ਬੇਸਿਕ ਬਲੈਕ ਦੇ ਨਾਲ ਸ਼ਿਮਰ ਦੇ ਰਹੇ ਔਰਤਾਂ ਨੂੰ ਗਲੈਮਰਸ ਲੁੱਕ

Monday, Dec 16, 2024 - 06:59 PM (IST)

ਬੇਸਿਕ ਬਲੈਕ ਦੇ ਨਾਲ ਸ਼ਿਮਰ ਦੇ ਰਹੇ ਔਰਤਾਂ ਨੂੰ ਗਲੈਮਰਸ ਲੁੱਕ

ਅੰਮ੍ਰਿਤਸਰ (ਕਵਿਸ਼ਾ)-ਜੇਕਰ ਔਰਤਾਂ ਦੇ ਫੈਸ਼ਨ ਦੀ ਗੱਲ ਕੀਤੀ ਜਾਵੇ ਤਾਂ ਹਰ ਔਰਤ ਲਈ ਫੈਸ਼ਨ ਦੀ ਪਰਿਭਾਸ਼ਾ ਵੱਖਰੀ ਹੁੰਦੀ ਹੈ। ਕਿਸੇ ਔਰਤ ਨੂੰ ਬਹੁਤ ਭੜਕੀਲੇ ਅਤੇ ਚਮਕਦਾਰ ਆਊਟਫਿੱਟ ਪਸੰਦ ਆਉਂਦੇ ਹਨ, ਤਾਂ ਕਿਸੇ ਔਰਤ ਨੂੰ ਖੂਬ ਸਟਲ ਦਿਸਣ ਵਾਲੇ ਆਊਟਫਿੱਟ ਪਸੰਦ ਆਉਂਦੇ ਹਨ ਪਰ ਜੇਕਰ ਪਾਰਟੀ ਫੰਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਸ ’ਚ ਕੁਝ ਔਰਤਾਂ ਨੂੰ ਕਿਤੇ ਨਾ ਕਿਤੇ ਸ਼ਿਮਰ ਲੁੱਕ ਵਾਲੇ ਆਊਟਫਿੱਟ ਪਸੰਦ ਆਉਂਦੇ ਹਨ।
ਅੱਜਕਲ ਔਰਤਾਂ ’ਚ ਸ਼ਿਮਰੀ ਸਟੱਫ ਨੂੰ ਲੈ ਕੇ ਕਾਫੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਇਸੇ ਤਰ੍ਹਾਂ ਦੇ ਸਟੱਫ ਦੇ ਨਾਲ ਕਿਸੇ ਖਾਸ ਕਿਸਮ ਦੀ ਐਂਡਬ੍ਰਾਇਡਰੀ ਦੀ ਜ਼ਰੂਰਤ ਨਹੀਂ ਪੈਂਦੀ ਹੈ ਕਿਉਂਕਿ ਇਸ ਤਰ੍ਹਾਂ ਦਾ ਸਟੱਫ ਆਪਣੇ ਆਪ ਵਿਚ ਬਹੁਤ ਆਕਰਸ਼ਕ ਹੁੰਦਾ ਹੈ, ਜੋ ਇਕ ਤਰ੍ਹਾਂ ਨਾਲ ਔਰਤਾਂ ਦੇ ਆਊਟਫਿੱਟ ਨੂੰ ਕਾਫੀ ਚਮਕ ਪ੍ਰਦਾਨ ਕਰਦਾ ਹੈ। ਇਸ ਨਾਲ ਉਨ੍ਹਾਂ ਦੇ ਆਊਟਫਿੱਟ ਵਿਚ ਇਕ ਵੱਖਰਾ ਆਕਰਸ਼ਣ ਪੈਦਾ ਹੋ ਜਾਂਦਾ ਹੈ, ਜਿਸ ਕਾਰਨ ਨਾ ਤਾਂ ਜ਼ਿਆਦਾ ਡਿਜ਼ਾਈਨਿੰਗ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਐਂਡਬ੍ਰਾਇਡਰੀ ਦੀ ਜ਼ਰੂਰਤ ਪੈਂਦੀ ਹੈ।
ਇਹ ਆਪਣੇ ਆਪ ’ਚ ਦੇਖਣ ’ਚ ਇਕ ਸੰਪੂਰਨ ਦਿੱਖ ਪ੍ਰਦਾਨ ਕਰਨ ਵਾਲੇ ਆਊਟਫਿੱਟ ਬਣ ਜਾਂਦੇ ਹਨ, ਇਸ ਲਈ ਅੱਜਕਲ ਔਰਤਾਂ ਨੂੰ ਸ਼ਿਮਰੀ ਸਟੱਫ ਨਾਲ ਬਣੇ ਆਊਟਫੁੱਟ ਖੂਬ ਪਸੰਦ ਆ ਰਹੇ ਹਨ। ਇਸ ਵਿਚ ਵੀ ਬਲੈਕ ਦੇ ਨਾਲ ਸ਼ਿਮਰੀ ਸਟੱਫ ਆਊਟਫਿੱਟ ਪਹਿਨ ਕੇ ਔਰਤਾਂ ਵੱਖ-ਵੱਖ ਸਮਾਗਮਾਂ ਵਿਚ ਸ਼ਿਰਕਤ ਕਰ ਰਹੀਆਂ ਹਨ।
 


author

Aarti dhillon

Content Editor

Related News