ਇਹ ਹੈ ਦੁਨੀਆ ਦੀ ਸਭ ਤੋਂ ਲੰਬੀ ਨਦੀ
Sunday, Apr 02, 2017 - 09:30 AM (IST)

ਮੁੰਬਈ—ਦੁਨੀਆ ਭਰ ''ਚ ਕਈ ਖੂਬਸੂਰਤ ਨਦੀਆਂ ਹਨ। ਅੱਜ ਅਸੀਂ ਤੁਹਾਨੂੰ ਦੁਨੀਆ ਦੀ ਸਭ ਤੋਂ ਲੰਬੀ ਨਦੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਨੀਲ ਨਦੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਨਦੀ ਅਫਰੀਕਾ ਮਹਾਦੀਪ ''ਚ ਹੈ। ਇਸਦੇ ਆਲੇ-ਦੁਆਲੇ ਕਈ ਵੱਡੇ-ਵੱਡੇ ਇਤਿਹਾਸਿਕ ਨਗਰ ਹਨ। ਇਸਦੀ ਲੰਬਾਈ ਕਰੀਬ 6853 ਕਿਲੋਮੀਟਰ ਹੈ।
ਨੀਲ ਨਦੀ ਵਿਰਟੋਰੀਆ ਝੀਲ ਤੋਂ ਸ਼ੁਰੂ ਹੁੰਦੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਨਦੀ ਲਗਭਗ 11 ਦੇਸ਼ਾਂ ਤੋਂ ਹੋ ਕੇ ਗੁਜਰਦੀ ਹੈ। ਇਸ ਨਦੀ ਦੀਆਂ ਸਹਾਇਕ ਨਦੀਆਂ ਹਨ, ਜੋ ਸਫੇਦ ਨੀਲ ਅਤੇ ਨੀਲੀ ਨੀਲ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਹਨ। ਮਿਸਰ ਦੀ ਭਾਸ਼ਾ ''ਚ ਨੀਲ ਨੂੰ ਇਤੇਰੂ ਕਿਹਾ ਜਾਂਦਾ ਹੈ ਜਿਸਦਾ ਮਤਲਬ ਹੈ ਮਹਾਨ ਨਦੀ। ਇਸ ਨਦੀ ਦੀ ਭੂਮੀ ਬਹੁਤ ਉਪਜਾਉੂ ਹੈ। ਜ਼ਿਆਦਾਤਰ ਇਲਾਕਾ ਰੇਤੀਲਾ ਹੋਣ ਦੇ ਕਾਰਨ ਇਸਦੀ ਉਪਜਾਊ ਭੂਮੀ ''ਤੇ ਕਈ ਪ੍ਰਕਾਰ ਦੀਆਂ ਫਸਲਾਂ ਉਗਾਈਆਂ ਜਾਂਦੀਆਂ ਹਨ। ਸਤੰਬਰ ਦੇ ਮਹੀਨੇ ਨਦੀ ਦਾ ਜਲ ਸਤਰ ਵੱਧ ਜਾਂਦਾ ਹੈ ਜਿਸਦੀ ਵਜ੍ਹਾ ਨਾਲ ਹੜ ਆ ਜਾਂਦਾ ਹੈ। ਇਸ ਨਾਲ ਆਲੇ-ਦੁਆਲੇ ਦੇ ਇਲਾਕਿਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹੜ ਦੇ ਬਾਅਦ ਉਪਜਾਊ ਕਾਲੀ ਮਿੱਟੀ ਦੀ ਇੱਕ ਨਵੀਂ ਪਰਤ ਵਿੱਛ ਜਾਂਦੀ ਹੈ। ਜੋ ਬਹੁਤ ਫਾਇਦੇਮੰਦ ਹੁੰਦੀ ਹੈ। ਆਲੇ-ਦੁਆਲੇ ਦੇ ਲੋਕ ਇਸਨੂੰ ਨੀਲ ਨਦੀ ਦਾ ਤੋਹਫਾ ਮੰਨਦੇ ਹਨ। ਪਹਿਲੇ ਸਮੇਂ ''ਚ ਲੋਕ ਇਸ ਨਦੀ ਦੀ ਗਿੱਲੀ ਮਿੱਟੀ ਤੋਂ ਘਰ ਬਣਾਉਦੇ ਸਨ। ਮਿਸਰ ਦੇ ਨਾਲ ਅਅਫਰੀਕਾ ਦੇ ਕਈ ਪ੍ਰਾਚੀਨ ਅਤੇ ਆਧੁਨਿਕ ਸ਼ਹਿਰ ਨੀਲ ਨਦੀ ਦੇ ਕਿਨਾਰੇ ਬਸੇ ਹੋਏ ਹਨ।