ਬਿਨਾਂ ਮੈਦੇ ਤੇ ਬਿਨਾਂ ਓਵਨ ਦੇ ਬਣਾਓ ਬਾਜ਼ਾਰ ਵਰਗਾ ਪੀਜ਼ਾ! ਜਾਣੋ ਤਰੀਕਾ

Saturday, Mar 28, 2026 - 03:22 PM (IST)

ਬਿਨਾਂ ਮੈਦੇ ਤੇ ਬਿਨਾਂ ਓਵਨ ਦੇ ਬਣਾਓ ਬਾਜ਼ਾਰ ਵਰਗਾ ਪੀਜ਼ਾ! ਜਾਣੋ ਤਰੀਕਾ

ਵੈੱਬ ਡੈਸਕ - ਪੀਜ਼ਾ ਦਾ ਨਾਂ ਸੁਣਦਿਆਂ ਹੀ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ ਪਰ ਬਾਜ਼ਾਰ 'ਚ ਮਿਲਣ ਵਾਲਾ ਪੀਜ਼ਾ ਮੈਦੇ ਦਾ ਬਣਿਆ ਹੁੰਦਾ ਹੈ, ਜੋ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਅਜਿਹੇ 'ਚ ਤੁਸੀਂ ਘਰ 'ਚ ਹੀ ਸੂਜੀ ਦੀ ਵਰਤੋਂ ਕਰਕੇ ਇਕ ਕ੍ਰਿਸਪੀ ਅਤੇ ਹੈਲਦੀ ਪੀਜ਼ਾ ਤਿਆਰ ਕਰ ਸਕਦੇ ਹੋ। ਇਸ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਬਣਾਉਣ ਲਈ ਤੁਹਾਨੂੰ ਓਵਨ ਦੀ ਵੀ ਲੋੜ ਨਹੀਂ, ਤੁਸੀਂ ਇਸਨੂੰ ਤਵੇ 'ਤੇ ਵੀ ਬਣਾ ਸਕਦੇ ਹੋ।

ਸਮੱਗਰੀ :-

ਬੈਟਰ ਲਈ
- 1 ਕੱਪ ਸੂਜੀ, ਅੱਧਾ ਕੱਪ ਦਹੀਂ, ਸਵਾਦ ਅਨੁਸਾਰ ਨਮਕ ਅਤੇ ਥੋੜ੍ਹਾ ਜਿਹਾ ਪਾਣੀ।

ਟੌਪਿੰਗ ਲਈ
- ਬਾਰੀਕ ਕੱਟਿਆ ਪਿਆਜ਼, ਸ਼ਿਮਲਾ ਮਿਰਚ, ਟਮਾਟਰ, ਮੱਕੀ ਦੇ ਦਾਣੇ (Sweet Corn)।

ਹੋਰ
- ਪੀਜ਼ਾ ਸਾਸ, ਮੋਜ਼ੇਰੇਲਾ ਚੀਜ਼, ਚਿੱਲੀ ਫਲੇਕਸ, ਓਰੀਗੈਨੋ ਅਤੇ ਮਾੜਾ ਜਿਹਾ ਤੇਲ ਜਾਂ ਮੱਖਣ।

ਬਣਾਉਣ ਦੀ ਵਿਧੀ :-

ਘੋਲ ਤਿਆਰ ਕਰੋ
- ਸਭ ਤੋਂ ਪਹਿਲਾਂ ਇਕ ਭਾਂਡੇ 'ਚ ਸੂਜੀ, ਦਹੀਂ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ। ਲੋੜ ਅਨੁਸਾਰ ਪਾਣੀ ਪਾ ਕੇ ਇਕ ਗਾੜ੍ਹਾ ਘੋਲ ਤਿਆਰ ਕਰ ਲਓ। ਇਸ ਘੋਲ ਨੂੰ 15-20 ਮਿੰਟ ਲਈ ਢੱਕ ਕੇ ਰੱਖ ਦਿਓ ਤਾਂ ਜੋ ਸੂਜੀ ਚੰਗੀ ਤਰ੍ਹਾਂ ਫੁੱਲ ਜਾਵੇ।

ਪੀਜ਼ਾ ਬੇਸ ਬਣਾਓ
- ਹੁਣ ਇਕ ਨਾਨ-ਸਟਿਕ ਤਵੇ ਨੂੰ ਗਰਮ ਕਰੋ ਅਤੇ ਉਸ 'ਤੇ ਥੋੜ੍ਹਾ ਜਿਹਾ ਤੇਲ ਲਗਾਓ। ਤਵੇ ਦੇ ਵਿਚਕਾਰ ਸੂਜੀ ਦਾ ਘੋਲ ਪਾਓ ਅਤੇ ਉਸ ਨੂੰ ਹੌਲੀ-ਹੌਲੀ ਗੋਲ ਆਕਾਰ 'ਚ ਫੈਲਾਓ। ਘੱਟ ਅੱਗ 'ਤੇ ਇੱਕ ਪਾਸੇ ਤੋਂ ਸੁਨੇਹਿਰੀ ਹੋਣ ਤੱਕ ਪਕਾਓ।

ਟੌਪਿੰਗ ਅਤੇ ਚੀਜ਼
- ਜਦੋਂ ਇਕ ਪਾਸਾ ਪੱਕ ਜਾਵੇ, ਤਾਂ ਉਸ ਨੂੰ ਪਲਟ ਦਿਓ। ਹੁਣ ਪੱਕੇ ਹੋਏ ਪਾਸੇ 'ਤੇ ਪੀਜ਼ਾ ਸਾਸ ਲਗਾਓ। ਇਸ ਦੇ ਉੱਪਰ ਢੇਰ ਸਾਰਾ ਚੀਜ਼ ਅਤੇ ਕੱਟੀਆਂ ਹੋਈਆਂ ਸਬਜ਼ੀਆਂ ਸਜਾਓ। ਉੱਪਰੋਂ ਥੋੜ੍ਹਾ ਹੋਰ ਚੀਜ਼, ਚਿੱਲੀ ਫਲੇਕਸ ਅਤੇ ਓਰੀਗੈਨੋ ਪਾ ਦਿਓ।

ਫਾਈਨਲ ਕੁਕਿੰਗ
- ਤਵੇ ਨੂੰ 4-5 ਮਿੰਟ ਲਈ ਢੱਕ ਦਿਓ ਜਦੋਂ ਤੱਕ ਚੀਜ਼ ਪੂਰੀ ਤਰ੍ਹਾਂ ਪਿਘਲ ਨਾ ਜਾਵੇ ਅਤੇ ਹੇਠਲੀ ਪਰਤ ਕ੍ਰਿਸਪੀ ਨਾ ਹੋ ਜਾਵੇ। ਤੁਹਾਡਾ ਗਰਮਾ-ਗਰਮ ਹੈਲਦੀ ਸੂਜੀ ਪੀਜ਼ਾ ਤਿਆਰ ਹੈ।
 


author

Sunaina

Content Editor

Related News