ਹੋਟਲ ਹੀ ਨਹੀਂ, ਇਨ੍ਹਾਂ ਖੇਤਰਾਂ ਵਿੱਚ ਵੀ ਬਣਾਉ ਆਪਣਾ ਅਹਿਮ ਕਰੀਅਰ
Thursday, Jul 30, 2020 - 10:55 AM (IST)
ਦਲਜੀਤ ਕੌਰ ਅਤੇ ਪਰਜਿੰਦਰ ਕੌਰ
ਵੋਕੇਸ਼ਨਲ ਮਿਸਟ੍ਰੈਸ
ਭਾਰਤ ਵਿੱਚ ਫੂਡ ਇੰਡਸਟਰੀ ਵਿਕਾਸ ਦੇ ਰਾਹ ’ਤੇ ਹੈ। ਇੱਹ ਇੱਕ ਨਵਾਂ ਉਭਰਦਾ ਖੇਤਰ ਹੈ, ਜਿਸ ਅੰਦਰ ਵਧੀਆ ਭਵਿੱਖ ਉਸਾਰਨ ਲਈ ਲਾਜਵਾਬ ਮੌਕੇ ਮਿਲ ਰਹੇ ਹਨ। ਹੁਣ ਗੱਲ ਆਉਂਦੀ ਹੈ ਕਿ ਫੂਡ ਇੰਡਸਟਰੀ ਵਿੱਚ ਦਾਖਲ ਹੋਣ ਦੇ ਕੀ ਰਾਸਤੇ ਹਨ। ਵਧੀਆ ਭਵਿੱਖ ਸਵਾਰਨ ਲਈ ਲੋੜੀਂਦੀ ਵਿਦਿਆ ਦੇ ਧਨੀ ਹੋਣਾ ਜ਼ਰੂਰੀ ਹੈ। ਫੂਡ ਇੰਡਸਟਰੀ ਵਿੱਚ ਨੌਕਰੀਆਂ ਦੀ ਭਰਮਾਰ ਹੈ। ਇਨ੍ਹਾਂ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਵਿੱਚ ਨੌਕਰੀ ਹਾਸਿਲ ਕਰ ਸਕਦੇ ਹੋ। ਇਸ ਵਿੱਚ 15 ਹਜ਼ਾਰ ਤੋਂ ਲੈ ਕੇ ਇੱਕ ਲੱਖ ਤਣਖਾਹ ਕਮਾ ਸਕਦੇ ਹੋ। ਕਿਹੜੇ ਕੋਰਸ ਕਰ ਕੇ ਵਿਦਿਆਰਥੀ ਇਸ ਇੰਡਸਟਰੀ ਵਿੱਚ ਆਪਣਾ ਭਵਿੱਖ ਸਵਾਰ ਸਕਦੇ ਹਨ:-
1. ਫੂਡ ਪ੍ਰੋਡਕਸ਼ਨ
2. ਫੂਡ ਪ੍ਰੋਸੈਸਿੰਗ
3. ਫੂਡ ਟੈਕਨਾਲੋਜੀ
1. ਫੂਡ ਪ੍ਰੋਡਕਸ਼ਨ
ਤੁਹਾਨੂੰ ਜਿਵੇਂ ਇਸ ਦੇ ਨਾਮ ਤੋਂ ਪਤਾ ਲੱਗ ਰਿਹਾ ਕਿ ਇਸ ਕੋਰਸ ਵਿੱਚ ਭੋਜਨ ਤਿਆਰ ਕਰਨ ਦਾ ਕੰਮ ਹੁੰਦਾ ਹੈ। ਇਹ ਕੱਚੇ ਪਦਾਰਥਾ ਨੂੰ ਖਾਣ-ਪੀਣ ਦੀਆਂ ਵਸਤਾ ਵਿੱਚ ਬਦਲ ਦੀ ਪ੍ਰਕਿਰਿਆ ਹੈ। ਇਹ ਇਕ ਵੱਖਰਾ ਵਿਭਾਗ ਹੁੰਦਾ ਹੈ ਇਸ ਵਿੱਚ ਉਤਪਾਦਨ ਦੀਆਂ ਵੱਖ-ਵੱਖ ਪਹਿਲੂ ਜਿਵੇਂ ਤਿਆਰੀ ਦੀਆਂ ਤਕਨੀਕਾ, ਖਾਣਾ ਬਨਾਉਣ ਦੇ ਢੰਗ, ਰਸੋਈ ਪ੍ਰਬੰਧਨ, ਭੋਜਨ ਖਰਚੇ ਤੇ ਨਿਯੰਤਰਣ ਆਦਿ ਨੂੰ ਸਿੱਖ ਕੇ ਉਤਮ ਹੋ ਸਕਦਾ ਹੈ।
ਪੜ੍ਹੋ ਇਹ ਵੀ ਖਬਰ - ਬਾਹਰਲਾ ਮੁਲਕ ਛੱਡ ਪੰਜਾਬ ਆ ਕੇ ‘ਨਰਿੰਦਰ ਸਿੰਘ ਨੀਟਾ’ ਬਣਿਆ ਕੁਦਰਤੀ ਖੇਤੀ ਦਾ ਕਾਮਯਾਬ ਕਿਸਾਨ
ਫੂਡ ਪ੍ਰੋਡਕਸ਼ਨ ਵਿੱਚ ਸਰਟੀਫਿਕੇਟ ਕੋਰਸ ਸਮਾਂ:
ਇਸ ਕੋਰਸ ਦਾ ਸਮਾਂ 1 ਸਾਲ ਅਤੇ ਡਿਪਲੋਮਾ ਕੋਰਸ 1.5 ਸਾਲ ਦਾ ਹੁੰਦਾ ਹੈ। ਇਸ ਤੋਂ ਇਲਾਵਾ 24 ਹਫਤੇ ਇੰਡਸਟਰੀਅਲ ਟਰੇਨਿੰਗ ਹੁੰਦੀ ਹੈ। ਵਿਦਿਆਰਥੀ ਕੋਲ 12 ਪਾਸ/ਗਰੈਜੁਏਸ਼ਨ (50% ਨੰਬਰ, 45% ਐੱਸ, ਐੱਸ.ਟੀ, ਓ.ਬੀ.ਸੀ.) ਦੀ ਯੋਗਤਾ ਵਾਲਾ ਵਿਦਿਆਰਥੀ ਕੋਰਸ ਕਰਨ ਦੇ ਯੋਗ ਹੁੰਦਾ ਹੈ। ਕੋਰਸ ਕਰਨ ਤੋ ਬਾਅਦ ਵਿਦਿਆਰਥੀ ਇਹ ਨੌਕਰੀ ਕਰ ਸਕਦਾ ਹੈ।
ਫੂਡ ਪ੍ਰੋਡਕਸ਼ਨ ਵਰਕਰ
1. ਪ੍ਰੋਡਕਸ਼ਨ ਪਲੈਨਰ
2. ਫੂਡ ਪ੍ਰੋਡਕਸ਼ਨ ਮੈਨੇਜਰ
3. ਫੂਡ ਪ੍ਰੋਸੈਸਿੰਗ ਵਰਕਰ
4. ਫੂਡ ਪ੍ਰੋਡਕਸ਼ਨ ਕਰਾਫਟਮੈਨ
5. ਕਵਾਲਿਟੀ ਸਿਸਟਮ ਮੈਨੇਜਰ
ਪੜ੍ਹੋ ਇਹ ਵੀ ਖਬਰ - ਸਫ਼ਰ ਦੌਰਾਨ ਜੇਕਰ ਤੁਹਾਨੂੰ ਵੀ ਆਉਂਦੀ ਹੈ 'ਉਲਟੀ' ਤਾਂ ਇਸਦੇ ਹੱਲ ਲਈ ਪੜ੍ਹੋ ਇਹ ਖ਼ਬਰ
2. ਫੂਡ ਪ੍ਰੋਸੈਸਿੰਗ
ਫੂਡ ਪ੍ਰੋਸੈਸਿੰਗ ਖੇਤੀਬਾੜੀ ਉਤਪਾਦਾ ਨੂੰ ਭੋਜਨ ਜਾਂ ਭੋਜਨ ਦੇ ਇਕ ਰੂਪ ਨੂੰ ਦੁਸਰੇ ਵਿੱਚ ਬਦਲਣਾ ਹੈ। ਬਹੁਤੇ ਭੋਜਨਾ ਨੂੰ ਖਾਣ ਯੋਗ ਬਨਾਉਣ ਲਈ ਪ੍ਰਾਇਮਰੀ ਪ੍ਰੋਸੈਸਿੰਗ ਜ਼ਰੂਰੀ ਹੁੰਦੀ ਹੈ।
1. ਸਰਟੀਫਿਕੇਟ ਕੋਰਸ ( 6 ਮਹੀਨੇ )
ਸਰਟੀਫਿਕੇਟ ਕੋਰਸ ਇਨ ਫੂਡ ਪ੍ਰੋਸੈਸਿੰਗ ਅਤੇ ਪ੍ਰੀਜਰਵੇਸ਼ਨ
ਯੋਗਤਾ- ਇਸ ਵਿੱਚ ਅਪਲਾਈ ਕਰਨ ਲਈ 10ਵੀਂ ਪਾਸ ਹੋਣਾ ਜ਼ਰੂਰੀ ਹੈ।
2. ਡਿਪਲੋਮਾ ਕੋਰਸ ( 1-2 ਸਾਲ )
ਡਿਪਲੋਮਾ ਇਨ ਫੂਡ ਪ੍ਰੋਸੈਸਿੰਗ
ਡਿਪਲੋਮਾ ਇਨ ਫੂਡ ਪ੍ਰੀਜਰਵੇਸ਼ਨ
ਡਿਪਲੋਮਾ ਇਨ ਫੂਡ ਪ੍ਰੋਸੈਸਿੰਗ ਅਤੇ ਟੈਕਨਾਲੋਜੀ
ਯੋਗਤਾ- ਇਨ੍ਹਾਂ ਕੋਰਸਾਂ ਵਿੱਚ ਦਾਖਿਲਾ ਲੈਣ ਲਈ 50 ਫੀਸਦੀ ਅੰਕ ਲਈ 12ਵੀਂ ਪਾਸ ਹੋਣੀ ਜ਼ਰੂਰੀ ਹੈ।
ਪੜ੍ਹੋ ਇਹ ਵੀ ਖਬਰ - ਕੈਨੇਡਾ ਜਾਣ ਦੇ ਚਾਹਵਾਨ ਸਿਖਿਆਰਥੀਆਂ ਲਈ ਵਰਦਾਨ ਸਿੱਧ ਹੋਵੇਗਾ ‘Two Step Visa System’
3. ਗ੍ਰੈਜੂਏਸ਼ਨ ਡਿਗਰੀ ( 3 ਤੋਂ 4 ਸਾਲ)
ਬੀ.ਐੱਸ.ਸੀ. ਇੰਨ ਹੋਮ ਸਾਇੰਸ/ਫੂਡ ਟੈਕਨਾਲੋਜੀ/ ਫੂਡ ਸਾਇੰਸ
ਬੀ.ਟੈੱਕ. ਇੰਨ ਫੂਡ ਪ੍ਰੋਸੈਸਿੰਗ ਐਂਡ ਟੈਕਨਾਲੋਜੀ
ਯੋਗਤਾ-ਇਨ੍ਹਾਂ ਕੋਰਸਾਂ ਵਿੱਚ ਮੈਡਿਕਲ ਜਾਂ ਨਾਨ-ਮੈਡਿਕਲ ਵਿੱਚ 12 ਪਾਸ ਹੋਣਾ ਜ਼ਰੂਰੀ ਹੈ।
4. ਮਾਸਟਰ ਡਿਗਰੀ ( 2 ਸਾਲ )
ਐੱਮਐੱਸਸੀ ਇੰਨ ਹੋਮ ਸਾਇੰਸ / ਫੂਡ ਟੈਕਨਾਲੋਜੀ / ਫੂਡ ਅਤੇ ਨੂਟ੍ਰੀਸ਼ਿਅਨ / ਬਾਇਓਟੈਕਨਾਲੋਜੀ
ਐੱਮਟੈੱਕ ਇੰਨ ਹੋਸ ਸਾਇੰਸ / ਫੂਡ ਟੈਕਨੋਲਾਜੀ / ਫੂਡ ਅਤੇ ਨੂਟ੍ਰੀਸ਼ਿਅਨ / ਬਾਇਓਟੈਕਨਾਲੋਜੀ
5. ਡਾਕਟੋਲਰ ਕੋਰਸ ( 5 ਸਾਲ )
ਪੀ.ਐੱਚ.ਡੀ. ਇੰਨ ਫੂਡ
ਟੈਕਨਾਲੋਜੀ / ਬਾਇਓਟੈਕਨਾਲੋਜੀ / ਫੂਡ ਪ੍ਰੀਜਰਵੈਸ਼ਨ
ਯੋਗਤਾ- ਇਸ ਲਈ ਆਪਲਾਈ ਕਰਨ ਲਾਈ ਮਾਸਟਰ ਡਿਗਰੀ / ਫੂਡ ਟੈਕਨਾਲੋਜੀ / ਫੂਡ ਅਤੇ ਨੂਟ੍ਰੀਸ਼ਿਅਨ / ਬਾਇਓਟੈਕਨਾਲੋਜੀ ਪਾਸ ਹੋਣੀ ਚਾਹੀਦੀ ਹੈ।
ਪੜ੍ਹੋ ਇਹ ਵੀ ਖਬਰ - ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ
3. ਫੂਡ ਟੈਕਨਾਲੋਜੀ
ਫੂਡ ਟੈਕਨਾਲੋਜੀ ਫੂਡ ਸਾਇੰਸ ਦੀ ਚੌਣ, ਸੰਭਾਲ, ਪ੍ਰੋਸੈਸਿੰਗ, ਪੈਕਜਿੰਗ, ਡਿਸਟਰੀਬਿਉਸ਼ਨ ਅਤੇ ਸੁਰੱਖਿਅਤ ਭੋਜਨ ਦੀ ਵਰਤੋ ਹੈ। ਸੰਬੰਧਤ ਖੇਤਰਾ ਵਿੱਚ ਵਿਸ਼ਲੇਸ਼ਕ ਰਸਾਇਣ, ਬਾਇਓਟੈਕਨਾਲੋਜੀ, ਇੰਜੀਨੀਅਰਿੰਗ, ਪੋਸ਼ਣ, ਗੁਣਵਤਾ ਨਿਯੰਤਰਣ ਅਤੇ ਭੋਜਨ ਸੁਰੱਖਿਆ ਪ੍ਰਬੰਧ ਸ਼ਾਮਲ ਹੁੰਦੇ ਹਨ।
1. ਗ੍ਰੈਜੂਏਟ ਕੋਰਸ ( 3-4 ਸਾਲ )
ਬੀਐੱਸਸੀ ਇੰਨ ਹੋਮ ਸਾਇੰਸ / ਫੂਡ ਟੈਕਨਾਲੋਜੀ / ਫੂਡ ਸਾਇੰਸ, ਬੀ.ਟੈੱਕ. ਇੰਨ ਫੂਡ ਪ੍ਰੋਸੈਸਿੰਗ ਐਂਡ ਟੈਕਨਾਲੋਜੀ
ਯੋਗਤਾ- ਇਸ ਕੋਰਸ ਵਿੱਚ ਦਾਖਿਲਾ ਲੈਣ ਲਈ 12ਵੀ ਮੈਡਿਕਲ, ਨਾਨ ਮੈਡਿਕਲ ਜਾਂ ਹੋਮ ਸਾਇੰਸ 50 ਫੀਸਦੀ ਅੰਕ ਨਾਲ ਪਾਸ ਹੋਣੀ ਚਾਹੀਦੀ ਹੈ।
2. ਮਾਸਟਰ ਡਿਗਰੀ ( 2 ਸਾਲ )
ਐੱਮ.ਐੱਸ.ਸੀ. ਫੂਡ ਟੈਕਨਾਲੋਜੀ
ਯੋਗਤਾ- ਇਸ ਵਿੱਚ ਦਾਖਿਲਾ ਲੈਣ ਲਈ ਬੀ.ਐੱਸ.ਸੀ. ਮੈਡਿਕਲ ਜਾਂ ਨਾਨ ਮੈਡਿਕਲ ਵਿੱਚ ਪਾਸ ਹੋਣਾ ਜ਼ਰੂਰੀ ਹੈ।
ਐੱਮ.ਟੈੱਕ.ਫੂਡ ਟੈਕਨਾਲੋਜੀ
ਯੋਗਤਾ- ਬੀ.ਟੈੱਕ. ਕਰਨ ਤੋਂ ਬਾਅਦ ਤੂਸੀਂ ਇਸ ਵਿੱਚ ਦਾਖਿਲਾ ਲੈ ਸਕਦੇ ਹੋ।
ਪੜ੍ਹੋ ਇਹ ਵੀ ਖਬਰ - ਭਵਿੱਖ ਅਤੇ ਪਿਆਰ ਨੂੰ ਲੈ ਕੇ ਖੁਸ਼ਕਿਸਮਤ ਹੁੰਦੇ ਹਨ ਇਹ ਅੱਖਰ ਦੇ ਲੋਕ, ਜਾਣੋ ਕਿਵੇਂ
3. ਡਾਕਟੋਰਿਅਲ ਕੋਰਸ ( 5 ਸਾਲ )
ਪੀ.ਐੱਚ.ਡੀ.ਇੰਨ ਫਡ
ਟੈਕਨਾਲੋਜੀ / ਬਾਓਟੈਕਨਾਲੋਜੀ/ ਫੂਡ ਪ੍ਰੀਜਰਵੈਸ਼ਨ
ਯੋਗਤਾ- ਇਸ ਲਈ ਫੂਡ ਟੈਕਨਾਲੋਜੀ ਵਿੱਚ ਮਾਸਟਰ ਡਿਗਰੀ ਜਾਂ ਐੱਮ.ਐੱਸ.ਸੀ. ਫੂਜ ਟੈਕਨਾਲੋਜੀ ਕੀਤੀ ਹੋਣੀ ਚਾਹੀਦੀ ਹੈ।
ਨੌਕਰੀ
ਲੈਬ ਟੈਕਨੀਸ਼ੀਅਨ
ਰਿਸਰਚ ਸਾਇੰਟਿਸਟ
ਜੈਵਿਕ ਕੈਮਿਸਟ
ਬਾਇਓਕੈਮਿਸਟ
ਕੁਆਲਟੀ ਕੰਟਰੋਲ, ਫੂਡ ਇੰਸਪੈਕਟਰ
ਮੈਨੇਜਰ ਅਤੇ ਲੇਖਾਕਾਰ
ਇੰਜੀਨੀਅਰ
ਭੋਜਨ ਉਤਪਾਦ ਵਿਕਸਾਮ ਡਾਇਰੈਕਟਰ
1. ਪੋਸ਼ਨ ਵਿਗਿਆਨੀ - ਪੋਸ਼ਨ ਵਿਗਿਆਨੀ ਉਹ ਵਿਅਕਤੀ ਹੁੰਦੇ ਹਨ, ਜਿਹੜੇ ਭੋਜਨ ਅਤੇ ਪੋਸ਼ਨ ਵਿੱਚ ਮਾਹਿਰ ਹੁੰਦੇ ਹਨ। ਪੋਸ਼ਨ ਵਿਗਿਆਨੀ ਦਾ ਕੰਮ ਆਪਣੇ ਕਲਾਇੰਟ ਨੂੰ ਇਹ ਦੱਸਣਾ ਹੈ ਕਿ ਉਨ੍ਹਾਂ ਨੂੰ ਕੀ-ਕੀ ਖਾਣਾ ਚਾਹੀਦਾ ਹੈ ਤਾਂ ਜੋ ਉਹ ਸਿਹਤਮੰਦ ਰਹਿ ਸਕਣ। ਜਿਹੜੇ ਵਿਅਕਤੀ ਕੁਝ ਵਿਕਾਰ ਜਿਵੇਂ ਸ਼ੁਗਰ, ਮੋਟਾਪਾ, ਵੱਧ ਰਕਤਚਾਪ ਆਦਿ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਪੋਸ਼ਨ ਵਿਗਿਆਨੀ ਦੀ ਸਲਾਹੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤਾਂ ਜੋ ਉਹ ਸਿਹਤਮੰਦੀ ਜੀਵਨ ਸ਼ੈਲੀ ਅਪਣਾ ਪਾਉਣ। ਬਹੁਤ ਸਾਰੇ ਚੰਗੇ ਸਕੂਲਾਂ ਵਪਾਰਿਕ ਅਦਾਰਿਆਂ ਅਤੇ ਹਸਪਤਾਲਾਂ ਵੱਲੋਂ ਪੋਸ਼ਨ ਵਿਗਿਆਨੀ ਨਿਯੁਕਤ ਕੀਤੇ ਜਾਂਦੇ ਹਨ।
ਵਿਦਿਅਕ ਯੋਗਤਾ – ਬੀ.ਐੱਸ.ਸੀ ਹੋਮ ਸਾਇੰਸ ਦੇ ਨਾਲ ਭੋਜਨ ਅਤੇ ਪੋਸ਼ਨ ਵਿੱਚ ਮਹਾਰਤਾ ਹੋਣੀ ਚਾਹੀਦੀ ਹੈ।
ਪੜ੍ਹੋ ਇਹ ਵੀ ਖਬਰ - ਘਰ ਬੈਠੇ ਸੌਖੇ ਢੰਗ ਨਾਲ ਪਾ ਸਕਦੈ ਹੋ ਚਮੜੀ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ, ਜਾਣੋ ਕਿਵੇਂ
2. ਫੁਡ ਫਲੇਵਰ ਵਿਕਰੇਤਾ
ਅਜਿਹਾ ਵਿਅਕਤੀ ਜਿਹੜ ਭੋਜਨ ਵਿੱਚ ਵੱਖ-ਵੱਖ ਸੁਆਦਾਂ ਵਿੱਚ ਮਾਹਿਰ ਹੁੰਦਾ ਹੈ ਫੂਡ ਫਲੇਵਰ ਵਿਕਰੇਤਾ ਅਖਵਾਉਂਦਾ ਹੈ। ਉਸਦਾ ਕੰਮ ਭੋਜਨ ਵਿੱਚ ਵੱਖ-ਵੱਖ ਸੁਆਦ ਨੂੰ ਪਾ ਕੇ ਅਜਿਹੇ ਸੁਆਦ ਦੀ ਖੋਜ ਕਰਨਾ, ਜਿਹੜਾ ਭੋਜਨ ਨੂੰ ਹੋਰ ਜ਼ਿਆਦਾ ਸਵਾਦਿਸ਼ਟ ਅਤੇ ਮਹਿਕ ਭਰਪੂਰ ਬਣਾ ਦੇਵੇ। ਉਸਨੂੰ ਕੁਝ ਖਾਸ ਕੈਮਿਕਲ, ਵਿਸ਼ੇਸ਼ ਤੇਲਾਂ ਅਤੇ ਸੁਗੰਥਾ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਇਨ੍ਹਾਂ ਨੂੰ ਵੱਖ- ਵੱਖ ਹੋਟਲਾਂ, ਕਾਸਟਿਕ ਇੰਡਸਟਰੀ, ਟੂਥਪੇਸਟ ਇੰਡਸਟਰੀ ਵੱਲੋਂ ਨਿਯੁਕਤ ਕੀਤਾ ਜਾਂਦਾ ਹੈ।
ਯੋਗਤਾ - ਬੀ.ਐੱਸ.ਸੀ ਹੋਮ ਸਾਇੰਸ ਕਰਕੇ ਤੁਸੀਂ ਇਸ ਕੰਮ ਵਿੱਚ ਮਹਾਰਤ ਹਾਸਿਲ ਕਰ ਸਕਦੇ ਹੋ।
ਡਾਇਟੀਸ਼ੀਅਨ
ਡਾਇਟੀਸ਼ੀਅਨ ਦੀ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ’ਚ ਬਹੁਤ ਜ਼ਿਆਦਾ ਲੋੜ ਹੈ। ਡਾਇਟੀਸ਼ੀਅਨ ਦਾ ਕੰਮ ਹੁੰਦਾ ਹੈ ਕਿ ਉਹ ਆਪਣੇ ਕਲਾਇੰਟ ਲਈ ਅਜਿਹੇ ਖਾਣੇ ਦਾ ਸੁਮੇਲ ਤਿਆਰ ਕਰਦੇ ਦੇਵੇ, ਜਿਸ ਨਾਲ ਪੋਸ਼ਕ ਖਾਣਾ ਸੰਤੁਲਿਤ ਮਾਤਰਾ ਵਿੱਚ ਕਲਾਇੰਟ ਨੂੰ ਮਿਲ ਸਕੇ। ਵੱਡੀਆਂ-ਵੱਡੀਆਂ ਕੰਪਨੀਆ ਫਿਲਮ ਅਭਨੇਤਾ ਅਤੇ ਅਭਿਨੇਤਰੀਆਂ ਅਤੇ ਸਿਹਤ ਪ੍ਰਤੀ ਜਾਗਰੂਕ ਲੋਕ ਡਾਇਟੀਸ਼ੀਅਨ ਤੋਂ ਸਲਾਹ ਲੈ ਕੇ ਹੀ ਆਪਣਾ ਖਾਨ ਪੀਣ ਦਾ ਟੇਬਲ ਬਣਾਉਂਦੇ ਹਨ।
ਯੋਗਤਾ– ਬੀ.ਐੱਸ.ਸੀ ਕਰਕੇ ਤੁਸੀਂ ਇਸ ਵਿੱਚ ਮਹਾਰਤ ਹਾਸਿਲ ਕਰ ਸਕਦੇ ਹੋ।
ਪੜ੍ਹੋ ਇਹ ਵੀ ਖਬਰ - ਚਾਵਾਂ ਨਾਲ ਸਜਾਇਆ ਘਰ ਅੱਖਾਂ ਸਾਹਮਣੇ ਹੋਇਆ ਢਹਿ ਢੇਰੀ (ਵੀਡੀਓ)
ਫੂਡਸਟਾਈਲਿਸਟ
ਅਸੀਂ ਅਕਸਰ ਅਜਿਹੇ ਭੋਜਨ ਦੀਆਂ ਤਸਵੀਰਾਂ ਮੈਗਜ਼ੀਨਾਂ ਅਤੇ ਟੀਵੀ ਪ੍ਰੋਗਰਾਮ ਵਿੱਚ ਦੇਖਦੇ ਹਾਂ ਜਿਹੜੀ ਆਸਾ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ। ਭੋਜਨ ਬਣਾਉਣਾ ਅਤੇ ਭੋਜਨ ਪਰੋਸਣਾ ਦੋ ਅਲਗ-ਅਲਗ ਕੰਮ ਹਨ। ਭੋਜਨ ਨੂੰ ਇਸ ਤਰੀਕੇ ਨਾਲ ਪਰੋਸਣਾ ਕਿ ਉਹ ਵੇਖਣ ਵਿੱਚ ਬਹੁਤ ਖੂਬਸੂਰਤ ਲੱਗੇ ਫੂਡ ਸਟਾਈਲਿਸਟ ਦਾ ਕੰਮ ਹੈ। ਉਹ ਖਾਣੇ ਵਿੱਚ ਰੰਗਾਂ ਅਤੇ ਕਲਾ ਦਾ ਅਜਿਹਾ ਸੁਮੇਲ ਕਰਨਾ ਹੈ ਕਿ ਖਾਣਾ ਬਹੁਤ ਹੀ ਆਕਰਸ਼ਕ ਬਣਾ ਜਾਂਦਾ ਹੈ।
ਯੋਗਤਾ- ਹੋਟਲ ਮੈਨੇਜਮੈਂਟ ਜਾਂ ਬੈਚਲਰ ਡਿਗਰੀ ਇਨ ਕਲਨਰੀ ਆਰਟ ਕਰਕੇ ਤੁਸੀਂ ਇਸ ਵਿੱਚ ਮਹਾਰਤ ਹਾਸਿਲ ਕਰ ਸਕਦੇ ਹੋ।
ਵੀਗਨਸ਼ੈੱਫ
ਵੀਗਨ ਸ਼ੈੱਫ ਦਾ ਕੰਮ ਖਾਸ ਤੌਰ ’ਤੇ ਸ਼ਾਕਾਹਾਰੀ ਭੋਜਨ ਵਿੱਚ ਮਾਹਿਰ ਹੋਣਾ ਹੈ। ਇਹ ਸ਼ਾਕਾਹਾਰੀ ਭੋਜਨ ਦੀਆਂ ਵੱਖ-ਵੱਖ ਕਿਸਮਾਂ ਦੇ ਭੋਜਨ ਤਿਆਰ ਕਰਨ ਵਿੱਚ ਮਾਹਿਰ ਹੁੰਦੇ ਹਨ। ਇਨ੍ਹਾਂ ਨੂੰ ਜ਼ਿਆਦਾ ਤਰ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਨਿਯੁਕਤ ਕੀਤਾ ਜਾਂਦਾ ਹੈ। ਭਾਰਤ ਵਰਗੇ ਮੁਲਕਾਂ ਵਿੱਚ ਵੱਡੇ-ਵੱਡੇ ਹੋਟਲਾਂ ਵਿੱਚ ਅਤੇ ਕਈ ਡੇ ਬੋਰਡਿੰਗ ਸਕੂਲਾਂ ਵਿੱਚ ਵੀਗਨ ਸ਼ੈੱਫ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ।
ਯੋਗਤਾ- ਬੀ.ਐੱਸ.ਸੀ.ਹੋਮ ਸਾਇੰਸ ਕਰਕੇ ਤੁਸੀਂ ਇਸ ਵਿੱਚ ਮਹਾਰਤ ਹਾਸਿਲ ਕਰ ਸਕਦੇ ਹੋ।
ਫੂਡ ਪੈਕਿੰਗ ਮੈਨੇਜਰ
ਵੱਡੀਆਂ ਭੋਜਨ ਬਣਾਉਣ ਦੀਆਂ ਫੈਕਟਰੀਆਂ ਵਿੱਚ ਫੂਡ ਪੈਕਿੰਗ ਮੈਨੇਜਰ ਦਾ ਕੰਮ ਹੁੰਦਾ ਹੈ ਕਿ ਬਣੇ ਹੋਏ ਖਾਣੇ ਨੂੰ ਵਦੀਆ ਤਰੀਕੇ ਨਾਲ ਪੈਕ ਕਰਨਾ ਤਾਂ ਜੋ ਉਹ ਗ੍ਰਾਹਕ ਤੱਕ ਆਸਾਨੀ ਨਾਲ ਪਹੁੰਚਾਇਆ ਜਾ ਸਕੇ। ਭੋਜਨ ਨੂੰ ਪੈਕ ਕਰਨ ਲਈ ਮੈਨੇਜਰ ਨੂੰ ਬਹੁਤ ਜ਼ਿਆਦਾ ਧਿਆਨ ਦੇਣਾ ਪੈਦਾ ਹੈ ਤਾਂ ਜੋ ਖਾਣੇ ਦੀ ਪੌਸ਼ਟਿਕਤਾ ਅਤੇ ਗੁਣ ਪ੍ਰਭਾਵਿਤਾ ਨਾ ਹੋਣ।
ਯੋਗਤਾ- ਪੋਸਟ ਗ੍ਰੈਜੁਏਟ ਡਿਪਲੋਮਾ ਇਨ ਫੂਡ ਪੈਕਿੰਗ ਕਰਕ ਤੁਸੀਂ ਇਸ ਵਿੱਚ ਮਹਾਰਤ ਹਾਸਿਲ ਕਰ ਸਕਦੇ ਹੋ।
ਹੋਰ ਵੱਖ-ਵੱਖ ਚੈਨਲ
1. ਯੂਟਿਉਬ ਚੈਨਲ
ਬਹੁਤ ਸਾਰੇ ਵਿਅਕਤੀ ਅੱਜ-ਕੱਲ ਕਈ ਤਰ੍ਹਾਂ ਦੇ ਖਾਣਾ ਬਣਾਉਣ ਵਾਲੇ ਪ੍ਰੋਗਰਾਮ ਅਤੇ ਟਿਪਸ ਅਪਣੇ ਯੂਟਿਊਬ ਚੈਨਲ ਦੀ ਮਦਦ ਨਾਲ ਆਮ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਯੂਟਿਊਬ ਚੈਨਲ ਬਣਾ ਕੇ ਅਜਿਹਾ ਕੰਮ ਆਪਣੇ ਆਪ ਵਿੱਚ ਇੱਕ ਬਹੁਤ ਵਧੀਆ ਕਰੀਅਰ ਹੈ।
2. ਟੀ.ਵੀ ਪ੍ਰੋਗਰਾਮ
ਬਹੁਤ ਸਾਰੇ ਸ਼ੈੱਫ ਅਤੇ ਕਈ ਹੋਰ ਹਸਤੀਆਂ ਵੀ ਜਿਵੇਂ ਮਸ਼ਹੂਰ ਪੋਸ਼ਣ ਵਿਗਿਆਨੀ ਆਦਿ ਟੀ.ਵੀ. ਪ੍ਰੋਗਰਾਮਾਂ ਦੀ ਮਦਦ ਨਾਲ ਅਪਣਾ ਕਰੀਅਰ ਭੋਜਨ ਦੇ ਖੇਤਰ ਵਿੱਚ ਬਣਾ ਚੁੱਕੇ ਹਨ ਅਤੇ ਕਈ ਹੋਰ ਇਸ ਨੂੰ ਅਪਣਾ ਰਹੇ ਹਨ।