ਇੱਥੇ ਸੋਮਵਾਰ ਨੂੰ ਇਕ ਵਿੱਲਖਣ ਰਸਮ ਕੀਤੀ ਜਾਂਦੀ ਹੈ

Monday, Apr 10, 2017 - 04:12 PM (IST)

 ਇੱਥੇ ਸੋਮਵਾਰ ਨੂੰ ਇਕ ਵਿੱਲਖਣ ਰਸਮ ਕੀਤੀ ਜਾਂਦੀ ਹੈ
ਮੁੰਬਈ— ਸੋਮਵਾਰ ਦਾ ਦਿਨ ਤੁਹਾਡੇ ਲਈ ਆਮ ਹੋ ਸਕਦਾ ਹੈ ਪਰ ਯੂਕਰੇਨ ਦੇ ਮੁੰਡਿਆਂ ਲਈ ਇਹ ਸੁਨਹਿਰੀ ਮੌਕਾ ਹੁੰਦਾ ਹੈ। ਇਸ ਮੌਕੇ ਬਾਰੇ ਜਾਣ ਕੇ ਤੁਸੀਂ ਵੀ ਆਪਣੇ ਮਨ ''ਚ ਸੋਚੋਗੇ ਕਿ ਕਾਸ਼ ਤੁਹਾਡੇ ਦੇਸ਼ ''ਚ ਵੀ ਅਜਿਹੀ ਰਮਸ ਕੀਤੀ ਜਾਂਦੀ! 
ਮੱਧ ਯੂਰਪੀ ਦੇਸ਼ਾਂ ਜਿਵੇਂ ਪੋਲੈਂਡ, ਚੈਕ ਗਣਰਾਜ ਅਤੇ ਪੂਰਵੀ ਯੂਰਪ ਦੇ ਦੇਸ਼ ਯੂਕਰੇਨ ''ਚ ਸੋਮਵਾਰ ਦੇ ਦਿਨ ਦਾ ਵੱਖਰਾ ਹੀ ਮਹੱਤਵ ਹੁੰਦਾ ਹੈ। ਯੂਕਰੇਨ ਦੇ ਮੁੰਡੇ ਇਕ ਖਾਸ ਸੋਮਵਾਰ ਨੂੰ ਕੁੜੀਆਂ ਉੱਪਰ ਪਾਣੀ ਪਾ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਭਿਓਂ ਸਕਦੇ ਹਨ। 
ਇਨ੍ਹਾਂ ਦੇਸ਼ਾਂ ''ਚ ਜ਼ਿਆਦਾਤਰ ਆਬਾਦੀ ਈਸਾਈ ਧਰਮ ਨਾਲ ਸੰਬੰਧਿਤ ਹੁੰਦੀ ਹੈ। ਇਸੇ ਕਾਰਨ ਹੀ ਇੱਥੇ ''ਵੇਟ ਮੰਡੇ'' ਨੂੰ ਈਸਾਈਆਂ ਦੀ ਰਸਮ ਦੇ ਤੌਰ ''ਤੇ ਮਨਾਇਆ ਜਾਂਦਾ ਹੈ। ''ਵੇਟ ਮੰਡੇ'' ਦਾ ਅਰਥ ਹੈ ''ਪਾਪ ਧੋਣਾ''। ਈਸਟਰ ਦੇ ਦੂਜੇ ਦਿਨ ਮੁੰਡੇ ਬੋਤਲਾਂ ਅਤੇ ਬਾਲਟੀਆਂ ''ਚ ਪਾਣੀ ਭਰ ਕੇ ਕੁੜੀਆਂ ਨੂੰ ਭਿਓਂਦੇ ਹਨ। ਮੂਲ ਪੰਰਪਰਾ ਮੁਤਾਬਕ ਪਿੰਡ ਦੀ ਸਭ ਤੋਂ ਸੁੰਦਰ ਕੁੜੀ ਨੂੰ ਭਿਓਂਆ ਜਾਂਦਾ ਹੈ ਪਰ ਇੱਥੇ ਮੁੰਡੇ ਕਿਸੇ ਵੀ ਕੁੜੀ ਨੂੰ ਭਿਓਂ ਸਕਦੇ ਹਨ।

Related News