ਇਨ੍ਹਾਂ ਤਰੀਕਿਆਂ ਨਾਲ ਪਾਓ ਜ਼ੀਰੋ ਫਿਗਰ

05/26/2017 12:27:10 PM

ਜਲੰਧਰ— ਅੱਜ ਦੇ ਜਮਾਨੇ ''ਚ ਹਰ ਲੜਕੀ ਚੰਗਾ ਫਿਗਰ ਚਾਹੁੰਦੀ ਹੈ ਪਰ ਅੱਜ-ਕੱਲ੍ਹ ਦੀ ਜੀਵਨਸ਼ੈਲੀ ਦੇ ਕਾਰਨ ਉਨ੍ਹਾਂ ਦਾ ਫੈਟ ਵਧਣ ਲੱਗਦਾ ਹੈ। ਜਿਸ ਕਾਰਨ ਉਹ ਮੋਟੀ ਦਿਖਾਈ ਦਿੰਦੀਆਂ ਹਨ। ਪੇਟ ''ਤੇ ਜਮਾ ਹੋਈ ਫੈਟ ਨਾ ਸਿਰਫ ਤੁਹਾਡੀ ਸਿਹਤ ਵਿਗਾੜਦਾ ਹੈ ਬਲਕਿ ਇਹ ਤੁਹਾਡੀ ਲੁਕ ਨੂੰ ਵੀ ਖਰਾਬ ਕਰਦਾ ਹੈ। ਆਓ ਜਾਣਦੇ ਹਾਂ ਕੁੱਝ ਅਜਿਹੇ ਟਿਪਸ ਜਿਸ ਨਾਲ ਤੁਸੀਂ ਪਾ ਸਕਦੇ ਹੋ ਜੀਰੋ ਫਿਗਰ। 
1. ਜੇਕਰ ਤੁਸੀਂ ਚਾਹ ਦੇ ਸ਼ੌਕੀਨ ਹੋ ਤਾਂ ਦੁੱਧ ਦੀ ਜਗ੍ਹਾ ''ਤੇ ਗ੍ਰੀਨ-ਟੀ, ਬਲੈਕ-ਟੀ ਜਾਂ ਲੈਮਨ-ਟੀ ਪੀਣ ਨਾਲ ਜ਼ਿਆਦਾ ਲਾਭ ਮਿਲਦਾ ਹੈ ਕਿਉਂਕਿ ਇਸ ''ਚ ਐਂਟੀਆਕਸੀਡੈਂਟ ਦੀ ਭਰਪੂਰ ਮਾਤਰਾ ਹੁੰਦੀ ਹੈ। 
2. ਆਪਣੇ ਭੋਜਨ ''ਚ ਅਜਿਹੇ ਫਲ ਅਤੇ ਸਬਜ਼ੀਆਂ ਨੂੰ ਸ਼ਾਮਲ ਕਰੋ ਜਿਸ ''ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੋਵੇ। ਕੇਲਾ ਅਤੇ ਚੀਕੂ ਨਾ ਖਾਓ ਕਿਉਂਕਿ ਇਸ ਨਾਲ ਮੋਟਾਪਾ ਵੱਧਦਾ ਹੈ। 
3. ਬਿਊਟੀ ''ਚ ਸ਼ਹਿਦ ਦਾ ਇਸਤੇਮਾਲ ਹੁੰਦਾ ਆ ਰਿਹਾ ਹੈ। ਇਹ ਤੁਹਾਡੀ ਪਲਤੀ ਕਮਰ ਦਾ ਸੁਪਨਾ ਪੂਰਾ ਕਰ ਸਕਦੇ ਹੋ।  ਰੋਜ਼ਾਨਾਂ ਸਵੇਰੇ ਕੋਸੇ ਪਾਣੀ ''ਚ ਸ਼ਹਿਦ ਮਿਲਾ ਕੇ ਪੀਣ ਨਾਲ ਕਮਰ ਦੇ ਆਸੇ-ਪਾਸੇ ਦੀ ਚਰਬੀ ਘੱਟ ਹੋ ਜਾਂਦੀ ਹੈ। 
4. ਹਫਤੇ ''ਚ ਇਕ ਦਿਨ ਵਰਤ ਜ਼ਰੂਰ ਰੱਖੋ ਅਤੇ ਉਸ ''ਚ ਤੁਸੀਂ ਜੂਸ, ਸੂਪ, ਦੁੱਧ ਅਤੇ ਨਿੰਬੂ ਪਾਣੀ ਅਤੇ ਸਾਧਾਰਣ ਪਾਣੀ ਨੂੰ ਜਿਨ੍ਹਾਂ ਮਰਜ਼ੀ ਪੀਓ। 


Related News