ਇੱਥੇ ਵਿਆਹ ''ਚ ਮੌਜੂਦ ਮਹਿਮਾਨ ਕਰਦੇ ਹਨ ਦੁਲਹਨ ਨੂੰ ''ਕਿਸ''
Wednesday, Dec 21, 2016 - 05:05 PM (IST)

ਜਲੰਧਰ—ਵਿਆਹ ਨੂੰ ਲੈ ਕੇ ਦੁਨਿਆ ਭਰ ''ਚ ਕਈ ਅਜੀਬੋ-ਗਰੀਬ ਰਿਵਾਜ ਦੇਖਣ ਨੂੰ ਮਿਲਦੇ ਹਨ। ਹਰ ਧਰਮ ''ਚ ਵਿਆਹ ਨੂੰ ਲੈ ਕੇ ਵੱਖ-ਵੱਖ ਰਿਵਾਜ ਹਨ। ਆਓ ਜਾਣਦੇ ਹਾਂ ਵਿਆਹ ਨੂੰ ਲੈ ਕੇ ਇੱਕ ਅਜਿਹੀ ਰਸਮ ਦੇ ਬਾਰੇ ਜਿਸ ਨੂੰ ਜਾਣ ਕੇ ਤੁਹਾਨੂੰ ਬਹੁਤ ਹੈਰਾਨੀ ਹੋਵੇਗੀ। ਸਵੀਡਨ ''ਚ ਵਿਆਹ ਵਾਲੇ ਦਿਨ ਅਨੋਖੀ ਰਸਮ ਕੀਤੀ ਜਾਂਦੀ ਹੈ, ਵਿਆਹ ਦੇ ਬਾਅਦ ਲਾੜਾ-ਲਾੜੀ ਇੱਕਠੇ ਖਾਣਾ ਖਾਂਦੇ ਹਨ। ਹੁਣ ਤੁਸੀਂ ਸੋਚ ਰਹੇ ਹੋਵੇਗੀ ਕਿ ਇਹ ਰਸਮ ਕਈ ਵਿਆਹਾਂ ''ਚ ਕੀਤੀ ਜਾਂਦੀ ਹੈ ਪਰ ਇਹ ਰਸਮ ਕੁਝ ਵੱਖ ਹੈ। ਇੱਥੇ ਖਾਣਾ ਖਾਣ ਤੋਂ ਬਾਅਦ ਜੇਕਰ ਲਾੜਾ ਪਹਿਲਾਂ ਆਪਣੇ ਹੱਥ ਧੋਣ ਜਾਂਦਾ ਹੈ ਤਾਂ ਉਸਦੇ ਜਾਂਦੇ ਹੀ ਵਿਆਹ ''ਚ ਆਏ ਮੇਲ ਮਹਿਮਾਨ ਲਾੜੀ ਨੂੰ ਕਿਸ ਕਰਦੇ ਹਨ। ਜੀ ਹਾਂ, ਇਹ ਹੀ ਇਸ ਰਸਮ ਦੀ ਦਿਲਚਸਪ ਗੱਲ ਹੈ। ਵਿਆਹ ''ਚ ਸ਼ਾਮਿਲ ਮਹਿਮਾਨ ਲਾੜਾ-ਲਾੜੀ ਚੋਂ ਕਿਸੇ ਇੱਕ ਨੂੰ ਕਿਸ ਕਰਦੇ ਹਨ। ਜੇਕਰ ਖਾਣਾ ਖਾਣ ਤੋਂ ਬਾਅਦ ਜੇਕਰ ਪਹਿਲਾਂ ਲਾੜੀ ਆਪਣੇ ਹੱਥ ਧੋਣ ਜਾਂਦੀ ਹੈ ਤਾਂ ਵਿਆਹ ''ਚ ਸ਼ਾਮਿਲ ਔਰਤਾਂ ਲਾੜੇ ਨੂੰ ਕਿਸ ਕਰਨ ਪਹੁੰਚ ਜਾਂਦੀਆ ਹਨ। ਵਿਆਹ ''ਚ ਸਾਰੇ ਇਸ ਰਸਮ ਦਾ ਇੰਤਜਾਰ ਕਰਦੇ ਹਨ।