ਡਾਰਕ ਅੰਡਰਆਰਮਸ ਤੋਂ ਛੁੱਟਕਾਰਾ ਦਿਵਾਉਣਗੇ ਇਹ ਹੋਮਮੇਡ ਪੇਸਟ

02/24/2020 12:17:40 PM

ਜਲੰਧਰ—ਫੈਸ਼ਨ ਕਹਿ ਲਓ ਜਾਂ ਫਿਰ ਸ਼ੌਂਕ, ਕੁਝ ਲੜਕੀਆਂ ਗਰਮੀਆਂ 'ਚ ਕਟ ਸਲੀਵ ਡਰੈੱਸ ਪਾਉਣਾ ਜ਼ਿਆਦਾ ਪਸੰਦ ਕਰਦੀਆਂ ਹਨ। ਪਰ ਕਈ ਵਾਰ ਸ਼ੌਂਕ ਹੁੰਦੇ ਹੋਏ ਵੀ ਉਹ ਇਨ੍ਹਾਂ ਨੂੰ ਨਹੀਂ ਪਾ ਸਕਦੀਆਂ, ਕਾਰਨ ਸ਼ਾਇਦ ਉਨ੍ਹ੍ਹਾਂ ਦੇ ਡਾਰਕ ਅੰਡਰਆਰਮਸ ਹੋ ਸਕਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਡਾਰਕ ਅੰਡਰਆਰਮਸ ਤੋਂ ਰਾਹਤ ਪਾਉਣ ਦਾ ਆਸਾਨ ਘਰੇਲੂ ਨੁਸਖਾ...
ਬੇਸਨ, ਦਹੀਂ ਅਤੇ ਹਲਦੀ
ਅੰਡਰਆਰਮਸ ਕਲੀਨ ਐਂਡ ਕਲੀਅਰ ਕਰਨ ਦਾ ਆਸਾਨ ਤਰੀਕਾ ਹੈ ਬੇਸਨ, ਦਹੀਂ ਅਤੇ ਹਲਦੀ ਦਾ ਸਕਿਨ ਮਾਸਕ। ਇਕ ਕੌਲੀ 'ਚ 2 ਚਮਚ ਬੇਸਨ ਅਤੇ 1 ਚਮਚ ਦਹੀਂ ਲਓ, ਉਸ 'ਚ 1 ਟੀ ਸਪੂਨ ਹਲਦੀ ਐਡ ਕਰੋ। ਇਸ ਪੈਕ ਨੂੰ 10 ਮਿੰਟ ਤੱਕ ਆਪਣੀ ਅੰਡਰਆਰਮਸ 'ਤੇ ਲਗਾ ਕੇ ਰੱਖੋ। ਇਸ ਦੇ ਬਾਅਦ ਹਲਕੇ ਹੱਥਾਂ ਨਾਲ ਰਗੜ ਕੇ ਪੈਕ ਉਤਾਰ ਦਿਓ। ਅਜਿਹਾ ਹਫਤੇ 'ਚ 2 ਤੋਂ 3 ਵਾਰ ਕਰੋ।

PunjabKesari
ਚੌਲਾਂ ਦਾ ਆਟਾ
ਚਿਹਰੇ 'ਤੇ ਸਕਿਨ ਦੇ ਦਾਗ-ਧੱਬੇ ਦੂਰ ਕਰਨ ਲਈ ਚੌਲਾਂ ਦਾ ਆਟਾ ਬਹੁਤ ਫਾਇਦੇਮੰਦ ਹੈ। ਚੌਲਾਂ ਦੇ ਆਟੇ 'ਚ 1 ਚਮਚ ਦਹੀਂ ਅਤੇ 1 ਟੀ ਸਪੂਨ ਬੇਕਿੰਗ ਸੋਡਾ ਮਿਲਾ ਕੇ ਕਾਲੀ ਪਈ ਸਕਿਨ 'ਤੇ ਲਗਾਓ। ਹਲਕੇ ਹੱਥਾਂ ਨਾਲ ਰਗੜਨ ਦੇ ਬਾਅਦ ਪਾਣੀ ਦੇ ਨਾਲ ਸਕਿਨ ਸਾਫ ਕਰ ਲਓ।

PunjabKesari
ਆਂਡੇ ਦੀ ਸਫੇਦੀ
ਅੰਡਰਆਰਮਸ ਕਲੀਨ ਕਰਨ ਲਈ ਆਂਡੇ ਦੀ ਸਫੇਦੀ ਵੀ ਮਦਦਗਾਰ ਹੈ। ਆਂਡੇ ਦਾ ਵ੍ਹਾਈਟ ਹਿੱਸਾ ਡਲ ਪਈ ਸਕਿਨ 'ਤੇ ਅਪਲਾਈ ਕਰੋ। ਜਦੋਂ ਪੈਕ ਸੁੱਕ ਜਾਵੇ ਤਾਂ ਥੋੜ੍ਹਾ ਜਿਹਾ ਬੇਸਨ ਜਾਂ ਫਿਰ ਪਾਮ ਸਟੋਨ ਦੇ ਨਾਲ ਹਲਕੇ ਹੱਥਾਂ ਨਾਲ ਸਕਿਨ ਰਗੜੋ। ਅਜਿਹਾ ਤੁਸੀਂ ਹਫਤੇ 'ਚ 1 ਵਾਰ ਜ਼ਰੂਰ ਕਰੋ।
ਵਿਟਾਮਿਨ-ਸੀ
ਵਿਟਾਮਿਨ-ਸੀ ਯੁਕਤ ਨਿੰਬੂ, ਸੰਤਰਾ ਅਤੇ ਔਲਿਆਂ ਦੇ ਰਸ ਵੀ ਡਾਰਕ ਅੰਡਰਆਰਮਸ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਤੁਸੀਂ ਇਕ ਡੱਬੀ 'ਚ 1 ਨਿੰਬੂ ਦਾ ਰਸ, 1 ਚਮਚ ਸ਼ਹਿਦ ਅਤੇ ਗਲਿਸਰੀਨ ਮਿਲਾ ਕੇ ਘੋਲ ਤਿਆਰ ਕਰਕੇ ਰੱਖ ਲਓ, ਹਫਤੇ 'ਚ 2 ਵਾਰ ਇਸ ਘੋਲ ਦੇ ਨਾਲ ਅੰਡਰਆਰਮਸ ਦੀ ਮਾਲਿਸ਼ ਕਰੋ। ਕਾਲੇਪਨ ਦੇ ਨਾਲ-ਨਾਲ ਅੰਡਰਆਰਮਸ 'ਚੋਂ ਆਉਣ ਵਾਲੀ ਬਦਬੂ ਵੀ ਦੂਰ ਹੋਵੇਗੀ।

PunjabKesari
ਚਾਕਲੇਟ ਫੇਸ ਮਾਸਕ
ਮਾਰਕਿਟ 'ਚ ਮੌਜੂਦ ਚਾਕਲੇਟ ਯੁਕਤ ਫੇਸ ਮਾਸਕ ਵੀ ਅੰਡਰਆਰਮਸ 'ਤੇ ਅਪਲਾਈ ਕਰ ਸਕਦੇ ਹੋ। ਮਾਸਕ ਅਪਲਾਈ ਕਰਨ ਦੇ ਬਾਅਦ ਨਿੰਬੂ ਦੇ ਛਿਲਕੇ ਨਾਲ ਮਾਸਕ ਨੂੰ ਰਗੜ ਕੇ ਸਕਿਨ ਤੋਂ ਹਟਾਓ।


Aarti dhillon

Content Editor

Related News