Healthy Drink: ਨਾਸ਼ਤੇ 'ਚ ਪਰਫੈਕਟ ਰਹੇਗੀ ਬਨਾਨਾ ਡਰਾਈ ਫਰੂਟਸ ਸਮੂਦੀ

Wednesday, Oct 07, 2020 - 09:38 AM (IST)

Healthy Drink: ਨਾਸ਼ਤੇ 'ਚ ਪਰਫੈਕਟ ਰਹੇਗੀ ਬਨਾਨਾ ਡਰਾਈ ਫਰੂਟਸ ਸਮੂਦੀ

ਜਲੰਧਰ—ਸਵੇਰ ਦਾ ਨਾਸ਼ਤਾ ਸਭ ਤੋਂ ਹੈਵੀ ਅਤੇ ਹੈਲਦੀ ਹੋਣਾ ਚਾਹੀਦਾ ਹੈ। ਇਸ ਨਾਲ ਦਿਨ ਭਰ ਐਨਰਜੀ ਮਿਲਣ ਦੇ ਨਾਲ ਕੰਮ ਕਰਨ ਦੀ ਸ਼ਕਤੀ ਵੱਧਦੀ ਹੈ। ਅਜਿਹੇ 'ਚ ਡਰਾਈ ਫਰੂਟਸ ਸਮੂਦੀ ਬਣਾ ਕੇ ਪੀਣਾ ਬਿਹਤਰ ਆਪਸ਼ਨ ਹੈ। 
ਸਮੂਦੀ ਬਣਾਉਣ ਲਈ ਜ਼ਰੂਰੀ ਸਮੱਗਰੀ
ਕੇਲੇ-2 ਕੱਪ (ਕੱਟੇ ਹੋਏ) 
ਕੋਕੋਨੈੱਟ ਮਿਲਸ-2 ਕੱਪ
ਇਲਾਇਚੀ ਪਾਊਡਰ-1/4 ਟੀ ਸਪੂਨ 
ਬਾਦਾਮ-4 (ਕੱਟੇ ਹੋਏ) 
ਕਾਜੂ- 6 (ਕੱਟੇ ਹੋਏ) 
ਅਖਰੋਟ-2 (ਕੱਟੇ ਹੋਏ) 
ਕਿਸ਼ਮਿਸ਼-8-10
ਸਜ਼ਾਵਟ ਲਈ...
ਪਿਸ਼ਤਾ-1 ਟੀ ਸਪੂਨ
ਆਈਸ ਕਿਊਬ-5-6 
ਸਮੂਦੀ ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਮਿਕਸੀ 'ਚ ਸਾਰੀਆਂ ਚੀਜ਼ਾਂ ਪਾ ਕੇ ਗਰਾਇੰਡ ਕਰ ਲਓ। 
2. ਫਿਰ ਸਮੂਦੀ ਨੂੰ ਗਿਲਾਸ 'ਚ ਕੱਢ ਕੇ ਆਈਸ ਕਿਊਬ ਪਾਓ।
3. ਲਓ ਜੀ ਤੁਹਾਡੀ ਸਮੂਦੀ ਬਣ ਕੇ ਤਿਆਰ ਹੈ। 
4. ਇਸ ਨੂੰ ਪਿਸਤੇ ਨਾਲ ਗਾਰਨਿਸ਼ ਕਰ ਕੇ ਖਾਓ।


author

Aarti dhillon

Content Editor

Related News