ਡਾਰਕ ਸਰਕਲ ਨੂੰ ਹਟਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ
Tuesday, Apr 18, 2017 - 01:31 PM (IST)

ਨਵੀਂ ਦਿੱਲੀ— ਅੱਖਾਂ ਸਰੀਰ ਦਾ ਸਭ ਤੋਂ ਜ਼ਰੂਰੀ ਅਤੇ ਖੂਬਸੂਰਤ ਅੰਗ ਹੈ। ਅੱਖਾਂ ਨਾਲ ਹੀ ਅਸੀਂ ਇਸ ਸੋਹਣੀ ਦੁਨੀਆ ਦੇਖ ਸਕਦੇ ਹਾਂ ਇਸ ਲਈ ਇਸ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ ਪਰ ਕਈ ਵਾਰ ਅੱਖਾਂ ਦੇ ਥੱਲੇ ਕਾਲੇ ਧੱਬੇ ਹੋ ਜਾਂਦੇ ਹਨ ਜਿਸ ਦੇ ਨਾਲ ਚਿਹਰੇ ਦੀ ਸੁੰਦਰਤਾ ਖਰਾਬ ਹੋ ਜਾਂਦੀ ਹੈ। ਲਗਾਤਾਰ ਕੰਪਿਊਟਰ ਸਕਰੀਨ ''ਤੇ ਕੰਮ ਕਰਨ, ਨੀਂਦ ਪੂਰੀ ਨਾ ਹੋਣ ਅਤੇ ਚੰਗੀ ਡਾਇਟ ਨਾ ਲੈਣ ਦੀ ਵਜਾ ਨਾਲ ਕਾਲੇ ਧੱਬੇ ਹੋ ਜਾਂਦੇ ਹਨ। ਉਂਝ ਤਾਂ ਬਾਜਾਰ ''ਚ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟ ਮਿਲ ਜਾਂਦੇ ਹਨ। ਜਿਨ੍ਹਾਂ ਨਾਲ ਕਾਲੇ ਧੱਬਿਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਪਰ ਇਸ ਦੇ ਨਾਲ ਅੱਖਾਂ ਨੂੰ ਨੁਕਸਾਨ ਪਹੁੰਚਦਾ ਹੈ। ਇਸ ਲਈ ਕੁਝ ਘਰੇਲੂ ਨੁਸਖੇ ਵਰਤ ਕੇ ਕਾਲੇ ਘੇਰਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕੁਝ ਘਰੇਲੂ ਨੁਸਖਿਆਂ ਬਾਰੇ
1. ਖੀਰਾ
ਗਰਮੀਆਂ ''ਚ ਖੀਰਾ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਇਸ ਦੇ ਨਾਲ ਹੀ ਇਹ ਕਾਲੇ ਧੱਬੇ ਦੂਰ ਕਰਨ ''ਚ ਵੀ ਮਦਦ ਕਰਦਾ ਹੈ। ਖੀਰੇ ਦੇ ਰਸ ''ਚ ਨਿੰਬੂ ਮਿਲਾਕੇ 20 ਮਿੰਟ ਲਗਾ ਕੇ ਰੱਖਣ ਨਾਲ ਕਾਲੇ ਘੇਰੇ ਸਾਫ ਹੁੰਦੇ ਹਨ। ਦਿਨ ''ਚ ਦੋ ਤਿੰਨ ਵਾਰ ਇੰਝ ਕਰਨ ਨਾਲ ਬਹੁਤ ਜਲਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।
2. ਆਲੂ
ਆਲੂ ਵੀ ਕਾਲੇ ਧੱਬੇ ਦੀ ਸਮੱਸਿਆ ਦੂਰ ਕਰਨ ''ਚ ਮਦਦ ਕਰਦਾ ਹੈ। ਇਸ ਲਈ ਆਲੂ ਦੇ ਸਲਾਈਸ ਕੱਟ ਕੇ ਅੱਖਾ ਦੇ ਥੱਲੇ ਰੱਖਣ ਨਾਲ ਕਾਫੀ ਲਾਭ ਹੁੰਦਾ ਹੈ। ਇਸ ਤੋਂ ਇਲਾਵਾ ਆਲੂ ਦਾ ਰਸ ਕੱਢ ਕੇ ਰੂੰ ਦੀ ਮਦਦ ਨਾਲ ਅੱਖਾਂ ਦੇ ਥੱਲੇ ਲਗਾ ਕੇ ਅਤੇ ਬਾਅਦ ''ਚ ਠੰਡੇ ਪਾਣੀ ਨਾਲ ਧੋ ਲਓ।
3. ਬਾਦਾਮ
ਬਾਦਾਮ ਖਾਣਾ ਸਿਹਤ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਇਹ ਕਾਲੇ ਧੱਬੇ ਵੀ ਦੂਰ ਕਰਦੇ ਹਨ। ਇਸ ਲਈ ਬਾਦਾਮ ਦੀ ਪੇਸਟ ''ਚ ਥੋੜ੍ਹਾ ਜਿਹਾ ਦੁੱਧ ਮਿਲਾਕੇ ਅੱਖਾਂ ਦੇ ਥੱਲੇ ਲਗਾਓ ਅਤੇ ਕੁਝ ਦੇਰ ਬਾਅਦ ਪਾਣੀ ਨਾਲ ਧੋ ਲਓ। ਰੋਜ਼ਾਨਾ ਇੰਝ ਕਰਨ ਨਾਲ ਬਹੁਤ ਜਲਦੀ ਕਾਲੇ ਘੇਰੇ ਦੂਰ ਹੁੰਦੇ ਹਨ।
4. ਟਮਾਟਰ
ਟਮਾਟਰ ਦੇ ਰਸ ਨਾਲ ਵੀ ਕਾਲੇ ਧੱਬੇ ਠੀਕ ਹੁੰਦੇ ਹਨ। ਇਸ ਲਈ ਟਮਾਟਰ ਨੂੰ ਕਦੂਕਸ ਕਰੋ ਅਤੇ ਇਸ ਦੇ ਰਸ ਨੂੰ ਅੱਖਾਂ ਦੇ ਥੱਲੇ ਲਗਾਓ। ਇਸ ਤੋਂ ਇਲਾਵਾ ਤੁਸੀਂ ਇਸ ਰਸ ਨੂੰ ਪੂਰੇ ਚਿਹਰੇ ''ਤੇ ਲਗਾਓ। ਜਿਸ ਦੇ ਨਾਲ ਚਮੜੀ ''ਤੇ ਨਿਖਾਰ ਆ ਜਾਂਦਾ ਹੈ।
5. ਗੁਲਾਬ ਜਲ
1 ਚਮਚ ਗੁਲਾਬ ਜਲ ''ਚ 2 ਚਮਚ ਦਹੀ ਅਤੇ ਨਿੰਬੂ ਦਾ ਰਸ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਕੁਝ ਦੇਰ ਲਗਾ ਕੇ ਰੱਖੋ ਅਤੇ ਪਾਣੀ ਨਾਲ ਧੋ ਲਓ। ਇਸ ਨਾਲ ਕਾਲੇ ਧੱਬੇ ਦੂਰ ਹੁੰਦੇ ਹਨ।