ਬੱਚਿਆਂ ਦੇ ਪੇਟ ਦੇ ਕੀੜਿਆਂ ਨੂੰ ਦੂਰ ਕਰਨ ਦੇ ਘਰੇਲੂ ਨੁਸਖੇ

02/01/2017 5:34:01 PM

ਜਲੰਧਰ— ਬੱਚਿਆਂ ''ਚ ਪੇਟ ਦੇ ਕੀੜਿਆਂ ਦੀ ਸਮੱਸਿਆ ਆਮ ਸਮੱਸਿਆ ਹੈ। ਇਸ ਕਾਰਨ ਬੱਚਿਆਂ ਨੂੰ ਭੁੱਖ ਵੀ ਬਹੁਤ ਲੱਗਦੀ ਹੈ ਅਤੇ ਸਿਹਤ ਵੀ ਨਹੀਂ ਬਣਦੀ। ਇਸ ਲਈ ਇਸ ਦਾ ਇਲਾਜ ਜਲਦੀ ਤੋਂ ਜਲਦੀ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਪੇਟ ਦੇ ਕੀੜਿਆਂ ਤੋਂ ਛੁਟਕਾਰਾ ਪਾਉਂਣ ਦੇ ਕੁਝ ਘਰੇਲੂ ਨੁਸਖੇ।
1. ਪਿਆਜ਼ ਦਾ ਰਸ
ਪਿਆਜ਼ ਦੇ ਟੁਕੜੇ ਪੀਸੇ ਕੇ ਉਨ੍ਹਾਂ ਦਾ ਰਸ ਕੱਢ ਲਓ। ਇਸ ਦਾ ਇੱਕ ਚਮਚ ਰਸ ਸਵੇਰੇ ਖਾਲੀ ਪੇਟ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।
2. ਗੁਲਕੰਦ ਅਤੇ ਨਿੰਬੂ
ਗੁਲਕੰਦ ਬਣਾ ਕੇ ਇਸ ''ਚ ਨਿੰਬੂ ਦਾ ਰਸ ਨਿਚੋੜ ਕੇ ਬੱਚੇ ਨੂੰ ਖਵਾਓ।
3. ਤੁਲਸੀ ਦੇ ਪੱਤੇ
ਰੋਜ਼ ਤੁਲਸੀ ਦੇ ਪੱਤਿਆਂ ਦਾ ਪੇਸਟ ਬਣਾ ਕੇ, ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਬੱਚੇ ਨੂੰ ਚਟਾਓ।
4. ਆਨਾਰ
ਆਨਾਰ ਦੇ ਛਿਲਕੇ ਸੁਕਾ ਕੇ ਬਰੀਕ ਪੀਸ ਲਓ। ਇਸ ਨੂੰ ਸ਼ੱਕਰ ''ਚ ਮਿਲਾ ਕੇ ਖਾਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।
5. ਕੋਸਾ ਪਾਣੀ
ਕੋਸੇ ਪਾਣੀ ''ਚ ਥੋੜ੍ਹਾ ਨਮਕ ਮਿਲਾ ਕੇ ਹਰ ਰੋਜ਼ ਖਾਲੀ ਪੇਟ ਪੀਣ ਨਾਲ ਅਰਾਮ ਮਿਲਦਾ ਹੈ ਅਤੇ ਇਸ ਨਾਲ ਪੇਟ ਸਾਫ ਹੁੰਦਾ ਹੈ।
6. ਗਾਜਰ
ਗਾਜਰ ਦਾ ਰਸ ਜਾਂ ਗਾਜਰ ਨੂੰ ਪੀਸ ਕੇ ਸਵੇਰੇ ਖਾਲੀ ਪੇਟ ਖਾਣ ਨਾਲ ਪੇਟ ਦੇ ਕੀੜਿਆਂ ਤੋਂ ਬਚਿਆ ਜਾ ਸਕਦਾ ਹੈ।
7.ਟਮਾਟਰ
ਟਮਾਟਰ ਕੱਟ ਕੇ ਕਾਲੀ ਮਿਰਚ ਅਤੇ ਨਮਕ ਲਗਾ ਕੇ ਖਾਲੀ ਪੇਟ ਕੁਝ ਦਿਨ ਖਾਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।
8. ਲੌਂਗ
ਇੱਕ ਕੱਪ ਗਰਮ ਪਾਣੀ ''ਚ ਲੌਂਗ ਦਾ ਪਾਊਡਰ ਪਾ ਕੇ ਇਸਨੂੰ ਢੱਕ ਕੇ ਰੱਖ ਦਿਓ। ਇਸ ਨੂੰ ਹਫਤੇ ''ਚ ਦੋ ਤਿੰਨ ਵਾਰ ਪੀਣ ਨਾਲ ਅਰਾਮ ਮਿਲਦਾ ਹੈ।


Related News