱਢੋ ਤਾਂਕਿ ਤੇਲ ਨਿਕਲ ਜਾਵੇ।
4. ਕਾਜੂ, ਮੂੰਗਫਲੀ ਅਤੇ ਕਰੀ ਪੱਤਿਆਂ ਨੂੰ ਵੀ ਹਲਕਾ ਤਲ ਲਓ।
5. ਸਾਰੀਆਂ ਚੀਜ਼ਾਂ ਨੂੰ ਇਕ ਕਟੋਰੀ 'ਚ ਚੰਗੀ ਤਰ੍ਹਾਂ ਮਿਲਾਓ।
6. ਇਸ ਤੋਂ ਬਾਅਦ ਇਸ ਨੂੰ ਏਅਰਟਾਈਟ ਕੰਟੇਨਰ 'ਚ ਪਾ ਕੇ ਰੱਖ ਦਿਓ।

 


Related News