ਬਿਨ੍ਹਾਂ ਪਿਆਜ਼ ਅਤੇ ਲਸਣ ਦੇ ਬਣਾ ਕੇ ਖਾਓ ਕਸ਼ਮੀਰੀ ਦਮ ਆਲੂ, ਜਾਣੋ ਵਿਧੀ
Friday, Sep 25, 2020 - 09:51 AM (IST)
ਜਲੰਧਰ—ਆਲੂ ਇਕ ਅਜਿਹੀ ਸਬਜ਼ੀ ਹੈ ਜੋ ਹਰ ਇਕ ਨੂੰ ਖਾਣ 'ਚ ਪਸੰਦ ਹੁੰਦੀ ਹੈ। ਇਸ ਨੂੰ ਕਿਸੇ ਵੀ ਸਬਜੀ 'ਚ ਪਾ ਕੇ ਖਾਧਾ ਜਾ ਸਕਦਾ ਹੈ। ਪਰ ਇਸ ਡਿਸ਼ ਨੂੰ ਬਣਾਉਣ ਲਈ ਬਹੁਤ ਜ਼ਿਆਦਾ ਪਿਆਜ਼ ਅਤੇ ਲਸਣ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਕਿਤੇ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਪਿਆਜ਼ ਅਤੇ ਲਸਣ ਜ਼ਿਆਦਾ ਪਸੰਦ ਨਾ ਹੋਵੇ ਤਾਂ ਚੱਲੋ ਅੱਜ ਅਸੀਂ ਤੁਹਾਨੂੰ ਇਸ ਦੇ ਬਿਨ੍ਹਾਂ ਸ਼ਪੈਸ਼ਲ ਕਸ਼ਮੀਰੀ ਦਮ ਆਲੂ ਬਣਾਉਣ ਦੀ ਰੈਸਿਪੀ ਦੱਸਦੇ ਹਾਂ।
ਕਸ਼ਮੀਰੀ ਦਮ ਆਲੂ ਬਣਾਉਣ ਦੀ ਸਮੱਗਰੀ
ਛੋਟੇ ਆਲੂ-1/2 ਕਿਲੋ
ਦਹੀ-1 ਕੱਪ
ਹਿੰਗ-ਚੁਟਕੀਭਰ
ਕਸ਼ਮੀਰੀ ਲਾਲ ਮਿਰਚ ਪਾਊਡਰ-3 ਚਮਚ
ਸਰ੍ਹੋਂ ਦਾ ਤੇਲ-3/4 ਕੱਪ
ਦਾਲਚੀਨੀ- 1 ਟੁੱਕੜਾ
ਜੀਰਾ-1 ਚਮਚ
ਸੋਂਫ-1 ਚਮਚ
ਲੌਂਗ-2 ਚਮਚ
ਵੱਡੀ ਇਲਾਇਚੀ- 1 ਚਮਚ
ਨਮਕ-ਸੁਆਦ ਅਨੁਸਾਰ
ਕਸ਼ਮੀਰੀ ਦਮ ਆਲੂ ਬਣਾਉਣ ਦੀ ਵਿਧੀ
—ਸਭ ਤੋਂ ਪਹਿਲਾਂ ਆਲੂ ਨੂੰ ਚੰਗੀ ਤਰ੍ਹਾਂ ਧੋ ਲਓ।
—ਹੁਣ ਇਕ ਪੈਨ 'ਚ ਪਾਣੀ, ਆਲੂ ਅਤੇ ਥੋੜ੍ਹਾ ਜਿਹਾ ਨਮਕ ਪਾ ਕੇ ਇਸ ਨੂੰ ਨਰਮ ਹੋਣ ਤੱਕ ਉਬਾਲੋ।
—ਫਿਰ ਉਬਲੇ ਆਲੂ ਦੇ ਛਿਲਕੇ ਉਤਾਰ ਕੇ ਉਸ 'ਚ ਟੂਥਪਿਕ ਨਾਲ ਛੇਕ ਕਰੋ।
—ਹੁਣ ਇਕ ਪੈਨ 'ਚ ਤੇਲ ਗਰਮ ਕਰਕੇ ਉਸ 'ਚ ਸਾਰੇ ਆਲੂ ਡੀਪ ਫਰਾਈ ਕਰੋ।
—ਇਕ ਕੌਲੀ 'ਚ ਦਹੀ ਨੂੰ ਚੰਗੀ ਤਰ੍ਹਾਂ ਨਾਲ ਫੈਂਟ ਲਓ।
—ਇਕ ਵੱਖਰੀ ਕੌਲੀ 'ਚ 2 ਚਮਚ ਪਾਣੀ ਅਤੇ ਲਾਲ ਮਿਰਚ ਪਾਊਡਰ ਪਾ ਕੇ ਮਿਕਸ ਕਰੋ।
—ਹੁਣ ਪੈਨ 'ਚ 2 ਚਮਚ ਤੇਲ ਗਰਮ ਕਰਕੇ ਇਸ 'ਚ ਮਿਰਚ ਵਾਲਾ ਪੇਸਟ ਅਤੇ ਦਹੀ ਪਾ ਕੇ ਹੌਲੀ ਅੱਗ 'ਤੇ ਪਕਾਓ।
—ਹੁਣ ਇਸ 'ਚ ਪਾਣੀ ਪਾ ਕੇ ਹਿਲਾਉਂਦੇ ਹੋਏ ਜੀਰਾ, ਲੌਂਗ, ਕਾਲੀ ਮਿਰਚ, ਇਲਾਇਚੀ, ਦਾਲਚੀਨੀ ਅਤੇ ਸੌਂਫ ਪਾਓ।
—ਆਖੀਰ 'ਚ ਫਰਾਈਡ ਆਲੂ 'ਚ ਨਮਕ ਪਾ ਕੇ ਹਿਲਾਉਂਦੇ ਹੋਏ ਦਸ ਮਿੰਟ ਤੱਕ ਪਕਾਓ।
—ਲਓ ਤਹਾਡੇ ਕਸ਼ਮੀਰੀ ਦਮ ਆਲੂ ਬਣ ਕੇ ਤਿਆਰ ਹਨ। ਇਸ ਨੂੰ ਰੋਟੀ, ਨਾਨ ਜਾਂ ਪਰਾਂਠੇ ਦੇ ਨਾਲ ਖਾਣ ਦਾ ਮਜ਼ਾ ਲਓ।