ਅਚਾਨਕ ਆ ਜਾਵੇ ਪੈਰ ਜਾਂ ਗਰਦਨ ''ਚ ਮੋਚ ਤਾਂ ਤੁਰੰਤ ਕਰੋ ਇਹ ਕੰਮ, ਮਿੰਟਾਂ ''ਚ ਮਿਲੇਗਾ ਆਰਾਮ

08/25/2019 10:49:47 AM

ਕਈ ਵਾਰ ਅਚਾਨਕ ਚੱਲਦੇ ਸਮੇਂ, ਖੇਡਦੇ, ਛਾਲ ਮਾਰਦੇ, ਪੌੜੀ ਚੜ੍ਹਦੇ ਸਮੇਂ ਅਚਾਨਕ ਪੈਰ ਮੁੜ ਜਾਂਦਾ ਹੈ, ਜਿਸ ਨੂੰ ਮੋਚ ਆਉਣਾ ਕਹਿੰਦੇ ਹਨ। ਹਾਲਾਂਕਿ ਜ਼ਰੂਰੀ ਨਹੀਂ ਕਿ ਪੈਰ 'ਚ ਮੋਚ ਆਏ, ਕਈ ਵਾਰ ਅਚਾਨਕ ਗਰਦਨ, ਹੱਥਾਂ ਅਤੇ ਕਮਰ 'ਚ ਵੀ ਮੋਚ ਆ ਜਾਂਦੀ ਹੈ। ਮੋਚ ਆਉਣ 'ਤੇ ਉਨ੍ਹਾਂ ਅੰਗਾਂ 'ਚ ਸੋਜ ਆ ਜਾਂਦੀ ਹੈ ਅਤੇ ਤੇਜ਼ ਦਰਦ ਵੀ ਹੁੰਦਾ ਹੈ ਪਰ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਛੋਟੇ-ਮੋਟੇ ਨੁਸਖੇ ਅਪਣਾ ਕੇ ਤੁਸੀਂ ਇਸ ਸਮੱਸਿਆ ਤੋਂ ਛੁੱਟਕਾਰਾ ਪਾ ਸਕਦੇ ਹੋ। 
ਮੋਚ ਆਏ ਜਾਂ ਟੁੱਟੇ ਅੰਗ ਦੀ ਮਾਲਿਸ਼ ਕਰਦੇ ਵੀ ਨਾ ਕਰੋ ਕਿਉਂਕਿ ਇਸ ਨਾਲ ਤੁਹਾਡੀ ਸਮੱਸਿਆ ਵਧ ਸਕਦੀ ਹੈ। ਚੱਲੋ ਹੁਣ ਅਸੀਂ ਤੁਹਾਡੇ ਲਈ ਕੁਝ ਅਜਿਹੇ ਘਰੇਲੂ ਨੁਸਖੇ ਲੈ ਕੇ ਆਏ ਹਨ ਜਿਨ੍ਹਾਂ ਨੂੰ ਅਪਣਾ ਕੇ ਪੈਰ 'ਚ ਆਈ ਮੋਚ ਤੋਂ ਛੇਤੀ ਆਰਾਮ ਪਾਇਆ ਜਾ ਸਕਦਾ ਹੈ। 
ਆਈਸ ਮਸਾਜ
ਅਚਾਨਕ ਮੋਚ ਆਉਣ 'ਤੇ ਉਸ ਹਿੱਸੇ ਦੀ ਕੱਪੜੇ 'ਚ ਬਰਫ ਬੰਨ੍ਹ ਕੇ ਉਸ ਨਾਲ 20 ਮਿੰਟ ਤੱਕ ਸੇਕ ਕਰੋ। ਇਸ ਨਾਲ ਸੋਜ ਘੱਟ ਹੋ ਜਾਵੇਗੀ ਅਤੇ ਦਰਦ ਤੋਂ ਵੀ ਆਰਾਮ ਮਿਲੇਗਾ। 
ਸਰੋਂ ਦਾ ਤੇਲ
ਜੇਕਰ ਮੋਚ ਆਉਣ 'ਤੇ ਮਾਸ ਫਟ ਗਿਆ ਹੈ ਤਾਂ  5-6 ਟੀ-ਸਪੂਨ ਸਰ੍ਹੋਂ ਦੇ ਤੇਲ 'ਚ ਹਲਦੀ ਪਾਊਡਰ ਅਤੇ 4-5 ਲਸਣ ਗਰਮ ਕਰੋ। ਫਿਰ ਇਸ ਨੂੰ ਠੰਡਾ ਕਰਕੇ ਪੈਰਾਂ ਦੀ ਸਮਾਜ ਕਰੋ। ਇਸ ਨਾਲ ਸੋਜ ਅਤੇ ਜ਼ਖਮ ਦੋਵੇ ਠੀਕ ਹੋ ਜਾਣਗੇ। 

PunjabKesari
ਫਿਟਕਰੀ
ਇਕ ਗਿਲਾਸ ਗਰਮ ਦੁੱਧ 'ਚ ਅੱਧਾ ਚਮਕ ਫਿਟਕਰੀ ਮਿਲਾ ਕੇ ਇਸ ਦੀ ਵਰਤੋਂ ਕਰੋ। ਇਸ ਦੀ ਵਰਤੋਂ ਕਰਨ ਨਾਲ ਮੋਚ ਕਾਫੀ ਛੇਤੀ ਠੀਕ ਹੋ ਜਾਵੇਗੀ। 
ਚਨੇ ਦਾ ਨੁਸਖਾ
ਮੋਚ ਦੇ ਸਥਾਨ 'ਤੇ ਚਨੇ ਬੰਨ੍ਹ ਕੇ ਉਨ੍ਹਾਂ ਨੂੰ ਪਾਣੀ 'ਚ ਭਿਓ ਕੇ ਰੱਖੋ। ਜਿਵੇਂ-ਜਿਵੇਂ ਮੋਚ ਦੂਰ ਹੁੰਦੀ ਜਾਵੇਗੀ, ਇਹ ਬਹੁਤ ਹੀ ਕਾਰਗਰ ਇਲਾਜ ਮੰਨਿਆ ਗਿਆ ਹੈ। 
ਸ਼ਹਿਦ
ਸ਼ਹਿਦ ਅਤੇ ਚੂਨੇ ਦੋਵਾਂ ਨੂੰ ਬੰਨ੍ਹ ਕੇ ਬਰਾਬਰ ਮਾਤਰਾ 'ਚ ਮਿਲਾ ਕੇ ਮੋਚ ਵਾਲੀ ਜਗ੍ਹਾ 'ਤੇ ਹਲਕੀ ਮਾਲਿਸ਼ ਕਰੋ।

PunjabKesari
ਤਿਲ ਦਾ ਤੇਲ
50 ਗ੍ਰਾਮ ਤਿਲ ਦੇ ਤੇਲ ਅਤੇ 2 ਗ੍ਰਾਮ ਅਫੀਮ ਨੂੰ ਮਿਲਾ ਕੇ ਮੋਚ ਵਾਲੀ ਥਾਂ 'ਤੇ ਮਾਲਿਸ਼ ਕਰਨ ਨਾਲ ਵੀ ਆਰਾਮ ਮਿਲਦਾ ਹੈ। 

PunjabKesari
ਤੁਲਸੀ ਦੀਆਂ ਪੱਤੀਆਂ
ਤੁਲਸੀ ਦੀਆਂ ਕੁਝ ਪੱਤੀਆਂ ਨੂੰ ਪੀਸ ਕੇ ਪੇਸਟ ਬਣਾ ਲਓ। ਫਿਰ ਇਸ ਨੂੰ ਮੋਚ ਆਉਣ ਵਾਲੀ ਥਾਂ 'ਤੇ ਲਗਾ ਕੇ ਪੱਟੀ ਜਾਂ ਕੱਪੜਾ ਬੰਨ੍ਹ ਲਓ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ। 
ਨਮਕ 
ਨਮਕ ਨੂੰ ਸਰ੍ਹੋਂ ਦੇ ਤੇਲ 'ਚ ਮਿਲਾਓ ਅਤੇ ਮੋਚ ਵਾਲੀ ਥਾਂ 'ਚ ਲਗਾਓ। ਇਸ ਨਾਲ ਸੋਜ ਵੀ ਦੂਰ ਹੋਵੇਗੀ ਅਤੇ ਦਰਦ ਤੋਂ ਵੀ ਆਰਾਮ ਮਿਲੇਗਾ।
ਬੈਂਡੇਡ ਬੰਨ੍ਹੋ 
ਮੋਚ ਵਾਲੀ ਥਾਂ 'ਤੇ ਬੈਂਡੇਡ ਬੰਨ੍ਹ ਲਓ। ਇਸ ਨਾਲ ਮੋਚ ਵਾਲੀ ਥਾਂ 'ਤੇ ਬਲੱਡ ਸਰਕੁਲੇਸ਼ਨ ਵਧੇਗਾ ਅਤੇ ਤੁਹਾਨੂੰ ਦਰਦ ਅਤੇ ਸੋਜ ਤੋਂ ਆਰਾਮ ਮਿਲੇਗਾ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਬੈਂਡੇਡ ਜ਼ਿਆਦਾ ਕੱਸ ਕੇ ਨਾ ਬੰਨ੍ਹੋ।
ਗਰਦਨ ਦੀ ਮੋਚ ਦੇ ਲਈ ਕਸਰਤ
ਆਪਣੇ ਪੈਰਾਂ ਦੇ ਵਿਚਕਾਰ ਹਲਕਾ ਗੈਪ ਰੱਖਦੇ ਹੋਏ ਕੁਰਸੀ 'ਤੇ ਸਿੱਧੇ ਬੈਠੇ। ਆਪਣੇ ਸੱਜੇ ਹੱਥ ਨੂੰ ਸਿਰ ਦੇ ਪਿਛਲੇ ਹਿੱਸੇ 'ਤੇ ਰੱਖ ਕੇ ਹਲਕਾ ਜਿਹਾ ਦਬਾਅ ਬਣਾਓ। ਹੁਣ ਆਪਣੇ ਸਿਰ ਨੂੰ ਚਾਰੇ ਦਿਸ਼ਾਵਾਂ 'ਚ ਹੌਲੀ-ਹੌਲੀ ਘਮਾਓ। ਇਸ ਕਸਰਤ ਨੂੰ 1-2 ਮਿੰਟ ਦੀ ਬ੍ਰੇਕ ਦੇ ਕੇ ਦੁਬਾਰਾ ਟਰਾਈ ਕਰੋ। ਇਸ ਪ੍ਰਕਿਰਿਆ ਨੂੰ ਦਿਨ 'ਚ ਘੱਟੋ-ਘੱਟ 5 ਵਾਰ ਵਰਤੋਂ ਕਰੋ। ਧਿਆਨ ਰੱਖੋ ਕਿ ਕਸਰਤ ਕਰਦੇ ਸਮੇਂ ਗਰਦਨ 'ਤੇ ਜ਼ਿਆਦਾ ਦਬਾਅ ਨਾ ਪਏ। 
ਮੋਚ ਆਉਣ 'ਤੇ ਸੋਜ ਠੀਕ ਨਾ ਹੋਣ 'ਤੇ ਜ਼ਿਆਦਾ ਦਰਦ ਜਾਂ ਪ੍ਰੇਸ਼ਾਨੀ ਹੋਵੇ ਤਾਂ ਤੁਰੰਤ ਤੁਸੀਂ ਡਾਕਟਰ ਨੂੰ ਦਿਖਾਓ।


Aarti dhillon

Content Editor

Related News