ਘਰੇਲੂ ਉਪਚਾਰ ਨਾਲ ਪਾਓ ਪੈਰਾਂ ਦੀ ਜਲਨ ਤੋਂ ਛੁਟਕਾਰਾ
Tuesday, May 09, 2017 - 03:47 PM (IST)

ਨਵੀਂ ਦਿੱਲੀ— ਗਰਮੀ ਦੇ ਦਿਨਾਂ ''ਚ ਅਕਸਰ ਪੈਰਾਂ ''ਚ ਜਲਨ ਮਹਿਸੂਸ ਹੁੰਦੀ ਹੈ। ਪੈਰਾਂ ''ਚ ਇਹ ਜਲਨ ਦਿਮਾਗੀ ਪ੍ਰਣਾਲੀ ਤੰਤਰ ''ਚ ਨੁਕਸਾਨ ਜਾਂ ਕਮਜ਼ੋਰੀ ਕਾਰਨ ਹੁੰਦੀ ਹੈ। ਪੈਰਾਂ ਦੀ ਇਸ ਜਲਨ ਨੂੰ ਕੁਝ ਘਰੇਲੂ ਤਰੀਕੇ ਵਰਤ ਕੇ ਵੀ ਦੂਰ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਤਰੀਕਿਆਂ ਬਾਰੇ ਦੱਸ ਰਹੇ ਹਾਂ।
1. ਮਹਿੰਦੀ ਅਤੇ ਸਿਰਕਾ ਜਾਂ ਨਿੰਬੂ ਦੇ ਰਸ ਨੂੰ ਮਿਲਾ ਕੇ ਇਕ ਪੇਸਟ ਤਿਆਰ ਕਰ ਲਓ। ਇਹ ਪੇਸਟ ਲਗਾਉਣ ਨਾਲ ਜਲਨ ਦੂਰ ਹੁੰਦੀ ਹੈ।
2. ਚੰਦਨ ਦੇ ਪਾਊਡਰ ''ਚ ਗੁਲਾਬ ਜਲ ਮਿਲਾ ਕੇ ਲੇਪ ਲਗਾਉਣ ਨਾਲ ਜਲਨ ਤੋਂ ਰਾਹਤ ਮਿਲਦੀ ਹੈ। ਪੈਰਾਂ ''ਤੇ ਘਿਓ ਮਲਣ ਨਾਲ ਵੀ ਜਲਨ ਦੂਰ ਹੁੰਦੀ ਹੈ।
3. ਲੌਕੀ ਦੇ ਟੁੱਕੜਿਆਂ ਨੂੰ ਪੈਰਾਂ ''ਤੇ ਰਗੜਨ ਨਾਲ ਜਲਨ ਤੋਂ ਆਰਾਮ ਮਿਲਦਾ ਹੈ।
4. ਰਾਤੇ ਨੂੰ ਸੋਂਦੇ ਸਮੇਂ ਮਲਾਈ ਦੀਆਂ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਪਾ ਕੇ ਤਲਿਆਂ ਦੀ ਮਾਲਸ਼ ਕਰੋ। ਸਵੇਰੇ ਪਾਣੀ ਨਾਲ ਧੋ ਲਓ। ਇਸ ਤਰ੍ਹਾਂ ਕਰਨ ਨਲ ਤਲਵੇ ਫੱਟਦੇ ਨਹੀਂ।
5. ਅੱਡੀਆਂ ਅਤੇ ਤਲਿਆਂ ''ਤੇ ਓਲਿਵ ਤੇਲ ਨਾਲ ਮਾਲਸ਼ ਕਰੋ। ਨਿਯਮਿਤ ਰੂਪ ''ਚ ਅਜਿਹਾ ਕਰਨ ਨਾਲ ਤਲਿਆਂ ਦੀ ਕੋਮਲਤਾ ਬਣੀ ਰਹਿੰਦੀ ਹੈ।
6. ਤਿਲ ਦੇ ਤੇਲ ਨਾਲ ਪੈਰਾਂ ਦੀ ਮਾਲਸ਼ ਕਰੋ। ਫਿਰ ਕੋਸੇ ਪਾਣੀ ਨਾਲ ਥੋੜ੍ਹੀ ਦੇਰ ਸੇਕ ਦਿਓ। ਇਸ ਤਰ੍ਹਾਂ ਤਲਿਆਂ ਦੀ ਸਕਿਨ ਕੋਮਲ ਹੋਵੇਗੀ ਅਤੇ ਪੈਰਾਂ ਦੀ ਨਮੀ ਬਣੀ ਰਹੇਗੀ।