ਇਸ ਘਰੇਲੂ ਨੁਸਖੇ ਨਾਲ ਮੁਹਾਸਿਆਂ ਦੀ ਸਮੱਸਿਆ ਤੋਂ ਪਾਓ ਛੁਟਕਾਰਾ

01/12/2018 1:52:24 PM

ਨਵੀਂ ਦਿੱਲੀ— ਅਸੀਂ ਕਿਸੇ ਪਾਰਟੀ 'ਚ ਜਾਣ ਦੀਆਂ ਤਿਆਰੀਆਂ ਕਰ ਰਹੇ ਹੋਈਏ ਤਾਂ ਚਿਹਰੇ 'ਤੇ ਪਿੰਪਲਸ ਨਿਕਲ ਆਵੇ ਤਾਂ ਸਾਰੀ ਪਲੈਨਿੰਗ 'ਤੇ ਪਾਣੀ ਫਿਰ ਜਾਂਦਾ ਹੈ। ਪਿੰਪਲਸ ਅਤੇ ਮੁਹਾਸੇ, ਕਦੇ ਵੀ ਕਿਸੇ ਦੇ ਚਿਹਰੇ 'ਤੇ ਨਜ਼ਰ ਆਉਣ ਲੱਗਦੇ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਮਹਿੰਗੀ ਤੋਂ ਮਹਿੰਗੀ ਕ੍ਰੀਮ ਅਤੇ ਟ੍ਰੀਟਮੈਂਟ ਦਾ ਸਹਾਰਾ ਲੈਂਦੇ ਹੋ ਪਰ ਇੰਨ੍ਹੇ ਪੈਸੇ ਖਰਚ ਕਰਕੇ ਵੀ ਕੋਈ ਸਫਲ ਨਤੀਜਾ ਨਾ ਮਿਲੇ ਤਾਂ ਕਾਫੀ ਦੁੱਖ ਹੁੰਦਾ ਹੈ। ਜੇ ਤੁਸੀਂ ਵੀ ਰਾਤੋ-ਰਾਤ ਆਪਣੇ ਪਿੰਪਲਸ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੋ ਤਾਂ ਅੱਜ ਅਸੀਂ ਤੁਹਾਨੂੰ ਤੁਹਾਡੇ ਪਹਿਲਾਂ ਤਾਂ ਪਿੰਪਲਸ ਹੋਣ ਦੇ ਕੁਝ ਕਾਰਨ ਦੱਸਣ ਜਾ ਰਹੇ ਹਾਂ ਅਤੇ ਫਿਰ ਉਸ ਤੋਂ ਛੁਟਕਾਰਾ ਪਾਉਣ ਦਾ ਆਸਾਨ ਘਰੇਲੂ ਨੁਸਖਾ ਵੀ ਦੱਸਾਂਗੇ। ਤੁਸੀਂ ਇਸ ਨੁਸਖੇ ਦੇ ਜਰੀਏ ਮੁਹਾਸੇ ਰੀਮੂਵ ਕ੍ਰੀਮ ਬਣਾ ਕੇ ਰਾਤੋ-ਰਾਤ ਚਿਹਰੇ 'ਤੇ ਮੌਜੂਦ ਮੁਹਾਸਿਆਂ ਨੂੰ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ...
ਮੁਹਾਸੇ ਹੋਣ ਦੇ ਕਾਰਨ
-
ਚਿਹਰੇ 'ਤੇ ਮ੍ਰਿਤ ਕੋਸ਼ੀਕਾਵਾਂ ਦੇ ਕਾਰਨ
- ਜ਼ਿਆਦਾ ਤੇਲ ਵਾਲੀ ਸਕਿਨ ਦਾ ਹੋਣਾ 
- ਧੂਲ ਮਿੱਟੀ ਪੈਣਾ
- ਸਕਿਨ ਦੇ ਪੋਰਸ ਬੰਦ ਹੋਣਾ
ਔਵਰਨਾਈਟ ਕ੍ਰੀਮ 
ਔਵਰਨਾਈਟ ਕ੍ਰੀਮ ਰਾਤੋ-ਰਾਤ ਮੁਹਾਸਿਆਂ ਨੂੰ ਦੂਰ ਕਰਨ 'ਚ ਕਾਰਗਾਰ ਹੈ। ਇਸ ਨਾਲ ਚਮੜੀ 'ਤੇ ਮੌਜੂਦ ਹੋਰ ਦਾਗ-ਧੱਬੇ ਵੀ ਦਿੱਖਣੇ ਬੰਦ ਹੋ ਜਾਣਗੇ। ਆਓ ਜਾਣਦੇ ਹਾਂ ਕ੍ਰੀਮ ਬਣਾਉਣ ਦੇ ਤਰੀਕੇ ਬਾਰੇ...
ਜ਼ਰੂਰੀ ਸਮੱਗਰੀ
-
ਐਲੋਵੇਰਾ
- ਲੈਵੇਂਡਰ ਤੇਲ
ਬਣਾਉਣ ਦਾ ਤਰੀਕਾ
ਇਕ ਬਾਊਲ 'ਚ ਸਾਰੀਆਂ ਸਮੱਗਰੀਆਂ ਨੂੰ ਮਿਲਾ ਲਓ ਅਤੇ ਫਿਰ ਇਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਕ੍ਰੀਮ ਬਣਾ ਲਓ। ਫਿਰ ਇਸ ਮਿਕਚਰ ਨੂੰ ਏਅਰ ਟਾਈਟ ਕੰਟੇਨਰ 'ਚ ਰੱਖ ਲਓ।
ਕ੍ਰੀਮ ਲਗਾਉਣ ਦਾ ਤਰੀਕਾ
ਕ੍ਰੀਮ ਨੂੰ ਹਮੇਸ਼ਾ ਰਾਤ ਦੇ ਸਮੇਂ ਲਗਾਓ। ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣਾ ਚਿਹਰਾ ਚੰਗੀ ਤਰ੍ਹਾਂ ਨਾਲ ਸਾਫ ਕਰੋ। ਹਲਕੇ ਹੱਥਾਂ ਨਾਲ ਓਵਨਾਈਟ ਕ੍ਰੀਮ ਨੂੰ ਚਿਹਰੇ 'ਤੇ ਲਗਾਓ ਅਤੇ ਰਾਤਭਰ ਇੰਝ ਹੀ ਲੱਗੀ ਰਹਿਣ ਦਿਓ। ਸਵੇਰੇ ਹਲਕੇ ਕੋਸੇ ਪਾਣੀ ਨਾਲ ਆਪਣੇ ਚਿਹਰੇ ਨੂੰ ਧੋ ਲਓ। ਮੁਹਾਸੇ ਠੀਕ ਹੋਣ ਲੱਗਣਗੇ ਅਤੇ ਤੁਹਾਡੀ ਸਕਿਨ ਸਾਫਟ ਅਤੇ ਸੋਹਨੀ ਦਿਖੇਗੀ।


Related News