ਨਵੇਂ ਸਾਲ ''ਤੇ ਘਰ ਨੂੰ ਨਵੀਂ ਲੁੱਕ ਦੇਣ ਲਈ ਇੰਝ ਕਰੋ ਸਜਾਵਟ

01/02/2022 11:37:28 AM

ਨਵੇਂ ਸਾਲ ’ਤੇ ਆਪਣੇ ਘਰ ਨੂੰ ਨਵੀਂ ਲੁੱਕ ਦੇਣਾ ਚਾਹੁੰਦੇ ਹੋ ਤਾਂ ਕਲਰ ਥੀਮ ਦੇ ਮੁਤਾਬਕ ਸਜਾਵਟ ਕਰੋ। ਇਸ ਸਾਲ ਗਰੀਨ ਰੰਗ ਸਜਾਵਟ ’ਚ ਟ੍ਰੈਂਡ ਕਰਨ ਵਾਲਾ ਹੈ, ਇਸ ਲਈ ਤੁਸੀਂ ਘਰ ਦੇ ਇੰਟੀਰੀਅਰ ਅਤੇ ਐਕਸਟੀਰੀਅਰ ਡੈਕੋਰੇਸ਼ਨ ’ਚ ਇਸ ਦੀ ਵਰਤੋਂ ਕਰ ਸਕਦੇ ਹੋ-
-ਇੰਟੀਰੀਅਰ ਡੈਕੋਰੇਸ਼ਨ
ਜੇਕਰ ਤੁਸੀਂ ਨਵੇਂ ਸਾਲ ’ਤੇ ਘਰ ਦੀਆਂ ਪੁਰਾਣੀਆਂ ਚੀਜ਼ਾਂ ਬਦਲਣਾ ਚਾਹੁੰਦੇ ਹੋ ਤਾਂ ਉਸ ਨੂੰ ਗ੍ਰੀਨ ਨਾਲ ਰਿਪਲੇਸ ਕਰੋ, ਜਿਵੇਂ-ਸੋਫਾ-ਕੁਸ਼ਨ ਕਵਰ, ਕੁਰਸੀ, ਮੇਜ਼, ਪਰਦੇ, ਚਾਦਰ, ਸਿਰਾਹਣੇ ਦਾ ਗਿਲਾਫ, ਕਾਲੀਨ, ਡੈਕੋਰੇਟਿਡ ਲਾਈਟ, ਫੋਟੋ ਫ੍ਰੇਮ, ਮਿਰਰ ਫ੍ਰੇਮ ਅਤੇ ਹੋਰ ਸਜਾਵਟ ਦੇ ਸਾਮਾਨ ਨੂੰ ਆਪਣਾ ਗ੍ਰੀਨ ਟੱਚ ਦੇ ਸਕਦੇ ਹੋ। ਇਸ ਦੇ ਇਲਾਵਾ ਇੰਡੋਰ ਪਲਾਂਟਸ ਨਾਲ ਵੀ ਤੁਸੀਂ ਘਰ ਨੂੰ ਸਜਾ ਸਕਦੇ ਹੋ। ਤੁਸੀਂ ਚਾਹੋ ਤਾਂ ਕਿਚਨ ’ਚ ਗ੍ਰੀਨ ਵਾਲ ਪੇਪਰ ਲਗਾ ਸਕਦੇ ਹੋ। ਫਰਿੱਜ ’ਚ ਵਾਸ਼ਿੰਗ ਮਸ਼ੀਨ ’ਤੇ ਗ੍ਰੀਨ ਕਵਰ ਲਗਾ ਸਕਦੇ ਹੋ। ਜ਼ਰੂਰੀ ਨਹੀਂ ਕਿ ਤੁਸੀਂ ਸਿਰਫ ਗ੍ਰੀਨ ਕਲਰ ਦੀ ਹੀ ਵਰਤੋਂ ਕਰੋ। ਤੁਸੀਂ ਚਾਹੋ ਤਾਂ ਗ੍ਰੀਨ ਦੇ ਨਾਲ ਕੰਬੀਨੇਸ਼ਨ ਕਰ ਕੇ ਰੈੱਡ, ਆਰੇਂਜ ਅਤੇ ਵ੍ਹਾਈਟ ਕਲਰ ਵੀ ਯੂਜ਼ ਕਰ ਸਕਦੇ ਹੋ।

- ਐਕਸੀਟੀਰੀਅਰ ਡੈਕੋਰੇਸ਼ਨ
ਐਕਸਟੀਰੀਅਰ ਡੈਕੋਰੇਸ਼ਨ ਭਾਵ ਘਰ ਦੇ ਬਾਹਰ ਦੀ ਸਜਾਵਟ ਲਈ ਤੁਸੀਂ ਤਰ੍ਹਾਂ-ਤਰ੍ਹਾਂ ਦੇ ਸਜਾਵਟੀ ਗ੍ਰੀਨ ਰੁੱਖ ਲਗਾਓ। ਇਨ੍ਹਾਂ ਰੁੱਖਾਂ ਨੂੰ ਗਾਰਡਨ ਜਾਂ ਬਾਲਕਨੀ ’ਚ ਇਕੱਠੇ ਸਜਾ ਕੇ ਰੱਖੋ। ਉਸ ਦੇ ਅੱਗੇ ਨੈਚੁਰਲ ਜਾਂ ਆਰਟੀਫੀਸ਼ੀਅਲ ਘਾਹ ਲਗਾਓ। ਤੁਸੀਂ ਚਾਹੋ ਤਾਂ ਉਸ ਥਾਂ ਨੂੰ ਕੁਰਸੀ, ਟੇਬਲ ਨਾਲ ਸਜਾ ਕੇ ਬੈਠਣ ਦੀ ਥਾਂ ਬਣਾ ਸਕਦੇ ਹੋ ਅਤੇ ਆਪਣੇ ਪਰਿਵਾਰ ਦੇ ਨਾਲ ਸ਼ਾਮ ਦੀ ਚਾਹ ਦਾ ਆਨੰਦ ਲੈ ਸਕਦੇ ਹੋ। ਗਾਰਡਨ ਜਾਂ ਬਾਲਕਨੀ ’ਚ ਰਾਤ ਨੂੰ ਬਾਲਣ ਲਈ ਹਰੇ ਰੰਗ ਦੇ ਬੱਲਬਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਕੱਪੜੇ ਅਤੇ ਐਕਸੈੱਸਰੀਜ਼
2022 ’ਚ ਗ੍ਰੀਨ ਕਲਰ ਟ੍ਰੈਂਡ ਕਰਨ ਵਾਲਾ ਹੈ। ਤੁਸੀਂ ਚਾਹੋ ਤਾਂ ਆਪਣੇ ਕੱਪੜਿਆਂ ’ਚ ਵੀ ਇਸ ਨੂੰ ਸ਼ਾਮਲ ਕਰ ਕੇ ਫੈਸ਼ਨੇਬਲ ਅਤੇ ਸਟਾਈਲਿਸ਼ ਦਿਖਾਈ ਦੇ ਸਕਦੇ ਹੋ। ਇਸ ਦੀ ਸ਼ੁਰੂਆਤ ਤੁਸੀਂ ਨਿਊ ਯੀਅਰ ਪਾਰਟੀ ਤੋਂ ਕਰੋ। ਨਿਊ ਯੀਅਰ ਦੀ ਆਪਣੀ ਡ੍ਰੈੱਸ ਨੂੰ ਤੁਸੀਂ ਗ੍ਰੀਨ ਟੱਚ ਦੇ ਸਕਦੇ ਹੋ। ਇਸ ਦੇ ਇਲਾਵਾ ਇਸ ਸਾਲ ਆਉਣ ਵਾਲੇ ਤੀਜ ਤਿਉਹਾਰ ਅਤੇ ਘਰ ’ਚ ਹੋਣ ਵਾਲੇ ਵਿਆਹ ਪਾਰਟੀ ਜਾਂ ਛੋਟੇ-ਮੋਟੇ ਫੰਕਸ਼ਨ  ਲਈ ਗ੍ਰੀਨ ਨੂੰ ਧਿਆਨ ’ਚ ਰੱਖ ਕੇ ਆਪਣੀ ਡ੍ਰੈੱਸ ਦੀ ਚੋਣ ਕਰੋ। ਕੱਪੜਿਆਂ ਦੇ ਇਲਾਵਾ ਐਕਸੈੱਸਰੀਜ਼ ਜਿਵੇਂ ਸ਼ੂਜ਼, ਬੈਗ, ਸਟਾਲ ਅਤੇ ਹੇਅਰ ਐਕਸਟੈਂਸ਼ਨ ’ਚ ਹਰੇ ਰੰਗ ਦੀ ਪਹਿਲ ਦੇ ਸਕਦੇ ਹੋ।


Aarti dhillon

Content Editor

Related News