ਸਿੰਗਲ ਰਹਿ ਜਾਂਦੀਆਂ ਹਨ ਇਸ ਸੁਭਾਅ ਦੀ ਕੁੜੀਆਂ !

12/30/2017 3:14:34 PM

ਮੁੰਬਈ— ਕਹਿੰਦੇ ਹਨ ਜੋੜੀਆਂ ਉਪਰੋਂ ਬਣ ਕੇ ਆਉਂਦੀਆਂ ਹਨ, ਪਰ ਕੀ ਕਦੀ ਤੁਸੀਂ ਗੌਰ ਕੀਤਾ ਹੈ ਕਿ ਤੁਹਾਡੇ ਆਲੇ ਦੁਆਲੇ ਕੁਝ ਅਜਿਹੀਆਂ ਕੁੜੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਲਈ ਨਾ ਤਾਂ ਉੱਪਰ ਵਾਲੇ ਨੇ ਕੋਈ ਜੋੜੀਦਾਰ ਭੇਜਿਆ ਹੁੰਦਾ ਹੈ ਨਾ ਹੀ ਧਰਤੀ 'ਤੇ ਕੋਈ ਉਨ੍ਹਾਂ ਨੂੰ ਪਾਉਣ ਦੀ ਚਾਹਤ ਰੱਖਦਾ ਹੈ। ਇਨ੍ਹਾਂ ਕੁੜੀਆਂ ਨੂੰ ਦੇਖ ਕੇ ਕਈ ਬਾਰ ਤੁਸੀਂ ਸੋਚਣ 'ਤੇ ਮਜ਼ਬੂਰ ਹੋ ਜਾਂਦੇ ਹੋ ਕਿ ਸਭ ਕੁਝ ਹੋਣ ਦੇ ਬਾਅਦ ਵੀ ਇਹ ਕੁੜੀ ਹੁਣ ਤੱਕ ਇਕੱਲੀ ਕਿਉਂ ਹੈ?

Related image
ਦਰ ਅਸਲ ਮੁੰਡਿਆਂ ਨੂੰ ਅਜਿਹੀਆਂ ਕੁੜੀਆਂ ਪਸੰਦ ਹੁੰਦੀਆਂ ਹਨ, ਜੋ ਉਨ੍ਹਾਂ ਦੀ ਹਰ ਗੱਲ ਮੰਨਣ,  ਪਰ ਆਦਰਸ਼ਾ ਵਾਲੀਆ, ਮੂੰਹ 'ਤੇ ਬੋਲਣ ਵਾਲੀ ਅਤੇ ਖੁਦ ਪੈਰਾਂ 'ਤੇ ਖੜੀਆਂ ਹੋਣ ਵਾਲੀਆਂ ਕੁੜੀਆਂ ਕਿਸੇ ਦੀ ਗੱਲ ਘੱਟ ਹੀ ਸੁਣਦੀਆਂ ਹਨ ਅਤੇ ਜੋ ਉਨ੍ਹਾਂ ਨੂੰ ਠੀਕ ਲੱਗੇ ਉਹੀ ਕਰਦੀਆਂ ਹਨ। ਇਸ ਲਈ ਅਜਿਹੇ ਸੁਭਾਅ ਵਾਲੀਆਂ ਕੁੜੀਆਂ ਨੂੰ ਮੁੰਡੇ ਆਪਣਾ ਜੀਵਨ ਸਾਥੀ ਬਣਾਉਣਾ ਪਸੰਦ ਨਹੀਂ ਕਰਦੇ।

Image result for single girl
ਮੁੰਡਿਆਂ ਦਾ ਮੰਨਣਾ ਹੁੰਦਾ ਹੈ ਕਿ ਅਜਿਹੀਆਂ ਕੁੜੀਆਂ ਆਸਾਨੀ ਨਾਲ ਅਡਜਸਟ ਨਹੀਂ ਕਰ ਪਾਉਂਦੀਆਂ। ਉਹ ਮੁੰਡਿਆਂ ਦੇ ਸਵਾਲਾਂ 'ਤੇ ਸਵਾਲ ਖੜਾ ਕਰਦੀਆਂ ਹਨ। ਮੁੰਡਿਆਂ ਨੂੰ ਇਹ ਸਭ ਪਸੰਦ ਨਹੀਂ ਆਉਂਦਾ, ਇਸ ਲਈ ਉਹ ਇਸ ਤਰ੍ਹਾਂ ਦੀਆਂ ਕੁੜੀਆਂ ਦੀ ਤਾਰੀਫ ਤਾਂ ਕਰ ਦਿੰਦੇ ਹਨ, ਪਰ ਉਨ੍ਹਾਂ ਦੇ ਨਾਲ ਸਮੇਂ ਨਹੀਂ ਬਿਤਾਉਂਦੇ।

Image result for single girl
ਇਸ ਲਈ ਇਹ ਕੁੜੀਆਂ ਕਿੰਨੀਆਂ ਵੀ ਚੰਗੀਆਂ ਹੋਣ, ਇਕੱਲੀਆਂ ਰਹਿ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਜੀਵਨ ਬਿਨ੍ਹਾਂ ਕਿਸੇ ਸਾਥੀ ਦੇ ਹੀ ਬੀਤਦਾ ਹੈ। ਅਸਲ 'ਚ ਮੁੰਡਿਆਂ ਨੂੰ ਇਸ ਤਰ੍ਹਾਂ ਦੀਆਂ ਕੁੜੀਆਂ ਦੀ ਇੱਜਤ ਕਰਨੀ ਚਾਹੀਦੀ ਹੈ, ਕਿਂਉਕਿ ਇਹ ਸਹੀ ਪਾਟਨਰ ਹੁੰਦੀਆਂ ਹਨ, ਜੋ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਚੱਲਦੀਆਂ ਹਨ ਅਤੇ ਜਿੱਥੇ ਤੁਸੀਂ ਗਲਤ ਹੁੰਦੇ ਹੋ ਤੁਹਾਨੂੰ ਦੱਸਦੀਆਂ ਹਨ। ਪਰ ਸੱਚ ਤੁਹਾਡੇ ਸਾਹਮਣੇ ਹੈ।

Related image


Related News