ਘਰ ਦੀ ਰਸੋਈ ''ਚ ਇੰਝ ਬਣਾਓ ਸੁਆਦਿਸ਼ਟ ਚਿਕਨ ਸ਼ੋਰਮਾ

06/17/2021 2:25:42 PM

ਨਵੀਂ ਦਿੱਲੀ- ਚਿਕਨ ਸ਼ੋਰਮਾ ਦਾ ਨਾਮ ਸੁਣਦੇ ਹੀ ਮੂੰਹ 'ਚ ਪਾਣੀ ਆ ਜਾਂਦਾ ਹੈ। ਜ਼ਿਆਦਾਤਰ ਤੁਸੀਂ ਬਾਹਰ ਦਾ ਸ਼ੋਰਮਾ ਖਾਂਦੇ ਹੋਵੋਗੇ। ਬਾਹਰ ਜਾ ਕੇ ਖਾਣ ਨਾਲ ਇਹ ਮਹਿੰਗਾ ਵੀ ਪਵੇਗਾ। ਅੱਜ ਅਸੀਂ ਤੁਹਾਨੂੰ ਘਰ 'ਚ ਹੀ ਇਸ ਨੂੰ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ ਦੇਖੋ ਕੀ ਹੈ ਤਰੀਕਾ...
ਬਣਾਉਣ ਲਈ ਸਮੱਗਰੀ :
ਅੱਧਾ ਕਿਲੋ 'ਬੋਨਲੈੱਸ' ਚਿਕਨ
2 ਗੰਢੇ ਬਰੀਕ ਕੱਟੇ ਹੋਏ
1 ਟਮਾਟਰ ਬਰੀਕ ਕੱਟਿਆ ਹੋਇਆ
1 ਖੀਰਾ ਬਰੀਕ ਕੱਟਿਆ ਹੋਇਆ
2 ਚਮਚੇ ਅਦਰਕ-ਲਸਣ ਦਾ ਪੇਸਟ
ਲੋੜ ਅਨੁਸਾਰ ਮਿਓਨੀਜ਼ 
ਅੱਧਾ ਵੱਡਾ ਚਮਚਾ ਰਾਈ ਪਾਊਡਰ
ਇਕ ਵੱਡਾ ਚਮਚਾ ਚਿੱਲੀ ਸਾਸ
1/4 ਕੱਪ ਸਿਰਕਾ
1/2 ਕੱਪ ਦਹੀਂ
ਲੂਣ ਸੁਆਦ ਅਨੁਸਾਰ
ਲਾਲ ਮਿਰਚ ਪਾਊਡਰ ਸੁਆਦ ਅਨੁਸਾਰ
ਤਲਣ ਲਈ ਤੇਲ
2 ਕੱਪ ਮੈਦਾ ਜਾਂ ਕਣਕ ਦਾ ਆਟਾ
ਬਣਾਉਣ ਦਾ ਤਰੀਕਾ :
ਸਭ ਤੋਂ ਪਹਿਲਾਂ ਚਿਕਨ ਨੂੰ ਧੋ ਕੇ 2 ਇੰਚ ਲੰਬੇ ਅਤੇ 1 ਇੰਚ ਚੌੜੇ ਪੀਸ 'ਚ ਕੱਟ ਲਓ। ਫਿਰ ਇਕ ਭਾਂਡੇ 'ਚ ਅਦਰਕ-ਲਸਣ ਦਾ ਪੇਸਟ, ਚਿੱਲੀ ਸਾਸ, ਰਾਈ ਪਾਊਡਰ, ਲਾਲ ਮਿਰਚ ਪਾਊਡਰ ਅਤੇ ਲੂਣ ਮਿਲਾ ਕੇ ਚਿਕਨ ਨੂੰ ਅੱਧੇ ਘੰਟੇ ਲਈ ਫਰਿੱਜ 'ਚ ਰੱਖ ਦਿਓ। ਦੂਸਰੇ ਪਾਸੇ ਆਟਾ ਗੁੰਨ੍ਹ ਲਓ। ਇਸ ਦੇ ਪੇੜੇ ਬਣਾ ਕੇ ਪਤਲੀਆਂ ਰੋਟੀਆਂ ਵੇਲ ਕੇ ਤਵੇ 'ਤੇ ਸੇਕ ਲਓ। ਹੁਣ ਇਕ ਪੈਨ 'ਚ ਤੇਲ ਪਾ ਕੇ ਗਰਮ ਕਰੋ।  ਹੁਣ ਇਸ ਪੈਨ 'ਚ ਚਿਕਨ ਪਾ ਦਿਓ ਅਤੇ 20-25 ਮਿੰਟ ਤੱਕ ਪਕਾਓ। ਪੱਕ ਜਾਣ 'ਤੇ ਗੈਸ ਬੰਦ ਕਰ ਦਿਓ। ਹੁਣ ਰੋਟੀ 'ਤੇ ਪਹਿਲੇ ਮਿਓਨੀਜ਼ ਲਗਾਓ ਫਿਰ ਦੋ ਚਮਚੇ ਸ਼ੋਰਮਾ, ਥੋੜ੍ਹੇ ਗੰਢੇ, ਟਮਾਟਰ, ਖੀਰਾ ਅਤੇ ਇਕ ਚਮਚਾ ਦਹੀਂ ਪਾ ਕੇ ਰੋਟੀ ਨੂੰ ਰੋਲ ਕਰ ਲਓ। ਇਸ ਤਰ੍ਹਾਂ ਸਾਰੀਆਂ ਰੋਟੀਆਂ ਦੇ ਰੋਲ ਬਣਾ ਲਓ। ਗਰਮਾ-ਗਰਮ ਰੋਲ ਨੂੰ ਹਰੀ ਚਟਨੀ ਅਤੇ ਟਮਾਟਰ ਦੀ ਸਾਸ ਨਾਲ ਆਪ ਵੀ ਖਾਓ ਅਤੇ ਪਰਿਵਾਰ ਨੂੰ ਵੀ ਖਵਾਓ।


Aarti dhillon

Content Editor

Related News