Hair Care : ਵਾਲਾਂ ਦੀ ਦੇਖਭਾਲ ਲਈ ਲਗਾਓ ਵਿਟਾਮਿਨ ਸੀ ਯੁਕਤ ਇਹ ਚੀਜ਼ਾਂ, ਮਿਲੇਗਾ ਲਾਭ

01/06/2022 12:41:43 PM

ਨਵੀਂ ਦਿੱਲੀ- ਸਰਦੀਆਂ 'ਚ ਵਾਲਾਂ ਦੇ ਡਰਾਈ ਹੋਣ ਦੀ ਸਮੱਸਿਆ ਵਧਣ ਲੱਗਦੀ ਹੈ। ਇਸ ਦੇ ਕਾਰਨ ਹੀ ਸਿੱਕਰੀ, ਵਾਲਾਂ ਦਾ ਝੜਣਾ ਆਦਿ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਇਸ ਤੋਂ ਬਚਣ ਲਈ ਮਹਿਲਾਵਾਂ ਵੱਖ-ਵੱਖ ਹੇਅਰ ਕੇਅਰ ਪ੍ਰਾਡੈਕਟਸ ਦੀ ਵਰਤੋਂ ਕਰਦੀਆਂ ਹਨ। ਪਰ ਇਹ ਪ੍ਰਾਡੈਕਟਸ ਕੈਮੀਕਲਸ ਨਾਲ ਭਰੇ ਤੇ ਮਹਿੰਗੇ ਹੁੰਦੇ ਹਨ। ਅਜਿਹੇ 'ਚ ਇਸ 'ਤੇ ਖਰਚ ਹੋਣ ਦੇ ਨਾਲ-ਨਾਲ ਵਾਲਾਂ ਨੂੰ ਨੁਕਸਾਨ ਹੋਣ ਦੀ ਪਰੇਸ਼ਾਨੀ ਹੋ ਸਕਦੀ ਹੈ। ਪਰ ਤੁਸੀਂ ਇਸ ਤੋਂ ਬਚਣ ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਬਿਊਟੀ ਮਾਹਿਰਾਂ ਮੁਤਾਬਕ ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਸਕਿਨ ਦੀ ਤਰ੍ਹਾਂ ਵਾਲਾਂ ਲਈ ਵੀ ਫਾਇਦੇਮੰਦ ਹੁੰਦੀਆਂ ਹਨ। ਇਸ ਨਾਲ ਵਾਲ ਜੜ੍ਹਾਂ ਤੋਂ ਪੋਸ਼ਿਤ ਹੋ ਕੇ ਲੰਬੇ, ਸੰਘਣੇ, ਮੁਲਾਇਮ ਹੋਣ 'ਚ ਮਦਦ ਮਿਲਦੀ ਹੈ।

PunjabKesari
ਦਹੀਂ ਹੇਅਰ ਮਾਸਕ
ਸਰਦੀਆਂ 'ਚ ਸਰਦ ਹਵਾ ਵਾਲਾਂ 'ਤੇ ਪੈਣ ਨਾਲ ਇਹ ਰੁੱਖੇ ਤੇ ਬੇਜਾਨ ਹੋ ਜਾਂਦੇ ਹਨ। ਇਸ ਦੇ ਕਾਰਨ ਵਾਲਾਂ ਦਾ ਝੜਣਾ ਤੇ ਸਿੱਕਰੀ ਦੀ ਸਮੱਸਿਆ ਵੀ ਪਰੇਸ਼ਾਨ ਕਰਦੀ ਹੈ। ਅਜਿਹੇ 'ਚ ਇਨ੍ਹਾਂ ਸਭ ਤੋਂ ਬਚਣ ਲਈ ਤੁਸੀਂ ਦਹੀਂ ਹੇਅਰ ਮਾਸਕ ਲਗਾ ਸਕਦੇ ਹੋ। ਵਿਟਾਮਿਨ ਸੀ ਨਾਲ ਭਰਪੂਰ ਦਹੀਂ ਵਾਲਾਂ ਨੂੰ ਪੋਸ਼ਿਤ ਕਰਕੇ ਉਸ 'ਚ ਨਮੀ ਬਣਾਏ ਰੱਖਣ 'ਚ ਮਦਦ ਕਰਦਾ ਹੈ। ਇਸ ਨਾਲ ਵਾਲ ਜੜ੍ਹਾਂ ਤੋਂ ਮਜ਼ਬੂਤ ਹੋ ਕੇ ਲੰਬੇ, ਸੰਘਣੇ, ਮੁਲਾਇਮ, ਚਮਕਦਾਰ ਤੇ ਸਿੱਕਰੀ ਮੁਕਤ ਹੁੰਦੇ ਹਨ। 
ਇੰਝ ਕਰੋ ਇਸਤੇਮਾਲ
ਇਸ ਲਈ ਇਕ ਕੌਲੀ 'ਚ ਖੱਟੇ ਦਹੀਂ 'ਚ ਇਕ ਛੋਟਾ ਚਮਚਾ ਨਿੰਬੂ ਦਾ ਰਸ ਮਿਲਾ ਕੇ ਵਾਲਾਂ 'ਤੇ 30 ਮਿੰਟ ਤੱਕ ਲਗਾਓ। ਬਾਅਦ 'ਚ ਤਾਜ਼ੇ ਪਾਣੀ ਨਾਲ ਵਾਲ ਧੋ ਕੇ ਕੁਦਰਤੀ ਤਰੀਕੇ ਨਾਲ ਸੁੱਕਾ ਲਓ। ਚੰਗਾ ਰਿਜ਼ਲਟ ਪਾਉਣ ਲਈ ਹਫਤੇ 'ਚ 1 ਵਾਰ ਇਸ ਹੇਅਰ ਮਾਸਕ ਨੂੰ ਜ਼ਰੂਰ ਲਗਾਓ। 

PunjabKesari
ਔਲਿਆਂ ਦਾ ਜੂਸ
ਔਲੇ ਵੀ ਵਾਲਾਂ ਲਈ ਫਾਇਦੇਮੰਦ ਹੁੰਦੇ ਹਨ। ਤੁਸੀਂ ਔਲਿਆਂ ਦੇ ਜੂਸ ਨੂੰ ਸੀਰਮ ਦੀ ਤਰ੍ਹਾਂ ਵਾਲਾਂ 'ਤੇ ਲਗਾ ਸਕਦੇ ਹੋ। ਵਿਟਾਮਿਨ ਸੀ ਨਾਲ ਭਰਪੂਰ ਔਲੇ ਤੁਹਾਡੇ ਵਾਲਾਂ ਨੂੰ ਜੜ੍ਹਾਂ ਤੋਂ ਮਜ਼ਬੂਤੀ ਪ੍ਰਦਾਨ ਕਰੇਗਾ। ਇਸ ਨਾਲ ਵਾਲਾਂ ਦੀ ਖੋਈ ਹੋਈ ਚਮਕ ਵਾਪਸ ਪਾਉਣ 'ਚ ਮਦਦ ਮਿਲੇਗੀ। ਇਸ ਨਾਲ ਹੀ ਸਿੱਕਰੀ ਦੀ ਸਮੱਸਿਆ ਦੂਰ ਕਰਨ ਲਈ ਔਲਿਆਂ ਦਾ ਜੂਸ ਕਾਰਗਰ ਮੰਨਿਆ ਜਾਂਦਾ ਹੈ।

PunjabKesari
ਸੰਤਰੇ ਦਾ ਰਸ
ਸੰਤਰੇ ਦਾ ਰਸ ਵੀ ਵਿਟਾਮਿਨ ਸੀ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਨੂੰ ਵਾਲਾਂ 'ਤੇ ਲਗਾਉਣ ਨਾਲ ਵਾਲ ਜੜ੍ਹਾਂ ਤੋਂ ਮਜ਼ਬੂਤ ਹੋ ਕੇ ਤੇਜ਼ੀ ਨਾਲ ਵਧਦੇ ਹਨ। ਵਾਲਾਂ ਦੀ ਖੋਈ ਹੋਈ ਚਮਕ ਵਾਪਸ ਆਉਂਦੀ ਹੈ। ਸਿੱਕਰੀ ਦੀ ਪਰੇਸ਼ਾਨੀ ਵੀ ਦੂਰ ਹੋਣ 'ਚ ਮਦਦ ਮਿਲਦੀ ਹੈ। 
ਇੰਝ ਕਰੋ ਇਸਤੇਮਾਲ
ਇਸ ਲਈ ਸੰਤਰੇ ਦਾ ਛਿਲਕਾ ਉਤਾਰ ਕੇ ਪਾਣੀ 'ਚ ਉਬਾਲੋ। ਫਿਰ ਇਸ ਨੂੰ ਰੂੰ ਦੀ ਮਦਦ ਨਾਲ ਵਾਲਾਂ ਦੀਆਂ ਜੜ੍ਹਾਂ 'ਤੇ 30 ਮਿੰਟ ਤੱਕ ਲਗਾਓ। ਬਾਅਦ 'ਚ ਪਾਣੀ ਨਾਲ ਵਾਲ ਧੋ ਲਓ। ਇਸ ਨਾਲ ਤੁਹਾਡੇ ਵਾਲ ਜੜ੍ਹਾਂ ਤੋਂ ਪੋਸ਼ਿਤ ਹੋ ਕੇ ਸੰਘਣੇ, ਮੁਲਾਇਮ, ਚਮਕਦਾਰ ਨਜ਼ਰ ਆਉਣਗੇ।
ਨੋਟ-ਜੇਕਰ ਤੁਹਾਡੀ ਸਕਿਨ ਨੂੰ ਇਸ 'ਚੋਂ ਕੋਈ ਚੀਜ਼ ਸ਼ੂਟ ਨਹੀਂ ਕਰਦੀ ਤਾਂ ਇਨ੍ਹਾਂ ਨੁਸਖ਼ਿਆਂ ਨੂੰ ਅਪਣਾਉਣ ਤੋਂ ਬਚੋ। ਇਸ ਤੋਂ ਇਲਾਵਾ ਇਨ੍ਹਾਂ ਨੂੰ ਇਸਤੇਮਾਲ ਕਰਨ ਤੋਂ ਪਹਿਲੇ ਮਾਹਿਰ ਦੀ ਸਲਾਹ ਜ਼ਰੂਰ ਲਓ।


Aarti dhillon

Content Editor

Related News