ਜੇ ਤੁਸੀਂ ਰਹਿੰਦੇ ਹੋ ਬਿਜ਼ੀ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਪਾਓ ਚਿਹਰੇ ''ਤੇ ਨਿਖਾਰ

Monday, May 08, 2017 - 11:47 AM (IST)

 ਜੇ ਤੁਸੀਂ ਰਹਿੰਦੇ ਹੋ ਬਿਜ਼ੀ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਪਾਓ ਚਿਹਰੇ ''ਤੇ ਨਿਖਾਰ

ਮੁੰਬਈ— ਅੱਜ-ਕਲ੍ਹ ਦੀ ਰੁਝੇਵਿਆਂ ਭਰੀ ਜਿੰਦਗੀ ''ਚ ਚਿਹਰੇ ਦੀ ਦੇਖਭਾਲ ਸਹੀ ਤਰੀਕੇ ਨਾਲ ਕਰਨਾ ਮੁਸ਼ਕਲ ਹੋ ਜਾਂਦਾ ਹੈ। ਵੱਖ-ਵੱਖ ਤਰ੍ਹਾਂ ਦੇ ਫੇਸਪੈਕ ਬਣਾਉਣ ਅਤੇ ਪਾਰਲਰ ''ਚ ਬਿਊਟੀ ਟ੍ਰੀਟਮੈਂਟ ਕਰਾਉਣ ਲਈ ਕੰਮਕਾਜੀ ਔਰਤਾਂ ਕੋਲ ਸਮਾਂ ਨਹੀਂ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਚਿਹਰਾ ਸਾਫ ਕਰਨ ਦੇ ਕੁਝ ਆਸਾਨ ਘਰੇਲੂ ਨੁਸਖੇ ਦੱਸ ਰਹੇ ਹਾਂ।
1. ਆਲੂ
ਜੇ ਤੁਹਾਡਾ ਅਚਾਨਕ ਕਿਤੇ ਜਾਣ ਦਾ ਪ੍ਰੋਗਰਾਮ ਬਣਦਾ ਹੈ ਅਤੇ ਤੁਸੀਂ ਚਿਹਰ ਦੇ ਕਾਲੇਪਨ ਕਾਰਨ ਪਰੇਸ਼ਾਨ ਹੋ ਤਾਂ ਤੁਸੀਂ ਆਲੂ ਦੀ ਵਰਤੋਂ ਕਰ ਸਕਦੇ ਹੋ। ਆਲੂ ਨੂੰ ਕੱਦੂਕਸ ਕਰੋ ਅਤੇ ਪੰਜ ਤੋਂ ਦੱਸ ਮਿੰਟ ਤੱਕ ਇਸ ਨੂੰ ਹਲਕਾ-ਹਲਕਾ ਚਿਹਰੇ ''ਤੇ ਰਗੜੋ। ਤੁਹਾਨੂੰ ਤੁਰੰਤ ਹੀ ਚਿਹਰੇ ''ਤੇ ਨਿਖਾਰ ਨਜ਼ਰ ਆਵੇਗਾ।
2. ਮਲਾਈ ਅਤੇ ਹਲਦੀ
ਬੇਜਾਨ ਅਤੇ ਖੁਸ਼ਕ ਸਕਿਨ ਲਈ ਮਲਾਈ ਅਤੇ ਹਲਦੀ ਦਾ ਪੇਸਟ ਬਹੁਤ ਫਾਇਦੇਮੰਦ ਹੈ। ਇਸ ਪੇਸਟ ਨਾਲ ਚਿਹਰੇ ਦੀ ਥੋੜ੍ਹੀ ਦੇਰ ਮਾਲਸ਼ ਕਰੋ। ਇਸ ਨੂੰ ਪੰਜ ਤੋਂ ਦੱਸ ਮਿੰਟ ਤੱਕ ਸੁੱਕਣ ਦਿਓ। ਇਸ ਨਾਲ ਤੁਹਾਡੇ ਚਿਹਰੇ ''ਤੇ ਕੁਦਰਤੀ ਚਮਕ ਆਵੇਗੀ।
3. ਪਪੀਤਾ
ਸਕਿਨ ਟੋਨ ਨੂੰ ਹਲਕਾ ਕਰਨ ਲਈ ਪਪੀਤਾ ਬਹੁਤ ਲਾਭਕਾਰੀ ਹੈ। ਪਪੀਤੇ ਨਾਲ ਚਿਹਰੇ ''ਤੇ ਚਮਕ ਆਉਂਦੀ ਹੈ ਅਤੇ ਦਾਗ-ਧੱਬੇ ਦੂਰ ਹੁੰਦੇ ਹਨ। ਪਪੀਤੇ ਦੇ ਗੁੱਦੇ ਨੂੰ ਗੁਲਾਬ ਜਲ ''ਚ ਚੰਗੀ ਤਰ੍ਹਾਂ ਪੀਸ ਕੇ ਇਸ ਦਾ ਪੇਸਟ ਬਣਾ ਕੇ ਚਿਹਰੇ ''ਤੇ ਲਗਾਓ। ਲਗਭਗ ਪੰਦਰਾਂ ਮਿੰਟ ਬਾਅਦ ਚਿਹਰਾ ਧੋ ਲਓ।
4. ਟਮਾਟਰ 
ਟਮਾਟਰ ''ਚ ਭਾਰੀ ਮਾਤਰਾ ''ਚ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ। ਸਿਰਫ ਟਮਾਟਰ ''ਚ ਇੰਨੀ ਸ਼ਕਤੀ ਹੁੰਦੀ ਹੈ ਕਿ ਉਹ ਚਿਹਰੇ ਦੀ ਹਰ ਤਰ੍ਹਾਂ ਦੀ ਸਮੱਸਿਆ ਨੂੰ ਦੂਰ ਕਰ ਸਕਦਾ ਹੈ। ਇਸ ਲਈ ਟਮਾਟਰ ਦੇ ਪੇਸਟ ਨੂੰ ਚਿਹਰੇ ''ਤੇ ਲਗਾਓ। ਚਿਹਰੇ ਦੀਆਂ ਛਾਈਆਂ ਵੀ ਇਸ ਪੇਸਟ ਨਾਲ ਦੂਰ ਹੁੰਦੀਆਂ ਹਨ।
5. ਤੁਲਸੀ ਦੀਆਂ ਪੱਤੀਆਂ
ਤੁਲਸੀ ਦੀਆਂ ਪੱਤੀਆਂ ਦਾ ਪੇਸਟ ਵੀ ਚਿਹਰੇ ਲਈ ਬਹੁਤ ਲਾਭਕਾਰੀ ਹੈ। ਇਹ ਕਾਸਮੇਟਿਕ ਕਰੀਮ ਵਾਂਗ ਚਿਹਰੇ ''ਤੇ ਤੁਰੰਤ ਨਿਖਾਰ ਨਹੀਂ ਲਿਆਉਂਦਾ ਪਰ ਚਿਹਰੇ ਦੇ ਦਾਗ-ਧੱਬੇ ਅਤੇ ਟੋਏ ਹੋਲੀ-ਹੋਲੀ ਭਰ ਜਾਂਦੇ ਹਨ। ਤੁਲਸੀ ਦੀਆਂ ਪੱਤੀਆਂ ਨਾਲ ਚਿਹਰੇ ਦਾ ਸਾਂਵਲਾਪਨ ਦੂਰ ਹੁੰਦਾ ਹੈ।


Related News