ਬੇਕਾਰ ਛਿਲਕਿਆਂ ਦੀ ਵਰਤੋ ਨਾਲ ਘਰ ''ਚ ਹੀ ਉਗਾਓ ਸਬਜ਼ੀਆਂ

12/30/2017 2:09:31 PM

ਨਵੀਂ ਦਿੱਲੀ— ਅਸੀਂ ਲੋਕ ਅਕਸਰ ਰਸੋਈ ਘਰ 'ਚ ਸਬਜ਼ੀਆਂ ਕੱਟਦੇ ਸਮੇਂ ਇਨ੍ਹਾਂ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਕੂੜੇਦਾਨ 'ਚ ਸੁੱਟ ਦਿੰਦੇ ਹਾਂ। ਘਰ ਦੇ ਗਾਰਡਨ 'ਚ ਛੋਟੇ-ਛੋਟੇ ਹਰਬ ਉਗਾਉਣਾ ਚਾਹੁੰਦੇ ਹੋ ਤਾਂ ਬੇਕਾਰ ਸਮਝ ਕੇ ਸੁੱਟੇ ਹੋਏ ਇਹ ਛਿਲਕੇ ਤੁਹਾਡੇ ਕੰਮ ਆ ਸਕਦੇ ਹਨ, ਜਿਸ ਨਾਲ ਤੁਸੀਂ ਆਰਗੇਂਨਿਕ ਤਰੀਕੇ ਨਾਲ ਘਰ 'ਚ ਹੀ ਉਗਾਏ ਹੋਏ ਹਰਬ ਦੀ ਰਸੋਈ 'ਚ ਆਸਾਨੀ ਨਾਲ ਵਰਤੋਂ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਨੂੰ ਤਾਜ਼ੀ ਸਬਜ਼ੀਆਂ ਵੀ ਮਿਲ ਜਾਣਗੀਆਂ ਅਤੇ ਇਸ ਦਾ ਸੁਆਦ ਵੀ ਬਰਕਰਾਰ ਰਹੇਗਾ।
1. ਹਰਾ ਪਿਆਜ਼
ਹਰੇ ਪਿਆਜ਼ ਨਾਲ ਸਬਜ਼ੀ ਦਾ ਸੁਆਦ ਦੋਗੁਣਾਂ ਹੋ ਜਾਂਦਾ ਹੈ। ਹਰੇ ਪਿਆਜ਼ ਨੂੰ ਕੱਟਦੇ ਸਮੇਂ ਇਸ ਦੇ ਸਿਰਿਆਂ ਨੂੰ ਕੂੜੇਦਾਨ 'ਚ ਸੁੱਟਣ ਦੀ ਬਜਾਏ ਪਾਣੀ ਦੇ ਜਾਰ 'ਚ ਪਾ ਦਿਓ। ਇਸ ਗੱਲ ਦਾ ਧਿਆਨ ਰੱਖੋ ਕਿ ਇਸ ਦੇ ਸਿਰੇ ਪਾਣੀ ਤੋਂ ਬਾਹਰ ਹੋਣੇ ਚਾਹੀਦੇ ਹਨ। ਇਸ ਦਾ ਪਾਣੀ ਬਦਲਦੇ ਰਹੋ ਅਤੇ ਧੁੱਪ ਵਾਲੀ ਥਾਂ 'ਤੇ ਰੱਖੋ। ਇਸ ਦੀਆਂ ਜੜ੍ਹਾਂ ਨਿਕਲ ਆਉਣਗੀਆਂ। ਇਸ ਨੂੰ ਗਮਲੇ 'ਚ ਲਗਾ ਦਿਓ। ਪਿਆਜ਼ ਨਿਕਲ ਆਉਣਗੇ। 

PunjabKesari
2. ਅਦਰਕ 
ਹਰ ਰਸੋਈ 'ਚ ਅਦਰਕ ਦੀ ਵਰਤੋਂ ਤਾਂ ਜ਼ਰੂਰ ਕੀਤੀ ਜਾਂਦੀ ਹੈ। ਬਚੇ ਹੋਏ ਅਦਰਕ ਦੇ ਛੋਟੇ-ਛੋਟੇ ਟੁੱਕੜਿਆਂ ਨੂੰ ਗਮਲੇ 'ਚ ਗੱਢ ਦਿਓ। ਇਸ ਨੂੰ ਪਾਣੀ ਦਿੰਦੇ ਰਹੋ। ਅਦਰਕ ਨੂੰ ਜ਼ਿਆਦਾ ਧੁੱਪ ਦੀ ਜ਼ਰੂਰਤ ਨਹੀਂ ਹੁੰਦੀ। ਇਸ ਤੋਂ ਬਾਅਦ ਇਸ ਦੀ ਵਰਤੋਂ ਕਰੋ।

PunjabKesari 
3. ਅਜਮੋਦ(ਪਾਰਸਲੇ)
ਅਜਮੋਦ ਦੇ ਗੁਣ ਅਜਵਾਈਨ ਦੀ ਤਰ੍ਹਾਂ ਹੁੰਦੇ ਹਨ ਪਰ ਅਜਮੋਦ ਦਾ ਦਾਣਾ ਅਜਵਾਈਨ ਤੋਂ ਵੱਡਾ ਹੁੰਦਾ ਹੈ ਇਹ ਦੇਖਣ 'ਚ ਧਨੀਏ ਦੇ ਪੱਤੇ ਦੀ ਤਰ੍ਹਾਂ ਹੁੰਦਾ ਹੈ। ਹਰਬ ਦੀ ਤਰ੍ਹਾਂ ਇਸ ਦੀ ਵਰਤੋਂ ਕੀਤੇ ਜਾਣ ਵਾਲੇ ਅਜਮੋਦ ਦੀਆਂ ਡੰਡੀਆਂ ਨੂੰ ਸੁੱਟਣ ਦੀ ਬਜਾਏ ਗਰਮ ਪਾਣੀ ਦੇ ਬਾਊਲ 'ਚ ਪਾ ਦਿਓ। ਪਾਣੀ ਨੂੰ ਇਕ ਹਫਤੇ ਤਕ ਬਦਲਦੇ ਰਹੋ। ਜਦੋਂ ਇਸ ਦੇ ਪੱਤੇ ਵਧਣ ਲੱਗਣ ਤਾਂ ਇਸ ਨੂੰ ਮਿੱਟੀ 'ਚ ਲਗਾ ਦਿਓ। 

PunjabKesari


Related News