ਹਰੀ ਮਿਰਚ ਅਤੇ ਨਿੰਬੂ ਦਾ ਆਚਾਰ

Wednesday, Dec 28, 2016 - 04:35 PM (IST)

ਹਰੀ ਮਿਰਚ ਅਤੇ ਨਿੰਬੂ ਦਾ ਆਚਾਰ

ਮੁੰਬਈ— ਆਚਾਰ ਹਰ ਪ੍ਰਕਾਰ ਦੇ ਖਾਣੇ ਦੇ ਨਾਲ ਲਿਆ ਜਾਂਦਾ ਹੈ ਜਿਸ ਨਾਲ ਸਾਰੇ ਪਕਵਾਨਾਂ ਦਾ ਸੁਆਦ ਵੱਧਦਾ ਹੈ। ਆਚਾਰ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇ ਕਿ ਅੰਬ ਦਾ ਆਚਾਰ, ਨਿੰਬੂ ਦਾ ਆਚਾਰ, ਮਿਕਸ ਆਚਾਰ, ਆਵਲੇ ਦਾ ਆਚਾਰ ਆਦਿ । ਇਨ੍ਹਾਂ ਚੋਂ ਕਈ ਆਚਾਰ ਵਿਸ਼ੇਸ਼ ਮੌਸਮ ''ਚ ਹੀ ਬਣਾਏ ਜਾਂ ਸਕਦੇ ਹਨ। ਪਰ ਹਰੀ ਮਿਰਚ ਅਤੇ ਨਿੰਬੂ ਦਾ ਆਚਾਰ ਕਿਸੇ ਵੀ ਮੌਸਮ ''ਚ ਬਣਾਇਆ ਜਾ ਸਕਦਾ ਹੈ ਕਿਉਂਕਿ ਇਸਦੀ ਸਮੱਗਰੀ ਸਾਲ ਭਰ ਆਸਾਨੀ ਨਾਲ ਉਪਲੱਬਧ ਹੋ ਜਾਂਦੀ ਹੈ। ਇਸ ਨੂੰ ਹਰ ਉਮਰ ਦੇ ਲੋਕ ਪਸੰਦ ਕਰਦੇ ਹਨ।
ਸਮੱਗਰੀ
-200 ਗ੍ਰਾਮ ਨਿੰਬੂ
-100 ਗ੍ਰਾਮ ਤਾਜਾ ਹਰੀ ਮਿਰਚ
-4 ਵੱਡੇ ਚਮਚ ਰਾਈ
-1/2 ਛੋਟਾ ਚਮਚ ਹਲਦੀ
- ਨਮਕ ਸਵਾਦ ਅਨੁਸਾਰ
ਵਿਧੀ
1. ਹਰੀ ਮਿਰਚ ਅਤੇ ਨਿੰਬੂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕੱਪੜੇ ਨਾਲ ਸਾਫ ਕਰ ਲਓ।
2. ਮਿਰਚ ਦੇ ਵਿਚਕਾਰ ਚੀਰਾ ਲਗਾ ਲਓ ਅਤੇ ਨਿੰਬੂ ਦੇ ਚਾਰ ਟੁੱਕੜੇ ਕਰ ਲਓ।
3. ਇੱਕ ਬਰਤਨ ''ਚ ਰਾਈ, ਹਲਦੀ ਪਾਊਡਰ, ਨਮਕ ਅਤੇ ਨਿੰਬੂ  ਦਾ ਅੱਧਾ ਰਸ ਪਾ ਕੇ ਚੰਗੀ ਤਰ੍ਹਾਂ ਮਿਲਾਕੇ ਮਸਾਲਾ ਬਣਾ ਲਓ।
4. ਹੁਣ ਇਸ ਮਾਸਾਲੇ ਨੂੰ ਚੀਰਾ ਲੱਗੀ ਹੋਈ ਮਿਰਚ ''ਚ ਭਰ ਦਿਓ ਅਤੇ ਥੋੜਾ ਜਿਹਾ ਮਸਾਲਾ ਨਿੰਬੂ ਦੇ ਟੁਕੜਿਆ ''ਚ ਲਗਾ ਦਿਓ।
5. ਹੁਣ ਇਸ ਆਚਾਰ ਨੂੰ ਸਾਫ ਅਤੇ ਸੁੱਕੇ ਕੱਚ ਜਾਂ ਚਾਨੀ ਦੇ ਬਰਤਨ ''ਚ ਪਾਓ ਅਤੇ ਬੱਚਿਆ ਹੋਇਆ ਨਿੰਬੂ ਦੇ ਰਸ ਉੱਪਰ ਦੀ ਪਾ ਕੇ ਚੰਗੀ ਤਰ੍ਹਾਂ ਹਿਲਾਓ।
6. ਦੋ ਤੋਂ ਤਿੰਨ ਦਿਨਾਂ ਦੇ ਲਈ  ਇਸ ਬਰਤਨ ਨੂੰ ਧੁੱਪ ''ਚ ਰੱਖੋ ਅਤੇ ਦਿਨ ''ਚ ਚਾਰ ਜਾਂ ਪੰਜ ਵਾਰ ਹਿਲਾਓ।
7. ਹੁਣ ਤੁਹਾਡਾ ਨਿੰਬੂ ਅਤੇ ਹਰੀ ਮਿਰਚ ਦਾ ਆਚਾਰ ਤਿਆਰ ਹੈ ।
8. ਧਿਆਨ ਰੱਖੋ ਕਿ ਤੁਸੀਂ ਇਸ ਨੂੰ 5-6 ਦਿਨ ''ਚ ਹੀ ਵਰਤ ਲਓ ਕਿਉਂਕਿ ਇਹ ਆਚਾਰ ਬਿਨਾ ਤੇਲ ਦੇ ਜ਼ਿਆਦਾ ਦੇਰ ਤੱਕ ਨਹੀਂ ਰਹਿੰਦਾ 

 


Related News