ਮੁਟਿਆਰਾਂ ’ਚ ਹੂਡੀਜ਼ ਦਾ ਵਧਿਆ ਕ੍ਰੇਜ਼
Thursday, Dec 05, 2024 - 01:56 PM (IST)
ਨਵੀਂ ਦਿੱਲੀ (ਬਿਊਰੋ) - ਅੱਜਕਲ ਔਰਤਾਂ ਦੀ ਹੂਡੀ ਬਹੁਤ ਜ਼ਿਆਦਾ ਟ੍ਰੇਂਡ ਵਿਚ ਹੈ। ਮੁਟਿਆਰਾਂ ਅਤੇ ਔਰਤਾਂ ਇਨ੍ਹਾਂ ਹੂਡੀਜ਼ ਨੂੰ ਕਿਸੇ ਵੀ ਕਿਸਮ ਦੇ ਬਾਟਮ ਵੇਅਰ ਨਾਲ ਪਹਿਨ ਸਕਦੀਆਂ ਹਨ। ਇਹੀ ਕਾਰਨ ਹੈ ਕਿ ਔਰਤਾਂ ਅਤੇ ਮੁਟਿਆਰਾਂ ਵਿਚ ਹੂਡੀਜ਼ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਇਹ ਰੈਗੂਲਰ ਫਿਟਿੰਗ ਦੇ ਨਾਲ ਫੁੱਲ ਸਲੀਵ ਵਿਚ ਹੁੰਦੀ ਹੈ। ਮੁਟਿਆਰਾਂ ਇਸ ਨੂੰ ਆਪਣੀ ਮਨਪਸੰਦ ਪੈਂਟ ਨਾਲ ਮੈਚ ਕਰ ਕੇ ਪਹਿਨਦੀਆਂ ਹਨ। ਇਹ ਮੁਟਿਆਰਾਂ ਨੂੰ ਸਪੋਰਟੀ ਅਤੇ ਸਲੀਕ ਲੁਕ ਦਿੰਦਾ ਹੈ। ਮੁਟਿਆਰਾਂ ਵੂਮੈਨ ਹੂਡੀ ਨੂੰ ਜੀਨਸ, ਸ਼ਾਰਟਸ ਅਤੇ ਪੈਂਟਾਂ ਨਾਲ ਮੈਚ ਕਰ ਕੇ ਕੈਜ਼ੂਅਲ, ਵੈਕੇਸ਼ਨ ਅਤੇ ਪਾਰਟੀ ਵੇਅਰ ਵਿਚ ਪਹਿਨ ਰਹੀਆਂ ਹਨ।
ਹੂਡੀਜ਼ ਨੂੰ ਮੁਟਿਆਰਾਂ ਤੇ ਔਰਤਾਂ ਭਾਰਤੀ ਪਹਿਰਾਵੇ ਜਿਵੇਂ ਸਲਵਾਰ ਸੂਟ, ਸਿੰਪਲ ਸੂਟ, ਪਲਾਜ਼ੋ ਸੂਟ ਅਤੇ ਫਰਾਕ ਸੂਟ ਨਾਲ ਪਹਿਨ ਰਹੀਆਂ ਹਨ। ਜ਼ਿਆਦਾਤਰ ਸਕੂਲ ਅਤੇ ਕਾਲਜ ਜਾਣ ਵਾਲੀਆਂ ਕੁੜੀਆਂ ਨੂੰ ਪ੍ਰਿੰਟਿਡ ਹੂਡੀਜ਼ ਪੈਟਰਨ ਬਹੁਤ ਜ਼ਿਆਦਾ ਚੰਗੀਆਂ ਲਗਦੀਆਂ ਹਨ। ਇਸ ਦੇ ਨਾਲ ਹੀ ਕੁਝ ਮੁਟਿਆਰਾਂ ਨੂੰ ਓਵਰ ਸਾਈਜ਼ ਅਤੇ ਪਾਂਡਾ ਡਿਜ਼ਾਈਨ ਦੀ ਹੂਡੀਜ਼ ਬਹੁਤ ਪਸੰਦ ਆ ਰਹੀਆਂ ਹਨ।
ਹੂਡੀਜ਼ ਹੋਰ ਜੈਕੇਟਾਂ ਦੇ ਮੁਕਾਬਲੇ ਗਰਮ ਰਹਿੰਦੀਆਂ ਹਨ। ਇਹ ਬਹੁਤ ਜ਼ਿਆਦਾ ਸਾਫਟ ਅਤੇ ਕੋਜੀ ਹੁੰਦੀਆਂ ਹਨ। ਇਹ ਮੁਟਿਆਰਾਂ ਨੂੰ ਸਰਦੀ ਤੋਂ ਬਚਾਉਣ ਦੇ ਨਾਲ-ਨਾਲ ਸਟਾਈਲਿਸ਼ ਲੁਕ ਵੀ ਦਿੰਦੀਆਂ ਹਨ। ਇਹ ਬਹੁਤ ਕੰਫਰਟੇਬਲ ਹੁੰਦੀਆਂ ਹਨ, ਇਸ ਲਈ ਮੁਟਿਆਰਾਂ ਇਸ ਨੂੰ ਦਿਨ ਭਰ ਪਹਿਨਕੇ ਰੱਖ ਸਕਦੀਆਂ ਹਨ। ਇਸ ਤੋਂ ਇਲਾਵਾ ਇਹ ਹੂਡੀਜ਼ ਕੈਪ ਨਾਲ ਆਉਂਦੀਆਂ ਹਨ, ਜਿਨ੍ਹਾਂ ਨੂੰ ਮੁਟਿਆਰਾਂ ਜ਼ਿਆਦਾ ਠੰਢ ਲੱਗਣ ’ਤੇ ਪਹਿਨ ਸਕਦੀਆਂ ਹਨ। ਇਸ ਦੇ ਲਈ ਮੁਟਿਆਰਾਂ ਨੂੰ ਵੱਖਰੇ ਤੌਰ ’ਤੇ ਕੈਪ ਕੈਰੀ ਕਰਨੀ ਨਹੀਂ ਪੈਂਦੀ।
ਹੂਡੀਜ਼ ਮੁਟਿਆਰਾਂ ਨੂੰ ਹਰ ਮੌਕੇ ’ਤੇ ਕੂਲ ਲੁਕ ਦਿੰਦੀਆਂ ਹਨ। ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਇਨ੍ਹਾਂ ਨੂੰ ਆਪਣੇ ਵਾਰਡਰੋਬ ਵਿਚ ਸ਼ਾਮਲ ਕਰਨਾ ਪਸੰਦ ਕਰਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।