ਇਸ ਤਰ੍ਹਾਂ ਬਣਾਓ ਸੁਆਦੀ ਚਟਪਟੇ ਫਰੂਟੀ ਗੋਲਗੱਪੇ

Wednesday, Oct 03, 2018 - 03:31 PM (IST)

ਇਸ ਤਰ੍ਹਾਂ ਬਣਾਓ ਸੁਆਦੀ ਚਟਪਟੇ ਫਰੂਟੀ ਗੋਲਗੱਪੇ

ਜਲੰਧਰ— ਗੋਲਗੱਪਿਆਂ ਦਾ ਨਾਂ ਸੁਣਦੇ ਹੀ ਮੂੰਹ 'ਚ ਪਾਣੀ ਆ ਜਾਂਦਾ ਹੈ। ਚਟਪਟੇ ਗੋਲਗੱਪਿਆਂ ਵਿਚ ਤੁਸੀਂ ਇਮਲੀ, ਜੀਰਾ, ਪੁਦੀਨਾ ਫਲੇਵਰ ਤਾਂ ਟੇਸਟ ਕੀਤਾ ਹੋਵੇਗਾ ਪਰ ਇਸ ਵਾਰ ਤੁਸੀਂ ਫਰੂਟੀ ਫਲੇਵਰ ਜ਼ਰੂਰ ਟ੍ਰਾਈ ਕਰੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਬਣਾਉਣ ਲਈ ਸਮੱਗਰੀ
- ਗੋਲਗੱਪੇ-10
- ਫਰੂਟੀ-500 ਮਿ. ਲੀ.
- ਪੁਦੀਨਾ-1/2 ਕੱਪ 
- ਹਰਾ ਧਨੀਆ-1/2 ਕੱਪ
- ਹਰੀ ਮਿਰਚ-4
- ਆਮਚੂਰ ਪਾਊਡਰ-2 ਟੇਬਲਸਪੂਨ
- ਇਮਲੀ ਪਲਪ-1 ਟੇਬਲਸਪੂਨ
- ਕਾਲੀ ਮਿਰਚ-1 ਟੀ-ਸਪੂਨ
- ਕਾਲਾ ਨਮਕ-1 ਟੀ-ਸਪੂਨ
- ਭੁੰਨਿਆ ਹੋਇਆ ਜੀਰਾ-1 ਟੀ-ਸਪੂਨ
- ਨਿੰਬੂ ਦਾ ਰਸ-1 ਟੇਬਲਸਪੂਨ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਪੁਦੀਨਾ, ਧਨੀਆ, ਭੁੰਨਿਆ ਹੋਇਆ ਜੀਰਾ, ਆਮਚੂਰ, ਨਿੰਬੂ ਦਾ ਰਸ, ਕਾਲਾ ਨਮਕ ਅਤੇ ਹਰੀ ਮਿਰਚ ਪਾ ਕੇ ਪੀਸ ਲਓ।
2. ਹੁਣ ਇਮਲੀ ਦੇ ਪਲਪ ਵਿਚ ਫਰੂਟੀ, ਨਿੰਬੂ ਦਾ ਰਸ, ਕਾਲੀ ਮਿਰਚ ਅਤੇ ਪੀਸੀ ਹੋਈ ਸਮੱਗਰੀ ਪਾ ਕੇ ਮਿਕਸ ਕਰ ਲਓ।
3. ਗੋਲਗੱਪਿਆਂ ਦਾ ਪਾਣੀ ਤਿਆਰ ਹੈ।


Related News