ਜ਼ਿੰਦਗੀ ਭਰ ਤੰਦਰੁਸਤ ਰਹਿਣ ਲਈ ਜ਼ਰੂਰੀ ਹੈ ਜਾਦੂ ਦੀ ਜੱਫੀ

Friday, Dec 16, 2016 - 04:25 PM (IST)

 ਜ਼ਿੰਦਗੀ ਭਰ ਤੰਦਰੁਸਤ ਰਹਿਣ ਲਈ ਜ਼ਰੂਰੀ ਹੈ ਜਾਦੂ ਦੀ ਜੱਫੀ

ਜਲੰਧਰ— ਜਦੋ ਕੋਈ ਜਾਦੂ ਦੀ ਜੱਫੀ ਦਿੰਦਾ ਹੈ ਤਾਂ ਸਾਨੂੰ ਆਪਨਾਪਨ ਮਹਿਸੂਸ ਹੋਣ ਲਗ ਜਾਂਦਾ ਹੈ। ਇਸ ਲਈ ਕਈ ਲੋਕ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਜਾਦੂ ਦੀ ਜੱਫੀ ਦਾ ਸਹਾਰਾ ਲੈਦੇਂ ਹਨ ਪਰ ਕਿ ਤੁਹਾਨੂੰ ਪਤਾ ਹੈ ਕਿ ਜਾਦੂ ਦੀ ਜੱਫੀ ਦੇਣੀ ਜਾਂ ਲੈਣੀ ਸਿਹਤ ਲਈ ਫ਼ਾਇਦੇਮੰਦ ਹੈ। ਜੱਫੀ ਸਰੀਰ ਦੇ ਆਕਸੀਟੋਸਿਸ ਦੇ ਨਾਲ ਨਾਲ ਮੋਟਾਬੋਲਿਜ਼ਮ ਵੀ ਬਿਹਤਰ ਹੁੰਦਾ ਹੈ। ਵਿਗਿਆਨੀਆਂ ਦੇ ਅਨੁਸਾਰ ਜੱਫੀ ਲੈਣ ਜਾਂ ਦੇਣ ਨਾਲ ਉਮਰ ਲੰਮੀ ਹੋ ਜਾਂਦੀ ਹੈ। ਆਓ ਜਾਣਦੇਂ ਹਾਂ ਜਾਦੂ ਦੀ ਜੱਫੀ ਦੇ ਅਨੇਕਾਂ ਫ਼ਾਇਦੇ ।
1. ਸਕਾਰਾਤਮਕ ਸੋਚ
ਜਾਦੂ ਦੀ ਜੱਫੀ ਨਾਲ ਸੋਚ ਸਕਾਰਾਤਮਕ ਹੁੰਦੀ ਹੈ, ਕਿਉਂਕਿ ਇਸ ਨਾਲ ਦਿਮਾਗ ''ਚ ਸਕਾਰਾਤਮਕ ਹੁੰਦਾ ਹੈ, ਜੋ ਇਨਸਾਨ ਦੀ ਜਿੰਦਗੀ ਨੂੰ ਸਕਾਰਾਤਮਕ ਬਣਾ ਦਿੰਦੀ ਹੈ। 
2. ਬੇਚੈਨੀ ਦੂਰ 
ਜਦੋ ਤੁਸੀਂ ਜਾਦੂ ਦੀ ਜੱਫੀ ਲੈਂਦੇ ਹੋ ਤਾਂ ਸਰੀਰ ''ਚ ਹਾਰਮੋਨ ਵੱਧਣ ਲੱਗਦੇ ਹਨ, ਜਿਸ ਨਾਲ ਬੇਚੈਨੀ ਦੂਰ ਹੁੰਦੀ ਹੈ
3. ਦਿਲ ਲਈ ਵਧੀਆ
ਠੰਡ ''ਚ ਜੱਫੀ ਪਾਉਣ ਨਾਲ ਸਰੀਰ ਗਰਮ ਰਹਿੰਦਾ ਹੈ ਜੋ ਸਾਨੂੰ ਫਾਇਦਾ ਪਹੁੰਚਾਉਂਦਾ ਹੈ ਕਿਉਂਕਿ ਇਸ ਨਾਲ ਦਿਲ ਦੇ ਟਿਸ਼ੂ ਮਜ਼ਬੂਤ ਹੁੰਦੇ ਹਨ।
4. ਮੌਤ ਦਾ ਖਤਰਾ ਘੱਟ 
ਅਧਿਐਨ ਤੋਂ ਪਤਾ ਲੱਗਿਆ ਹੈ ਕਿ ਜਾਦੂ ਦੀ ਜੱਫੀ ਨਾਲ ਮੌਤ ਦਾ ਖਤਰਾ ਘੱਟ ਹੁੰਦਾ ਹੈ ਅਤੇ ਡਰ ਤੋਂ ਮੁਕਤੀ ਮਿਲਦੀ ਹੈ।
5. ਬਲਡ ਪ੍ਰੈਸ਼ਰ ਕੰਟਰੋਲ
ਜੱਫੀ ਨਾਲ ਸਰੀਰ ਦਾ ਆਕਸੀਟੋਸਿਨ ਖੂਨ ''ਚ ਜਾਣ ਲੱਗਦਾ ਹੈ ਅਤੇ ਹਾਈ ਬਲਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ
6. ਥਕਾਵਟ ਦੂਰ
ਥਕਾਵਟ ਨੂੰ ਦੂਰ ਕਰਨ ਦੇ ਲਈ ਵੀ ਜੱਫੀ ਬੁਹਤ ਮਦਦਗਾਰ ਹੈ। ਇਸ ਨਾਲ ਦਿਮਾਗ ਸ਼ਾਂਤ ਅਤੇ ਤਨਾਅ ਦੂਰ ਹੁੰਦਾ ਹੈ।
7. ਚੰਗੀ ਨੀਂਦ
ਜਿਨ੍ਹਾਂ ਨੂੰ ਰਾਤ ''ਚ ਨੀਂਦ ਨਹੀ ਆਉਦੀ ਹੈ ਜਾਂ ਘੱਟ ਆਉਦੀ ਹੈ ਉਨ੍ਹਾਂ ਨੂੰ ਪਿਆਰ ਦੀ ਜੱਫੀ ਲੈਣੀ ਚਾਹੀਦੀ ਹੈ। ਇਸ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੁੰਦੀ ਹੈ।


Related News