ਇਸ ਤਰੀਕੇ ਨਾਲ ਬਣਾਓ ਸੁਆਦੀ ਅਮਰੂਦ ਦੀ ਚਟਨੀ

07/05/2017 3:21:50 PM

ਜਲੰਧਰ— ਜੇਕਰ ਤੁਸੀਂ ਲਸਣ ਅਤੇ ਪਿਆਜ਼ ਦੀ ਚਟਨੀ ਖਾ-ਖਾ ਕੇ ਬੋਰ ਹੋ ਚੁੱਕੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਅਮਰੂਦ ਦੀ ਚਟਨੀ ਦੀ ਰੈਸਿਪੀ ਲੈ ਕੇ ਆਏ ਹਾਂ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ। 
ਸਮੱਗਰੀ
- 3-4 ਕੱਚੇ ਅਮਰੂਦ
- 2-3 ਹਰੀ ਮਿਰਚ
- 6-7 ਕਾਲੀ ਮਿਰਚ
- ਇਕ ਛੋਟਾ ਚਮਚ ਭੁੰਨਿਆ ਹੋਇਆ ਜੀਰਾ
- 1/2 ਇੰਚ ਅਦਰਕ ਦਾ ਟੁੱਕੜਾ
- ਕਾਲਾ ਨਮਕ ਛੋਟਾ ਚਮਚ
- ਨਮਕ ਸੁਆਦ ਅਨੁਸਾਰ
- 1/2 ਕਟੋਰੀ ਹਰਾ ਧਨੀਆ ਕੱਟਿਆ ਹੋਇਆ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾ ਅਮਰੂਦ ਨੂੰ ਧੋ ਕੇ ਟੁੱਕੜਿਆਂ 'ਚ ਕੱਟ ਲਓ ਅਤੇ ਉਸ ਨੂੰ ਬੀਚ ਨੂੰ ਕੱਢ ਲਓ।
2. ਹਰੀ ਮਿਰਚ ਵੀ ਕੱਟ ਲਓ ਅਤੇ ਅਦਰਕ ਦੇ ਟੁੱਕੜੇ ਨੂੰ ਵੀ ਚੰਗੀ ਤਰ੍ਹਾਂ ਛਿੱਲ ਲਓ।
3. ਫਿਰ ਇਨ੍ਹਾਂ ਨੂੰ ਮਿਕਸੀ 'ਚ ਪਾ ਕੇ ਇਸ 'ਚ ਜੀਰਾ, ਨਮਕ ਵੀ ਪਾ ਲਓ ਅਤੇ ਚੰਗੀ ਤਰ੍ਹਾਂ ਪੀਸ ਲਓ।
4. ਤੁਹਾਡੀ ਅਮਰੂਦ ਦੀ ਚਟਨੀ ਤਿਆਰ ਹੈ। ਇਸ ਚਟਨੀ ਨੂੰ ਤੁਸੀਂ ਸਨੈਕਸ ਦੇ ਨਾਲ ਵੀ ਖਾ ਸਕਦੇ ਹੋ।


Related News