ਗਰਭ ਦੇ ਦੌਰਾਨ ਹੋਣ ਵਾਲੀ ਖਾਰਸ਼
Sunday, Jan 15, 2017 - 04:51 PM (IST)

ਜਲੰਧਰ— ਗਰਭ ਅਵਸਥਾ ਦੇ ਦੌਰਾਨ ਔਰਤਾਂ ਨੂੰ ਖਾਸ ਦੇਖ-ਭਾਲ ਦੀ ਜ਼ਰੂਰਤ ਪੈਂਦੀ ਹੈ। ਇਨ੍ਹਾਂ ਦਿਨਾਂ ''ਚ ਔਰਤਾਂ ਦੇ ਸਰੀਰ ''ਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਉਨ੍ਹਾਂ ''ਚ ਇੱਕ ਬਦਲਾਅ ਹੈ ਦਾਗ-ਖਾਰਸ਼। ਇਸ ਦੇ ਕਾਰਨ ਉਨ੍ਹਾਂ ਨੂੰ ਵਾਰ-ਵਾਰ ਖਾਰਸ਼ ਕਰਨੀ ਪੈਂਦੀ ਹੈ। ਇਸ ਨਾਲ ਉਨ੍ਹਾਂ ਦੀ ਚਮੜੀ ਉੱਤੇ ਨਿਸ਼ਾਨ ਪੈ ਜਾਂਦੇ ਹਨ। ਆਓ ਜਾਣਦੇ ਹਾਂ ਖਾਰਸ਼ ਨੂੰ ਦੂਰ ਕਰਨ ਦੇ ਘਰੇਲੂ ਉਪਾਅ
1. ਟੀ ਟ੍ਰੀ ਤੇਲ
ਜੇਕਰ ਰੋਜ਼ਾਨਾ ਇਸ ਤੇਲ ਨਾਲ ਸਰੀਰ ਦੀ ਮਾਲਿਸ਼ ਕਰੋਗੇ ਤਾਂ ਖਾਰਸ਼ ਤੋਂ ਹੋਣ ਵਾਲੇ ਸੰਕਰਮਣ ਤੋਂ ਬਚਿਆ ਜਾ ਸਕਦਾ ਹੈ।
2. ਸਰੌ ਦਾ ਤੇਲ
ਖਾਰਸ਼ ਨੂੰ ਦੂਰ ਕਰਨ ਲਈ ਸਰੌ ਦਾ ਤੇਲ ਬਹੁਤ ਫਾਇਦੇਮੰਦ ਹੈ। ਰੋਜ਼ਾਨਾ ਨਹਾਉਂਣ ਤੋਂ ਪਹਿਲਾਂ ਸਰੀਰ ਦੀ ਮਾਲਿਸ਼ ਕਰੋ। ਇਸ ਨਾਲ ਖਾਰਸ਼ ਵਾਲੇ ਕੀਟਾਣੂ ਦੂਰ ਹੋ ਜਾਂਦੇ ਹਨ।
3. ਨਿੰਮ ਦੀਆਂ ਪੱਤੀਆਂ
ਨਿੰਮ ਦੀਆਂ ਪੱਤੀਆਂ ਨੂੰ ਪਾਣੀ ''ਚ ਉਬਾਲ ਲਓ ਫਿਰ ਇਸ ਪਾਣੀ ਨੂੰ ਨਹਾÀੁਂਣ ਵਾਲੇ ਪਾਣੀ ''ਚ ਮਿਲਾ ਲਉ ।
4. ਐਲੋਵੇਰਾ
ਖਾਰਸ਼ ਨੂੰ ਦੂਰ ਕਰਨ ਲਈ ਤੁਸੀਂ ਐਲੋਵੇਰਾ ਜੈਲ ਨੂੰ ਖਾਰਸ਼ ਵਾਲੀ ਥਾਂ ਤੇ ਵੀ ਲਗਾ ਸਕਦੇ ਹੋ। ਇਸ ਨੂੰ ਲਗਾਉਣ ਨਾਲ ਖਾਰਸ਼ ਦੂਰ ਹੁੰਦੀ ਹੈ ਅਤੇ ਠੰਡਕ ਦਾ ਵੀ ਅਹਿਸਾਸ ਹੁੰਦਾ ਹੈ।
5 ਹਲਦੀ
ਹਲਦੀ ਦੇ ਅੰਦਰ ਐਂਟੀ ਸੇਪਟਿਕ ਅਤੇ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੇਕਰ ਹਲਦੀ ਨੂੰ ਖਾਰਸ਼ ਵਾਲੀ ਥਾਂ ਤੇ ਲਗਾਇਆ ਜਾਵੇ ਤਾਂ ਇਸ ਨਾਲ ਖਾਰਸ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।