ਬੀ. ਪੀ. ਦੀ ਸਮੱਸਿਆ ਹੋਣ ''ਤੇ ਕਰੋ ਇਹ ਉਪਾਅ
Monday, May 08, 2017 - 02:55 PM (IST)

ਨਵੀਂ ਦਿੱਲੀ— ਅੱਜ-ਕਲ੍ਹ ਦੀ ਰੁਝੇਵਿਆਂ ਭਰੀ ਜਿੰਦਗੀ ''ਚ ਅਸੀਂ ਕੰਮ ਦੇ ਸਾਹਮਣੇ ਆਪਣੇ ਸਰੀਰ ਦੀਆਂ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਵੱਲ ਧਿਆਨ ਨਹੀਂ ਦਿੰਦੇ। ਇਨ੍ਹਾਂ ਪਰੇਸ਼ਾਨੀਆਂ ''ਚ ਮਾਨਸਿਕ ਤਣਾਅ ਰਹਿਣਾ ਆਮ ਗੱਲ ਹੈ। ਇਹੀ ਤਣਾਅ ਅੱਗੇ ਜਾ ਕੇ ਹਾਈ ਬੀ. ਪੀ. ਅਤੇ ਘੱਟ ਬੀ. ਪੀ. ਦੀ ਸਮੱਸਿਆ ਦਾ ਰੂਪ ਧਾਰਨ ਕਰ ਲੈਂਦਾ ਹੈ। ਘੱਟ ਬੀ. ਪੀ. ਦੀ ਸਮੱਸਿਆ ਨੂੰ ਕੁਝ ਘਰੇਲੂ ਤਰੀਕਿਆਂ ਨਾਲ ਨਾਰਮਲ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਬੀ. ਪੀ. ਨੂੰ ਨਾਰਮਲ ਕਰਨ ਦੇ ਤਰੀਕਿਆਂ ਦੀ ਜਾਣਕਾਰੀ ਦੇ ਰਹੇ ਹਾਂ।
1. ਨਮਕ ਦਾ ਪਾਣੀ ਹੈ ਅਸਰਦਾਰ
ਨਮਕ ''ਚ ਮੌਜੂਦ ਸੋਡੀਅਮ ਕਾਰਨ ਸਰੀਰ ਦਾ ਬੀ. ਪੀ. ਨਾਰਮਲ ਹੋ ਜਾਂਦਾ ਹੈ ਪਰ ਧਿਆਨ ਰਹੇ ਕਿ ਨਮਕ ਦੀ ਮਾਤਰਾ ਇਕ ਗਿਲਾਸ ''ਚ ਡੇਢ ਚਮਚ ਤੋਂ ਜ਼ਿਆਦਾ ਨਾ ਹੋਵੇ।
2. ਕੌਫੀ ਹੈ ਲਾਭਕਾਰੀ
ਬੀ. ਪੀ. ਘੱਟ ਹੋਣ ''ਤੇ ਤੇਜ਼ ਕੌਫੀ ਪੀਣਾ ਚੰਗਾ ਹੁੰਦਾ ਹੈ। ਕੌਫੀ ਦੇ ਇਲਾਵਾ ਚਾਕਲੇਟ ਵੀ ਖਾ ਸਕਦੇ ਹੋ। ਜੇ ਤੁਹਾਨੂੰ ਅਕਸਰ ਘੱਟ ਬੀ. ਪੀ. ਦੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਸੀਂ ਰੋਜ਼ਾਨਾ ਸਵੇਰੇ ਇਕ ਕੱਪ ਕੌਫੀ ਪੀਣ ਦੀ ਆਦਤ ਪਾ ਲਓ।
3. ਨਿੰਬੂ ਪਾਣੀ
ਨਿੰਬੂ ਦੇ ਰਸ ''ਚ ਥੋੜ੍ਹਾ ਨਮਕ ਅਤੇ ਚੀਨੀ ਮਿਲਾ ਕੇ ਪੀਣ ਨਾਲ ਬੀ. ਪੀ. ਨਾਰਮਲ ਹੋ ਜਾਂਦਾ ਹੈ। ਨਾਲ ਹੀ ਇਹ ਡੀਹਾਈਡਰੇਸ਼ਨ ਅਤੇ ਗੁਰਦਿਆਂ ਲਈ ਵੀ ਲਾਭਕਾਰੀ ਹੈ।
4. ਤੁਲਸੀ ਦੇ ਪੱਤੇ
ਤੁਲਸੀ ਦੇ ਪੱਤਿਆਂ ''ਚ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਸੀ ਵਰਗੇ ਕਈ ਗੁਣਕਾਰੀ ਤੱਤ ਪਾਏ ਜਾਂਦੇ ਹਨ , ਜਿਸ ਨਾਲ ਵਿਅਕਤੀ ਦਾ ਦਿਮਾਗ ਸੰਤੁਲਿਤ ਰਹਿੰਦਾ ਹੈ ਅਤੇ ਨਾਲ ਹੀ ਬੀ. ਪੀ. ਵੀ ਨਾਰਮਲ ਰਹਿੰਦਾ ਹੈ।
5. ਕਿਸ਼ਮਿਸ਼
ਕਿਸ਼ਮਿਸ਼ ਜਾਂ ਦਾਖ ਨੂੰ ਦਵਾਈ ਵਜੋਂ ਵਰਤਿਆ ਜਾਂਦਾ ਹੈ। ਜੇ ਤੁਹਾਡਾ ਬੀ. ਪੀ. ਘੱਟ ਰਹਿੰਦਾ ਹੈ ਤਾਂ ਤੁਸੀਂ ਰਾਤ ਨੂੰ 30-40 ਕਿਸ਼ਮਿਸ਼ ਦੇ ਦਾਣੇ ਪਾਣੀ ''ਚ ਭਿਓਂ ਦਿਓ। ਸਵੇਰੇ ਖਾਲੀ ਪੇਟ ਇਸ ਨੂੰ ਖਾਓ। ਮਹੀਨੇ ''ਚ ਇਕ ਵਾਰੀ ਇਸ ਤਰ੍ਹਾਂ ਕਰਨ ਨਾਲ ਤੁਤਹਾਡੀ ਬੀਮਾਰੀ ਠੀਕ ਹੋ ਜਾਵੇਗੀ।
6. ਬਦਾਮ ਅਤੇ ਦੁੱਧ
ਤੁਸੀਂ ਚਾਰ-ਪੰਜ ਬਦਾਮ, 15-20 ਮੂੰਗਫਲੀ ਦੇ ਦਾਣੇ ਅਤੇ 10-15 ਕਿਸ਼ਮਿਸ਼ ਦੇ ਦਾਣੇ ਪੀਸ ਕੇ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਵੀ ਤੁਹਾਡਾ ਬੀ. ਪੀ. ਨਾਰਮਲ ਹੋ ਜਾਵੇਗਾ।