ਇਸ ਘਰੇਲੂ ਮਾਸਕ ਨਾਲ ਵਧਾਓ ਵਾਲਾਂ ਦੀ ਲੰਬਾਈ

12/13/2018 4:49:41 PM

ਨਵੀਂ ਦਿੱਲੀ— ਲੰਬੇ, ਕਾਲੇ, ਸੰਘਣੇ ਅਤੇ ਮੁਲਾਇਮ ਵਾਲਾਂ ਦਾ ਟ੍ਰੈਂਡ ਕਦੇ ਵੀ ਆਊਟ ਨਹੀਂ ਹੁੰਦਾ। ਕੁਝ ਲੜਕੀਆਂ ਦੇ ਵਾਲ ਕੁਦਰਤੀ ਕਾਫੀ ਖੂਬਸੂਰਤ ਤੇ ਲੰਬੇ ਹੁੰਦੇ ਹਨ ਜਿਨ੍ਹਾਂ ਨੂੰ ਕਿਸੇ ਟ੍ਰੀਟਮੈਂਟ ਦੀ ਜ਼ਰੂਰਤ ਹੀ ਨਹੀਂ ਪੈਂਦੀ ਪਰ ਕੁਝ ਅਜਿਹੇ ਵੀ ਹਨ ਜਿਨ੍ਹਾਂ ਦੇ ਵਾਲਾਂ ਦੀ ਗ੍ਰੋਥ ਰੁਕ ਜਾਂਦੀ ਹੈ। ਲੰਬੇ ਵਾਲ ਉਨ੍ਹਾਂ ਲਈ ਸਿਰਫ ਸੁਪਨਾ ਹੀ ਰਹਿ ਜਾਂਦੇ ਹਨ। ਵਾਲਾਂ ਦੀ ਖੂਬਸੂਰਤੀ 'ਚ ਡਾਈਟ ਦਾ ਅਹਿਮ ਰੋਲ ਹੁੰਦਾ ਹੈ ਇਸ ਤੋਂ ਇਲਾਵਾ ਤੁਸੀਂ ਕੁਝ ਹੇਅਰ ਟ੍ਰੀਟਮੈਂਟ ਦਾ ਵੀ ਸਮੇਂ-ਸਮੇਂ 'ਤੇ ਸਹਾਰਾ ਲੈਂਦੇ ਰਹੋ। ਪਰ ਕੈਮੀਕਲਸ ਯੁਕਤ ਪ੍ਰਾਡਕਟਸ ਵਾਲਾਂ 'ਚ ਇਸਤੇਮਾਲ ਕਰਨ ਦੀ ਬਜਾਏ ਹੋਮਮੇਡ ਹੇਅਰ ਮਾਸਕ ਅਪਲਾਈ ਕਰੋ। ਇਸ ਨਾਲ ਵਾਲਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਪਹੁੰਚੇਗਾ ਅਤੇ ਵਾਲ ਸ਼ਾਇਨੀ ਅਤੇ ਤੇਜ਼ੀ ਨਾਲ ਲੰਬੇ ਹੋਣਗੇ।
 

ਹੇਅਰ ਮਾਸਕ ਦੀ ਸਮੱਗਰੀ 
- ਐਲੋਵੇਰਾ ਜੈੱਲ 
- ਨਾਰੀਅਲ ਤੇਲ 
- ਜੈਤੂਨ ਤੇਲ 
- ਅਰੰਡੀ ਦਾ ਤੇਲ 
- ਬਾਦਾਮ ਤੇਲ 
- ਵਿਟਾਮਿਨ ਈ ਕੈਪਸੂਲ 
 

ਹੇਅਰ ਮਾਸਕ ਬਣਾਉਣ ਦਾ ਤਰੀਕਾ 
ਇਕ ਬਾਊਲ 'ਚ 1 ਚੱਮਚ ਐਲੋਵੇਰਾ ਜੈੱਲ, 1 ਚੱਮਚ ਨਾਰੀਅਲ, ਜੈਤੂਨ ਤੇਲ, ਅਰੰਡੀ ਦਾ ਤੇਲ, ਬਾਦਾਮ ਤੇਲ ਅਤੇ ਵਿਟਾਮਿਨ ਈ ਕੈਪਸੂਲ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਤੁਹਾਡਾ ਹੇਅਰ ਮਾਸਕ ਬਣ ਕੇ ਤਿਆਰ ਹੈ।
 

ਹੇਅਰ ਮਾਸਕ ਲਗਾਉਣ ਦਾ ਤਰੀਕਾ 
ਇਸ ਹੇਅਰ ਮਾਸਕ ਨੂੰ ਆਪਣੇ ਵਾਲਾਂ ਦੀ ਸਕੈਲਪ 'ਤੇ ਚੰਗੀ ਤਰ੍ਹਾਂ ਨਾਲ ਲਗਾਓ ਤੇ 5 ਮਿੰਟ ਤਕ ਚੰਗੀ ਤਰ੍ਹਾਂ ਨਾਲ ਮਸਾਜ ਕਰੋ। ਫਿਰ ਢਿੱਲਾ ਜਿਹਾ ਜੁੜਾ ਬਣਾ ਕੇ ਆਪਣੇ ਸਿਰ ਨੂੰ ਸ਼ਾਵਰ ਕੈਪ ਦੇ ਨਾਲ ਕਵਰ ਕਰੋ ਅਤੇ ਰਾਤਭਰ ਲਈ ਇੰਝ ਹੀ ਛੱਡ ਦਿਓ। ਅਗਲੀ ਸਵੇਰੇ ਵਾਲਾਂ ਨੂੰ ਮਾਈਲਡ ਸ਼ੈਂਪੂ ਨਾਲ ਧੋਵੋ। ਇਸ ਨੁਸਖੇ ਨੂੰ ਹਫਤੇ 'ਚ ਇਕ ਵਾਰ ਇਸਤੇਮਾਲ ਕਰੋ।


Neha Meniya

Content Editor

Related News