ਜੇਕਰ ਇਨ੍ਹਾਂ ਜਗ੍ਹਾਂ ''ਤੇ ਬਣਾਏ ਸੰਬੰਧ ਤਾਂ ਹੋ ਸਕਦੇ ਹਨ ਨੁਕਸਾਨ

Saturday, Dec 24, 2016 - 11:46 AM (IST)

ਜੇਕਰ ਇਨ੍ਹਾਂ ਜਗ੍ਹਾਂ ''ਤੇ ਬਣਾਏ ਸੰਬੰਧ ਤਾਂ ਹੋ ਸਕਦੇ ਹਨ ਨੁਕਸਾਨ

ਦਿੱਲੀ—ਜੋੜੇ ਆਪਣੇ ਪਿਆਰ ''ਚ ਕੁਝ ਹਸੀਨ ਪਲ ਭਰ ਕੇ ਉਸਨੂੰ ਹੋਰ ਵੀ ਮਨਮੋਹਕ ''ਤੇ ਸੋਹਣਾ ਬਣਾਉਂਣ ਦੀ ਕੋਸ਼ਿਸ਼ ਕਰਦੇ ਹਨ। ਰੋਮਾਂਸ ਦੇ ਲਈ ਅਲੱਗ-ਅਲੱਗ ਤਰੀਕੇ ਅਪਣਾਉਂਦੇ ਹਨ ''ਤੇ ਨਵੀਆਂ-ਨਵੀਆਂ ਜਗ੍ਹਾਂ ਦੀ ਖੋਜ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਸੰਬੰਧ ਬਣਾਉਂਣ ਨਾਲ ਤਣਾਅ ਦੂਰ, ਯਾਦਦਾਸ਼ਤ ਤੇਜ਼ ਅਤੇ ਚਿਹਰੇ ''ਤੇ ਨਿਖਾਰ ਆਉਂਦਾ ਹੈ ਪਰ ਜੇਕਰ ਇਨ੍ਹਾਂ ਚੀਜ਼ਾਂ ਨੂੰ ਗਲਤ ਜਗ੍ਹਾਂ ''ਤੇ ਕੀਤਾ ਜਾਵੇ ਤਾਂ ਇਸ ਦਾ ਗਲਤ ਨਤੀਜਾ ਨਿਕਲ ਸਕਦਾ ਹੈ। ਆਓ ਜਾਣਦੇ ਹਾਂ ਕਿਸ ਜਗ੍ਹਾਂ ''ਤੇ ਸੰਬੰਧ, ਪਿਆਰ ''ਤੇ ਰੋਮਾਂਸ ਕਰਨ ਨਾਲ ਨੁਕਸਾਨ ਹੋ ਸਕਦਾ ਹੈ।
1. ਨਦੀ ਕਿਨਾਰੇ 
ਨਦੀ ਦੇ ਕਿਨਾਰੇ ਨੂੰ ਰੋਮਾਂਸ ਕਰਨ ਦੀ ਸਭ ਤੋਂ ਵਧੀਆ ਜਗ੍ਹਾਂ ਮੰਨਿਆ ਜਾਂਦਾ ਹੈ ਪਰ ਕਿਹਾ ਜਾਂਦਾ ਹੈ ਨਦੀ ਕਿਨਾਰੇ ਸੰਬੰਧ ਕਦੀ ਨਹੀਂ ਬਣਾਉਂਣੇ ਚਾਹੀਦੇ। ਨਦੀ ਦੀ ਧਾਰਾ ਨਾਲ ਆਉਂਣ ਵਾਲੀ ਅਵਾਜ਼ ਜੋੜੇ ਲਈ ਅਸ਼ੁੱਭ ਮੰਨੀ ਜਾਂਦੀ ਹੈ।
2. ਨੌਕਰਾਂ ਦੇ ਘਰ
ਜਿੱਥੇ ਨੌਕਰ ਰਹਿੰਦੇ ਹਨ ਜਾਂ ਰਹਿ ਚੁੱਕੇ ਹਨ ਇਸ ਤਰ੍ਹਾਂ ਦੀ ਜਗ੍ਹਾਂ ''ਤੇ ਸੰਬੰਧ ਨਹੀਂ ਬਣਾਉਂਣੇ ਚਾਹੀਦੇ ਕਿਉਂਕਿ ਨੌਕਰਾਂ ਦੇ ਘਰ ''ਚ ਖੁਸ਼ੀ ਦਾ ਮਾਹੌਲ ਨਹੀਂ ਹੁੰਦਾ। ਜਿਸ ਕਾਰਨ ਇਨ੍ਹਾਂ ਜਗ੍ਹਾਂ ''ਤੇ ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ ਚਾਹੀਦੇ।
3. ਬਗੀਚਾ 
ਕੁਝ ਲੋਕ ਰੋਮਾਂਸ ਕਰਨ ਲਈ ਬਗੀਚੇ ਵਰਗੀ ਜਗ੍ਹਾਂ ਚੁਣਦੇ ਹਨ। ਬਗੀਚੇ ਵਰਗੀ ਖੁੱਲੀ ਜਗ੍ਹਾਂ ''ਤੇ ਰੋਮਾਂਸ ਕਦੀ ਨਾ ਕਰੋ। ਕਿਉਂਕਿ ਇਸ ਨਾਲ ਤੁਹਾਡਾ ਲੋਕਾਂ ''ਤੇ ਗਲਤ ਪ੍ਰਭਾਵ ਪੈਂਦਾ ਹੈ।
4. ਕਬਰ ਜਾਂ ਕਬਰਸਤਾਨ
ਕੋਈ ਵੀ ਇਸ ਤਰ੍ਹਾਂ ਦੀ ਜਗ੍ਹਾਂ ਜੋ ਕਿਸੇ ਕਬਰ ਜਾਂ ਕਬਰਸਤਾਨ ਦੇ ਕੋਲ ਹੈ, ਉੱਥੇ ਸੰਬੰਧ ਬਣਾਉਂਣ ਤੋਂ ਬਚੋ। ਮੰਨਿਆ ਜਾਂਦਾ ਹੈ ਕਿ ਇਸ ਜਗ੍ਹਾਂ ਤੋਂ ਨਿਕਲਣ ਵਾਲੀਆਂ ਬੁਰੀਆਂ ਆਤਮਾਂ ਪਤੀ-ਪਤਨੀ ਦੇ ਰਿਸ਼ਤੇ ਨੂੰ ਬਰਬਾਦ ਕਰ ਦਿੰਦੀਆ ਹਨ।
5. ਬੱਚਿਆਂ ਦੇ ਸਾਹਮਣੇ
ਬੱਚਿਆਂ ਦੇ ਸਾਹਮਾਣੇ ਇਸ ਤਰ੍ਹਾਂ ਦੇ ਕੰਮ ਨਾ ਕਰੋ ਕਿਉਂਕਿ ਇਨ੍ਹਾਂ ਸਾਰੀਆਂ ਗੱਲਾਂ ਦਾ ਉਨ੍ਹਾਂ ''ਤੇ ਬੁਰਾ ਅਸਰ ਪੈਂਦਾ ਹੈ। ਬੱਚਿਆਂ ਨੂੰ ਛੋਟੇ ਨਾ ਸਮਝੋ ਕਿਉਂਕਿ 6 ਸਾਲ ਦਾ ਬੱਚਾ ਵੀ ਸਭ ਕੁਝ ਸਮਝਦਾ ਹੈ।


Related News