ਹੋਮਮੇਡ ਸਕਰੱਬ ਜੋ ਕੱਢੇਗਾ ਚਿਹਰੇ ਦੀ ਸਾਰੀ ਗੰਦਗੀ ਬਾਹਰ

02/15/2020 12:27:11 PM

ਜਲੰਧਰ—ਦਹੀਂ ਖਾਣ ਨਾਲ ਜਿਥੇ ਸਿਹਤ ਨੂੰ ਲਾਭ ਮਿਲਦਾ ਹੈ, ਉੱਧਰ ਇਸ 'ਚ ਮੌਜੂਦ ਜ਼ਰੂਰੀ ਤੱਤ ਤੁਹਾਡੀ ਸਕਿਨ ਨੂੰ ਗਲੋਇੰਗ ਅਤੇ ਸਾਫਟ ਬਣਾਉਣ 'ਚ ਮਦਦ ਕਰਦੇ ਹਨ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਦਹੀਂ ਦੀ ਵਰਤੋਂ ਨਾਲ ਬਣਨ ਵਾਲੇ ਫੇਸ ਪੈਕ ਅਤੇ ਫੇਸੀਅਲ ਦੇ ਬਾਰੇ 'ਚ ਵਿਸਤਾਰ ਨਾਲ...
ਸਭ ਤੋਂ ਪਹਿਲਾਂ ਕਲੀਜ਼ਿੰਗ
ਚਿਹਰਾ ਕਲੀਨ ਕਰਨ ਲਈ 2 ਟੀ ਸਪੂਨ ਦਹੀਂ ਲਓ, ਉਸ ਦੀ ਮਦਦ ਨਾਲ ਚੰਗੀ ਤਰ੍ਹਾਂ ਨਾਲ ਚਿਹਰੇ ਦੀ ਮਾਲਿਸ਼ ਕਰੋ। 2 ਤੋਂ 3 ਮਿੰਟ ਤੱਕ ਚਿਹਰੇ ਦੀ ਮਾਲਿਸ਼ ਕਰਨ ਦੇ ਬਾਅਦ ਕਾਟਨ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ। ਉਸ ਦੇ ਬਾਅਦ ਚਿਹਰੇ ਨੂੰ ਸਕਰੱਬ ਕਰੋ।

PunjabKesari
ਸਕਰੱਬ ਬਣਾਉਣ ਲਈ ਜ਼ਰੂਰੀ ਚੀਜ਼ਾਂ
ਇਕ ਕੌਲੀ 'ਚ 1 ਚਮਚ ਦਹੀਂ, ਉਸ 'ਚ ਇਕ ਟੀ ਸਪੂਨ ਕੌਫੀ ਪਾਊਡਰ ਸ਼ਹਿਦ ਅਤੇ 2 ਜਾਂ 3 ਬੂੰਦਾਂ ਬਾਦਾਮ ਦੇ ਤੇਲ ਦੀਆਂ ਪਾਓ। ਚੰਗੀ ਤਰ੍ਹਾਂ ਨਾਲ ਸਭ ਚੀਜ਼ਾਂ ਨੂੰ ਮਿਕਸ ਕਰ ਲਓ। ਮਿਕਸ ਕਰਨ ਦੇ ਬਾਅਦ ਚਿਹਰੇ ਦੀ ਸਕਰਬਿੰਗ ਕਰੋ ਲਗਭਗ 2 ਤੋਂ 3 ਮਿੰਟ ਤੱਕ। ਉਸ ਦੇ ਬਾਅਦ ਸਾਦੇ ਪਾਣੀ ਨਾਲ ਜਾਂ ਫਿਰ ਵਾਈਪਸ ਦੀ ਮਦਦ ਨਾਲ ਚਿਹਰਾ ਧੋ ਲਓ।
ਫੇਸ ਮਾਸਕ
ਸਰਕੱਬ ਕਰਨ ਦੇ ਬਾਅਦ ਚਿਹਰੇ ਦੀ ਮਾਲਿਸ਼ ਜ਼ਰੂਰ ਕਰੋ। ਉਸ ਦੇ ਲਈ 1 ਵਿਟਾਮਿਨ ਈ ਕੈਪਸੂਲ 1 ਚਮਚ ਐਲੋਵੇਰਾ ਜੈੱਲ ਲਓ, ਦੋਵਾਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਚਿਹਰੇ ਦੀ ਮਾਲਿਸ਼ ਕਰੋ।
ਹੁਣ ਵਾਰੀ ਹੈ ਫੇਸ ਪੈਕ ਦੀ...

PunjabKesari
ਇਕ ਕੌਲੀ 'ਚ 1 ਚਮਚ ਬੇਸਨ ਲਓ, ਉਸ 'ਚ 1 ਟੀ ਸਪੂਨ ਹਲਦੀ ਪਾਊਡਰ, 1 ਚਮਚ ਟਮਾਟਰ ਦਾ ਰਸ, 2 ਬੂੰਦ ਗਲੀਸਰੀਨ ਨੂੰ ਲੈ ਕੇ ਚੰਗਾ ਤਰ੍ਹ੍ਹਾਂ ਸਾਫਟ ਪੈਕ ਬਣਾ ਲਓ। ਇਸ ਪੈਨ ਨੂੰ ਆਪਣੇ ਚਿਹਰੇ ਦੇ ਨਾਲ-ਨਾਲ ਗਰਦਨ 'ਤੇ ਅਪਲਾਈ ਕਰੋ। ਚਿਹਰੇ ਲਈ ਹਮੇਸ਼ਾ ਕਸਤੂਰੀ ਹਲਦੀ ਦੀ ਵਰਤੋਂ ਕਰੋ। ਆਮ ਹਲਦੀ ਚਿਹਰੇ 'ਤੇ ਲਗਾਉਣ ਨਾਲ ਤੁਹਾਡੀ ਸਕਿਨ 'ਚ ਕਿੱਲ ਦੀ ਸਮੱੱਸਿਆ ਹੋ ਸਕਦੀ ਹੈ। ਪੈਕ ਸੁੱਕਣ ਦੇ ਬਾਅਦ ਸਾਦੇ ਪਾਣੀ ਨਾਲ ਫੇਸ ਵਾਸ਼ ਕਰ ਲਓ।
ਅਜਿਹਾ ਤੁਸੀਂ ਹਫਤੇ 'ਚ 1 ਤੋਂ 2 ਵਾਰ ਕਰੋ। ਤੁਹਾਡੇ ਚਿਹਰੇ ਦੀ ਹਰ ਸਮੱਸਿਆ ਕੁਝ ਹੀ ਦਿਨਾਂ 'ਚ ਗਾਇਬ ਹੋ ਜਾਵੇਗੀ।


Aarti dhillon

Content Editor

Related News