Beauty Tips: ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਅਪਣਾਓ ਇਹ ਤਰੀਕੇ

Sunday, Mar 20, 2022 - 02:11 PM (IST)

Beauty Tips: ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਅਪਣਾਓ ਇਹ ਤਰੀਕੇ

ਜਲੰਧਰ (ਬਿਊਰੋ) : ਮੌਸਮ ਬਦਲਣ ਦੇ ਨਾਲ-ਨਾਲ ਵਾਲਾਂ ਦੇ ਝੜਨ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰ ਇਹ ਸਮੱਸਿਆ ਇੰਨੀ ਵਧ ਜਾਂਦੀ ਹੈ ਕਿ ਰੋਜ਼ਾਨਾ ਝੜਦੇ ਵਾਲਾਂ ਨੂੰ ਦੇਖ ਲੋਕ ਪਰੇਸ਼ਾਨ ਹੋਣਾ ਸ਼ੁਰੂ ਹੋ ਜਾਂਦੇ ਹਨ। ਵਾਲਾਂ ਨੂੰ ਝੜਨ ਤੋਂ ਰੋਕਣ ਲਈ ਲੋਕ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਸਮੱਸਿਆ ਘੱਟ ਹੋਣ ਦੀ ਥਾਂ ਹੋਰ ਵੱਧ ਜਾਂਦੀ ਹੈ। ਇਸੇ ਲਈ ਵਾਲ ਧੋਂਦੇ ਅਤੇ ਸੁਕਾਉਣ ਸਮੇਂ ਤੁਹਾਨੂੰ ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਜਿਸ ਨਾਲ ਝੜਦੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ, ਜਿਵੇਂ..... 

ਵਾਲ ਸਾਫ਼ ਕਰਦੇ ਸਮੇਂ ਚੰਗੀ ਤਰ੍ਹਾਂ ਸ਼ੈਂਪੂ ਕੱਢੋ
ਕਈ ਵਾਰ ਲੋਕ ਵਾਲ ਧੋਣ ਸਮੇਂ ਜਲਦਬਾਜ਼ੀ ਕਰਦੇ ਹਨ, ਜਿਸ ਨਾਲ ਵਾਲਾਂ 'ਚੋਂ ਸ਼ੈਂਪੂ ਚੰਗੀ ਤਰ੍ਹਾਂ ਨਾਲ ਨਹੀਂ ਨਿਕਲਦਾ। ਇਸ ਨਾਲ ਵਾਲਾਂ 'ਚ ਖਾਰਸ਼ ਅਤੇ ਫੰਗਸ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ ਵਾਲ ਸਾਫ਼ ਕਰਦੇ ਸਮੇਂ ਤਸੱਲੀ ਨਾਲ ਵਾਲਾਂ 'ਚੋਂ ਸ਼ੈਂਪੂ ਜ਼ਰੂਰ ਕੱਢੋ।

ਪੜ੍ਹੋ ਇਹ ਵੀ ਖ਼ਬਰ – Beauty Tips:ਚਿਹਰੇ ’ਤੇ ਨਿਖ਼ਾਰ ਲਿਆਉਣ ਲਈ ਵਰਤੋਂ ਇਹ ਚੀਜ਼ਾਂ, ਦੂਰ ਹੋਣਗੀਆਂ ਬਿਊਟੀ ਸੰਬੰਧੀ ਕਈ ਸਮੱਸਿਆਵਾਂ

ਗਰਮ ਪਾਣੀ ਨਾ ਕਰੋ
ਗਰਮ ਪਾਣੀ ਦੀ ਵਰਤੋਂ ਕਰਨ ਨਾਲ ਵਾਲਾਂ 'ਚ ਸਿਕਰੀ ਦੀ ਸਮੱਸਿਆ ਹੁੰਦੀ ਹੈ, ਜਿਸ ਨਾਲ ਵਾਲ ਰੁੱਖੇ ਹੋ ਕੇ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਵਾਲ ਧੋਂਦੇ ਸਮੇਂ ਤਾਜ਼ੇ ਪਾਣੀ ਦੀ ਵਰਤੋਂ ਕਰੋ, ਜਿਸ ਨਾਲ ਤੁਹਾਡੇ ਵਾਲ ਮਜ਼ਬੂਤ ਅਤੇ ਚਮਦਕਾਰ ਬਣੇ ਰਹਿਣਗੇ।

ਹੇਅਰ ਸਪਾ
ਵਾਲਾਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਮਹੀਨੇ 'ਚ 2 ਵਾਰ ਹੇਅਰ ਸਪਾ ਜ਼ਰੂਰ ਲਓ। ਅਜਿਹਾ ਕਰਨ ਨਾਲ ਵਾਲ ਘੱਟ ਟੁੱਟਦੇ ਹਨ। ਤੁਸੀਂ ਚਾਹੋ ਤਾਂ ਕੁਝ ਆਯੁਰਵੈਦਿਕ ਹੇਅਰ ਮਾਸਕ ਵੀ ਘਰ ’ਚ ਅਪਲਾਈ ਕਰ ਸਕਦੇ ਹੋ। ਸਰਦੀਆਂ 'ਚ ਪ੍ਰੋਟੀਨ ਯੁਕਤ ਹੇਅਰ ਮਾਸਕ ਤੁਹਾਡੇ ਲਈ ਫ਼ਾਇਦੇਮੰਦ ਰਹਿੰਦੇ ਹਨ।

ਪੜ੍ਹੋ ਇਹ ਵੀ ਖ਼ਬਰ – Beauty Tips: ਚਿਹਰੇ ’ਤੇ ਨਿਖ਼ਾਰ ਲਾਉਣ ਲਈ ਕੱਚੇ ਦੁੱਧ ’ਚ ਮਿਲਾ ਕੇ ਲਗਾਓ ਇਹ ਚੀਜ਼ਾਂ, ਦੂਰ ਹੋਣਗੇ ਮੁਹਾਸੇ

ਹੇਅਰ ਸਟ੍ਰੇਟਨਿੰਗ
ਵਾਲਾਂ ਨੂੰ ਸਟ੍ਰੇਟ ਕਰਨ ਤੋਂ ਪਹਿਲਾਂ ਇਸ 'ਤੇ ਸੀਰਮ ਜ਼ਰੂਰ ਲਗਾਓ। ਅਜਿਹਾ ਕਰਨ ਨਾਲ ਵਾਲਾਂ 'ਤੇ ਆਰਟੀਫੀਸ਼ਲ ਹੀਟ ਦਾ ਜ਼ਿਆਦਾ ਅਸਰ ਨਹੀਂ ਪਵੇਗਾ ਅਤੇ ਤੁਹਾਡੇ ਵਾਲ ਘੱਟ ਟੁੱਟਣਗੇ। ਹਫ਼ਤੇ 'ਚ ਸਿਰਫ਼ 1 ਤੋਂ 2 ਵਾਰ ਹੀ ਹੇਅਰ ਸਟ੍ਰੇਟਨਰ ਦੀ ਵਰਤੋਂ ਕਰੋ।

ਵਾਲਾਂ ’ਚ ਲਗਾਓ ਤੇਲ
ਸਿਕਰੀ ਅਤੇ ਵਾਲਾਂ ਦੀਆਂ ਹੋਰ ਸਮੱਸਿਆਵਾਂ ਤੋਂ ਬਚਣ ਲਈ ਹਫ਼ਤੇ ’ਚ 2 ਵਾਰ ਤੇਲ ਜ਼ਰੂਰ ਲਗਾਓ। ਹਰ ਸਮੇਂ ਵਾਲਾਂ 'ਚ ਤੇਲ ਲਗਾ ਕੇ ਰੱਖਣ ਨਾਲ ਧੂੜ-ਮਿੱਟੀ ਜਮ੍ਹਾ ਹੋਣ ਲੱਗਦੀ ਹੈ, ਜਿਸ ਕਾਰਨ ਵਾਲ ਟੁੱਟਣ ਅਤੇ ਝੜਣ ਲੱਗਦੇ ਹਨ। ਅਜਿਹੇ 'ਚ ਹਫ਼ਤੇ 'ਚ ਦੋ ਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਤੇਲ ਲਗਾਓ ਅਤੇ ਸਵੇਰੇ ਤਾਜ਼ੇ ਪਾਣੀ ਨਾਲ ਵਾਲ ਸਾਫ਼ ਕਰ ਲਓ।

ਪੜ੍ਹੋ ਇਹ ਵੀ ਖ਼ਬਰ – Beauty Tips: ਵਾਲਾਂ ਨੂੰ ਮਜ਼ਬੂਤ ਤੇ ਚਮੜੀ ’ਚ ਨਿਖ਼ਾਰ ਲਿਆਉਣ ਲਈ ਇਸਤੇਮਾਲ ਕਰੋ ‘ਗ੍ਰੀਨ-ਟੀ’

ਵਾਲਾਂ ਨੂੰ ਸੁਕਾਉਣ ਦਾ ਤਰੀਕਾ
ਹੇਅਰ ਵਾਸ਼ ਕਰਨ ਦੇ ਬਾਅਦ ਵਾਲਾਂ ਨੂੰ ਜ਼ਿਆਦਾ ਰਗੜ ਕੇ ਨਾ ਸੁਕਾਓ। ਅਜਿਹਾ ਕਰਨ ਨਾਲ ਤੁਹਾਡੇ ਵਾਲ ਹੋਰ ਕਮਜ਼ੋਰ ਹੋਣਗੇ। ਵਾਲ ਵਾਸ਼ ਕਰਨ ਦੇ ਬਾਅਦ 10-15 ਮਿੰਟ ਤੱਕ ਸਿਰ 'ਤੇ ਤੌਲੀਆ ਬੰਨ੍ਹ ਕੇ ਰੱਖੋ ਅਤੇ ਉਸ ਦੇ ਬਾਅਦ ਖੁੱਲ੍ਹੇ ਛੱਡ ਦਿਓ।

ਪੜ੍ਹੋ ਇਹ ਵੀ ਖ਼ਬਰ – Beauty Tips : ਗਰਮੀਆਂ ਦੇ ਮੌਸਮ ’ਚ ਇਸ ਤਰੀਕੇ ਨਾਲ ਕਰੋ ‘ਮੇਕਅੱਪ’, ਧੁੱਪ 'ਚ ਵੀ ਗਲੋਅ ਕਰੇਗਾ ਚਿਹਰਾ


author

rajwinder kaur

Content Editor

Related News