ਗ੍ਰਲਫਰੈਂਡ ਕਰ ਰਹੀ ਹੈ ਤੁਹਾਡੀ ਫੋਨ ਕਾਲ ਨੂੰ ਇਗਨੋਰ ਤਾਂ ਹੋ ਸਕਦੇ ਹਨ ਇਹ ਕਾਰਨ

11/07/2017 4:11:53 PM

ਨਵੀਂ ਦਿੱਲੀ— ਜੇ ਤੁਸੀਂ ਕਿਸੇ ਰਿਲੇਸ਼ਨਸ਼ਿਪ ਵਿਚ ਹੋ ਅਤੇ ਤੁਹਾਡੀ ਗ੍ਰਲਫਰੈਂਡ ਵਾਰ-ਵਾਰ ਤੁਹਾਡੀ ਫੋਨ ਕਾਲ ਨੂੰ ਇਗਨੋਰ ਕਰ ਰਹੀ ਹੈ। ਤੁਹਾਡੇ ਨਾਲ ਗੱਲ ਨਾ ਕਰਨ ਦੇ ਬਹਾਣੇ ਲੱਭ ਰਹੀ ਹੈ ਤਾਂ ਇਸ ਦੇ ਪਿੱਛੇ ਜ਼ਰੂਰ ਕੋਈ ਵਜ੍ਹਾ ਹੋਵੇਗੀ। ਤੁਹਾਨੂੰ ਉਨ੍ਹਾਂ ਦੇ ਇੰਝ ਕਰਨ ਦੀ ਵਜ੍ਹਾ ਲੱਭਣੀ ਚਾਹੀਦੀ ਹੈ ਤਾਂ ਕਿ ਤੁਸੀਂ ਆਪਣੇ ਰਿਸ਼ਤੇ ਨੂੰ ਬਚਾ ਸਕੋ ਜਾਂ ਫਿਰ ਕਿਸੇ ਸਹੀ ਨਤੀਜੇ 'ਤੇ ਪਹੁੰਚ ਸਕੋ। ਜੇ ਕੋਈ ਲੜਕੀ ਤੁਹਾਡੇ ਨਾਲ ਵੀ ਅਜਿਹਾ ਹੀ ਕਰ ਰਹੀ ਹੈ ਤਾਂ ਇਸ ਦੇ ਪਿੱਛੇ ਇਹ 5 ਕਾਰਨ ਹੋ ਸਕਦੇ ਹਨ। 
- ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੋ ਸਕਦਾ ਹੈ ਕਿ ਉਨ੍ਹਾਂ ਲਈ ਤੁਹਾਡੇ ਨਾਲ ਗੱਲ ਕਰਨਾ ਉਨ੍ਹਾਂ ਹੀ ਜ਼ਰੂਰੀ ਹੋਵੇ ਜਿਨ੍ਹਾਂ ਕਿ ਤੁਹਾਡੇ ਲਈ। ਸ਼ਾਇਦ ਉਨ੍ਹਾਂ ਨੂੰ ਲੱਗਦਾ ਹੋਵੇ ਕਿ ਉਹ ਤੁਹਾਡੇ ਨਾਲ ਗੱਲ ਕਰਨ ਤੋਂ ਬਹਿਤਰ ਹੈ ਕਿ ਉਹ ਸਮਾਂ ਕਿਸੇ ਹੋਰ ਕੰਮ ਵਿਚ ਲਗਾਵੇ। 
- ਹੋ ਸਕਦਾ ਹੈ ਕਿ ਉਨ੍ਹਾਂ ਨੂੰ ਹੁਣ ਤੁਹਾਡੇ ਵਿਚ ਕੋਈ ਦਿਲਚਸਪੀ ਨਾ ਰਹੀ ਹੋਵੇ ਜਾਂ ਤੁਹਾਡਾ ਗੱਲ ਕਰਨਾ ਉਨ੍ਹਾਂ ਨੂੰ ਬੋਰਿੰਗ ਲੱਗਦਾ ਹੋਵੇ। ਇਸ ਲਈ ਉਹ ਤੁਹਾਡੇ ਨਾਲ ਗੱਲ ਨਾ ਕਰਨੀ ਚਾਹੁੰਦੀ ਹੋਵੇ। 
- ਬੇਸ਼ਕ ਤੁਹਾਨੂੰ ਉਨ੍ਹਾਂ ਨਾਲ ਘੁੰਮਣਾ ਚੰਗਾ ਲੱਗਦਾ ਹੋਵੇ ਪਰ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਨੂੰ ਵੀ ਤੁਹਾਡੇ ਨਾਲ ਸਮਾਂ ਬਿਤਾ ਕੇ ਉਨ੍ਹਾਂ ਹੀ ਚੰਗਾ ਲੱਗੇ। ਇਸ ਲਈ ਉਹ ਅਚਾਨਕ ਤੁਹਾਡੀ ਫੋਨ ਕਾਲ ਲੈਣਾ ਬੰਦ ਕਰ ਦਿੰਦੀ ਹੈ। 
- ਉਹ ਰਿਸ਼ਤੇ ਵਿਚ ਵਾਰ-ਵਾਰ ਤੁਹਾਨੂੰ ਝੂਠ ਬੋਲ-ਬੋਲ ਕੇ ਪ੍ਰੇਸ਼ਾਨ ਹੋ ਗਈ ਹੋਵੇ ਅਤੇ ਤੁਹਾਡੇ ਨਾਲ ਗੱਲ ਨਾ ਕਰਕੇ ਉਹ ਇਹੀ ਜਤਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ ਕਿ ਤੁਹਾਡੇ ਨਾਲ ਉਹ ਰਿਸ਼ਤਾ ਨਹੀਂ ਨਿਭਾਉਣਾ ਚਾਹੁੰਦੀ। 
- ਤੁਹਾਡੀ ਕੋਈ ਗੱਲ ਉਨ੍ਹਾਂ ਨੂੰ ਇਨੀ ਮਾੜੀ ਲੱਗੀ ਹੋਵੇ ਕਿ ਉਹ ਹੁਣ ਤੁਹਾਡੇ ਨਾਲ ਗੱਲ ਹੀ ਨਾ ਕਰਨੀ ਚਾਹੁੰਦੀ ਹੋਵੇ। ਇਸ ਲਈ ਪਹਿਲਾਂ ਇਕ ਵਾਰ ਖੁਦ ਤੋਂ ਜ਼ਰੂਰ ਪੁੱਛ ਲਓ ਕਿ ਕਿਤੇ ਤੁਹਾਡੀ ਕਿਸੇ ਗੱਲ ਨਾਲ ਉਨ੍ਹਾਂ ਨੂੰ ਤਕਲੀਫ ਤਾਂ ਨਹੀਂ ਪਹੁੰਚੀ। ਜਿਸ ਕਾਰਨ ਉਹ ਅਜਿਹਾ ਕਰ ਰਹੀ ਹੈ।


Related News