ਕੋਲਹਾਪੁਰੀ ਚੱਪਲਾਂ ਨਾਲ ਦਿਓ ਖੁਦ ਨੂੰ ਸਟਾਈਲਿਸ਼ ਲੁਕ
Tuesday, May 09, 2017 - 02:16 PM (IST)

ਮੁੰਬਈ— ''ਸਟਾਈਲਿਸ਼'' ਕੱਪੜਿਆਂ ਨਾਲ ''ਫੁੱਟਵੀਅਰ'' ਵੀ ਬਹੁਤ ਮਹਤੱਤਾ ਰੱਖਦੇ ਹਨ। ਕੰਮ-ਕਾਜੀ ਔਰਤਾਂ ਨੂੰ ਆਰਾਮਦਾਇਕ ਅਤੇ ਫਲੈਟ ਜੁੱਤੀਆਂ ਹੀ ਪਸੰਦ ਆਉਂਦੀਆਂ ਹਨ। ਅਜਿਹੀ ਸਥਿਤੀ ''ਚ ਇਨ੍ਹਾਂ ਗਰਮੀਆਂ ''ਚ ਕੋਲਹਾਪੁਰੀ ਚੱਪਲਾਂ ਵੀ ''ਟ੍ਰਾਈ'' ਕਰੋ। ਇਹ ਸਲਵਾਰ-ਸੂਟ ਅਤੇ ਜੀਨ ਕਿਸੇ ਵੀ ਕੱਪੜੇ ਨਾਲ ਤੁਹਾਨੂੰ ਵਧੀਆ ਲੁਕ ਦਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਚੱਪਲਾਂ ਦੇ ਕੁਝ ਖੂਬਸੂਰਤ ਡਿਜ਼ਾਈਨਸ ਬਾਰੇ ਦੱਸ ਰਹੇ ਹਾਂ।
1. ''ਐਮਬਰੇਏਡਰੀ'' ਕੋਲਹਾਪੁਰੀ
ਇਸ ਚੱਪਲ ''ਤੇ ਕਢਾਈ ਕੀਤੀ ਹੋਈ ਹੈ, ਜੋ ਦੇਖਣ ''ਚ ਬਹੁਤ ਖੂਬਸੂਰਤ ਲੱਗਦੀ ਹੈ। ਇਸ ''ਐਮਬਰੋਏਡਿਡ'' ਕੋਲਹਾਪੁਰੀ ਚੱਪਲ ਨੂੰ ਪਟਿਆਲਾ ਸੂਟ ਜਾਂ ਕੁੜਤੀ ਨਾਲ ਪਾਇਆ ਜਾ ਸਕਦਾ ਹੈ। ਇਹ ਤੁਹਾਨੂੰ ਵਧੀਆ ਲੁਕ ਦਿੰਦੀ ਹੈ।
2. ''ਮਿਰਰ ਵਰਕ'' ਕੋਲਹਾਪੁਰੀ
ਇਸ ਦਾ ਕਾਫੀ ਟਰੈਂਡ ਚੱਲ ਰਿਹਾ ਹੈ। ਸੂਟਾਂ ਤੋਂ ਲੈ ਕੇ ਚੱਪਲਾਂ ਤੱਕ ਵੀ ''ਮਿਰਰ ਵਰਕ'' ਬਹੁਤ ਵਧੀਆ ਲੱਗਦਾ ਹੈ। ਇਹ ਕੋਲਹਾਪੁਰੀ ਚੱਪਲ ਜੀਨ ਨਾਲ ਵੀ ਪਾਈ ਜਾ ਸਕਦੀ ਹੈ।
3. ਪੋਮ-ਪਾਮ ਸਟਾਈਲ
ਕੋਲਹਾਪੁਰੀ ਚੱਪਲ ''ਤੇ ਪੋਮ-ਪਾਮ ''ਸਟਾਈਲ'' ਬਹੁਤ ਵਧੀਆ ਲੱਗਦਾ ਹੈ। ਇਸ ਚੱਪਲ ਨੂੰ ਕਿਸੇ ਵੀ ਡਰੈੱਸ ਨਾਲ ਪਾਇਆ ਜਾ ਸਕਦਾ ਹੈ।
4. ਘੁੰਗਰੂ ਵਾਲੀ ਕੋਲਹਾਪੁਰੀ
ਕੁਝ ਔਰਤਾਂ ਨੂੰ ਘੁੰਗਰੂ ਦੀ ਛਣ-ਛਣ ਕਾਫੀ ਪਸੰਦ ਹੁੰਦੀ ਹੈ। ਇਸ ਲਈ ਉਹ ਇਸ ਸਟਾਈਲ ਵਾਲੀ ਚੱਪਲ ਲੈ ਸਕਦੀਆਂ ਹਨ। ਬਾਜ਼ਾਰ ''ਚ ਕਈ ਤਰ੍ਹਾਂ ਦੀਆਂ ਕੋਲਹਾਪੁਰੀ ਚੱਪਲਾਂ ਮੌਜੂਦ ਹਨ ਜਿਨ੍ਹਾਂ ''ਤੇ ਘੱਟ ਅਤੇ ਜ਼ਿਆਦਾ ਘੁੰਗਰੂ ਲੱਗੇ ਹਨ।
5. ''ਕੈਜੁਅਲ'' ਕੋਲਹਾਪੁਰੀ
''ਸਿੰਪਲ'' ਕੋਲਹਾਪੁਰੀ ਚੱਪਲ ''ਚ ਜ਼ਿਆਦਾਤਰ ਇਕ ਹੀ ਰੰਗ ਆਉਂਦਾ ਹੈ ਜਿਸ ਨੂੰ ਕਿਸੇ ਵੀ ਡਰੈੱਸ ਨਾਲ ਪਾਇਆ ਜਾ ਸਕਦਾ ਹੈ। ''ਡਾਰਕ ਬ੍ਰਾਊਨ'' ਰੰਗ ਦੀ ਇਹ ਚੱਪਲ ਤੁਸੀਂ ਰੋਜ਼ਾਨਾ ਪਾ ਸਕਦੇ ਹੋ।